ਰੂਸੀ ਅਦਾਲਤ ਨੇ ਯੂਕ੍ਰੇਨ ‘ਚ ਯੁੱਧ ‘ਚ ਹਿੱਸਾ ਲੈਣ ਲਈ 72 ਸਾਲਾ ਅਮਰੀਕੀ ਨੂੰ ਸੁਣਾਈ ਜੇਲ੍ਹ ਦੀ ਸਜ਼ਾ

ਮਾਸਕੋ – ਰੂਸ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ 72 ਸਾਲਾ ਅਮਰੀਕੀ ਨੂੰ ਯੂਕ੍ਰੇਨ ਵਿੱਚ ਭਾੜੇ ਦੇ ਫੌਜੀ ਵਜੋਂ ਲੜਨ ਦੇ ਲਈ ਕਰੀਬ 7 ਸਾਲ ਦੀ ਸਜ਼ਾ ਸੁਣਾਈ ਹੈ।ਵਕੀਲਾਂ ਨੇ ਕਿਹਾ ਕਿ ਅਮਰੀਕੀ ਨਾਗਰਿਕ ਸਟੀਫਨ ਹਬਾਰਡ ਨੇ ਫਰਵਰੀ 2022 ਵਿੱਚ ਰੂਸ ਵੱਲੋਂ ਯੂਕ੍ਰੇਨ ਵਿੱਚ ਫੋਜ ਭੇਜੇ ਜਾਣ ਤੋਂ ਬਾਅਦ ਯੂਕ੍ਰੇਨੀ ਬਲਾਂ ਨਾਲ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ ਅਤੇ ਦੋ ਮਹੀਨਿਆਂ ਬਾਅਦ ਫੜੇ ਜਾਣ ਤੱਕ ਉਹ ਉਨ੍ਹਾਂ ਨਾਲ ਲੜੇ। ਹਬਾਰਡ ਨੂੰ ਇੱਕ ਆਮ-ਸੁਰੱਖਿਆ ਵਾਲੀ ਜੇਲ੍ਹ ਵਿੱਚ 6 ਸਾਲ ਅਤੇ 10 ਮਹੀਨਿਆਂ ਦੀ ਸਜ਼ਾ ਸੁਣਾਈ ਗਈ। ਇਸਤਗਾਸਾ ਪੱਖ ਨੇ 7 ਸਾਲ ਦੀ ਸਜ਼ਾ ਦੀ ਮੰਗ ਕੀਤੀ ਸੀ।

Related posts

ਭਾਰਤ ਅਤੇ ਇਟਲੀ ਵਲੋਂ 20 ਬਿਲੀਅਨ ਯੂਰੋ ਦਾ ਵਪਾਰਕ ਟੀਚਾ ਨਿਰਧਾਰਤ !

ਈਰਾਨ ਨੇ ਹੋਰਮੁਜ਼ ਜਲਡਮਰੂ ਰੂਟ ਦੇ ਪ੍ਰਬੰਧਾਂ ਲਈ PGSA ਬਣਾਈ

ਭਾਰਤ ਅਤੇ ਨਾਰਵੇ ਵਲੋਂ 2030 ਤੱਕ ਦੁਵੱਲੇ ਵਪਾਰ ਨੂੰ ਦੁੱਗਣਾ ਕਰਨ ਦਾ ਟੀਚਾ