ਰੂਸ ਚ ਲਾਪਤਾ ਹੈਲੀਕਾਪਟਰ ਚ ਸਵਾਰ 17 ਲੋਕਾਂ ਦੀਆਂ ਲਾਸ਼ਾਂ ਬਰਾਮਦ

ਮਾਸਕੋ – ਰੂਸ ਦੇ ਦੂਰ ਪੂਰਬ ‘ਚ ਲਾਪਤਾ ਹੋਏ ਹੈਲੀਕਾਪਟਰ ‘ਚ ਸਵਾਰ 22 ਲੋਕਾਂ ‘ਚੋਂ 17 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਐਤਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਦੇ ਮਲਬੇ ਦਾ ਵੀ ਪਤਾ ਲੱਗ ਗਿਆ ਹੈ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਕਿਹਾ ਕਿ 17 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ ਅਤੇ ਬਚਾਅ ਕਰਮਚਾਰੀ ਬਾਕੀ ਬਚੇ ਲੋਕਾਂ ਦੀ ਭਾਲ ਕਰ ਰਹੇ ਹਨ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ‘ਆਰ.ਆਈ.ਏ ਨੋਵੋਸਤੀ’ ਨੇ ਐਮਰਜੈਂਸੀ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਕਿ ਹੈਲੀਕਾਪਟਰ ‘ਚ ਸਵਾਰ ਸਾਰੇ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਖਰਾਬ ਮੌਸਮ ਅਤੇ ਖਰਾਬ ਦਿੱਖ ਕਾਰਨ ਹੈਲੀਕਾਪਟਰ ਕਰੈਸ਼ ਹੋਇਆ। ਰੂਸ ਦੇ ਐਮਰਜੈਂਸੀ ਮੰਤਰਾਲੇ ਨੇ ਟੈਲੀਗ੍ਰਾਮ ‘ਤੇ ਲਿਖਿਆ, ”ਲਾਪਤਾ ਹੈਲੀਕਾਪਟਰ ਦੇ ਮਲਬੇ ਨੂੰ ਹਵਾਈ ਸਰਵੇਖਣ ਕਰਕੇ ਲੱਭ ਲਿਆ ਗਿਆ ਹੈ। ਇਹ ਉਸ ਸਥਾਨ ਦੇ ਨੇੜੇ 900 ਮੀਟਰ ਦੀ ਉਚਾਈ ‘ਤੇ ਸਥਿਤ ਹੈ ਜਿੱਥੇ ਇਸ ਨਾਲ ਆਖਰੀ ਵਾਰ ਸੰਪਰਕ ਕੀਤਾ ਗਿਆ ਸੀ।” ਹੈਲੀਕਾਪਟਰ ‘ਤੇ ਸਵਾਰ ਯਾਤਰੀਆਂ ਜਾਂ ਚਾਲਕ ਦਲ ਦੇ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।

Related posts

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ

ਭਾਰਤ ਨੇ ਜਮੈਕਾ ਨੂੰ ਇਲੈਕਟ੍ਰਾਨਿਕ ਸਕੋਰਬੋਰਡ ਦਾ ਤੋਹਫ਼ਾ ਦਿੱਤਾ

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?