ਰਿਸ਼ਭ ਪੰਤ ਵੈਸਟਇੰਡੀਜ਼ ਟੀ-20 ਸੀਰੀਜ਼ ਦੇ ਬਣੇ ਉਪ-ਕਪਤਾਨ

ਨਵੀਂ ਦਿੱਲੀ – ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਐਨ-ਮੈਟੋਰਾ ‘ਚ ਵੈਸਟਇੰਡੀਜ਼ ਵਿਰੁੱਧ ਤਿੰਨ ਮੈਚਾਂ ਦੀ ਲੜੀ ਦਾ ਦੂਜਾ ਇਕ ਰੋਜ਼ਾ-ਕੌਮਾਂਤਰੀ ਮੈਚ ਖੇਡਣ ਤੋਂ ਬਾਅਦ ਭਾਰਤ ਦੇ ਉਪ-ਕਪਤਾਨ ਕੇ.ਐੈੱਲ. ਰਾਹੁਲ ਦੇ ਜ਼ਖਮੀ ਹੋਣ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਅਗਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਲਈ ਉਪ-ਕਪਤਾਨ ਬਣਾਇਆ ਹੈ |

ਕੇ.ਐੈੱਲ. ਰਾਹੁਲ, ਜੋਂ ਆਪਣੀ ਭੈਣ ਦੇ ਵਿਆਹ ਕਰਕੇ ਇਸ ਸੀਰੀਜ਼ ਦਾ ਪਹਿਲਾਂ ਵਨ-ਡੇ ਮੈਚ ‘ਚ ਨਹੀਂ ਖੇਡ ਸਕਿਆ ਸੀ ਅਤੇ ਦੂਜੇ ਵਨ-ਡੇ ‘ਚ ਭਾਰਤੀ ਟੀਮ ਦੇ ਲਈ ਨੰਬਰ-4 ‘ਤੇ ਬੱਲੇਬਾਜ਼ੀ ਕੀਤੀ | ਹਾਲਾਂਕਿ ਬਾਅਦ ‘ਚ ਇਹ ਖੁਲਾਸਾ ਹੋਇਆ ਕਿ ਭਾਰਤੀ ਸੀਮਤ ਓਵਰਾਂ ਦੇ ਉਪ-ਕਪਤਾਨ ਨੂੰ ਹੈਮਸਟਿ੍ੰਗ ਦੀ ਸੱਟ ਲੱਗ ਗਈ ਸੀ ਅਤੇ ਉਹ ਤੀਜੇ ਅਤੇ ਆਖਰੀ ਵਨਡੇ ਅਤੇ ਇਸ ਤੋਂ ਬਾਅਦ ਦੀ ਟੀ-20 ਸੀਰੀਜ਼ ਤੋਂ ਬਾਹਰ ਹੋ ਗਿਆ ਸੀ |

ਇਸ ਦਾ ਮਤਲਬ ਇਹ ਹੋਇਆ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 14 ਫਰਵਰੀ, 2022 ਨੂੰ ਆਪਣੀ ਤਾਜ਼ਾ ਘੋਸ਼ਣਾ ‘ਚ ਇਹ ਐਲਾਨ ਕੀਤਾ ਕਿ ਰਿਸ਼ਭ ਪੰਤ ਨੂੰ ਵੈਸਟਇੰਡੀਜ਼ ਦੇ ਵਿਰੁੱਧ ਤਿੰਨ ਟੀ-20 ਲਈ ਭਾਰਤੀ ਟੀ-20 ਟੀਮ ਦਾ ਉਪ-ਕਪਤਾਨ ਬਣਾਇਆ ਗਿਆ ਹੈ, ਜੋ ਕਿ ਕਲਕੱਤਾ ਦੇ ਇਡਨ ਗਾਰਡਨਸ ‘ਚ 16, 18 ਅਤੇ 30 ਫਰਵਰੀ ਨੂੰ ਖੇਡਿਆ ਜਾਵੇਗਾ |

Related posts

ਜੋਕੋਵਿਚ ਦੀ 13ਵੀਂ ਵਾਰ ਆਸਟ੍ਰੇਲੀਅਨ ਓਪਨ ਦੇ ਸੈਮੀਫਾਈਨਲ ਵਿੱਚ ਪੁੱਜਾ

ਯੋਰਪੀਅਨ ਟੀ20 ਪ੍ਰੀਮੀਅਰ ਲੀਗ ਦਾ ਸੀਜ਼ਨ-1 ਦੇ ਮੈਚ ਅਗਸਤ ‘ਚ ਐਮਸਟਰਡਮ, ਈਡਨਬਰਗ ਅਤੇ ਬੈੱਲਫਾਸਟ ‘ਚ ਹੋਣਗੇ !

ਭਾਰਤ-ਨਿਊਜ਼ੀਲੈਂਡ ਟੀ-20 : ਭਾਰਤ ਨੇ 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤਿਆ