ਰੂਸ ਨੇ ਯੂਕ੍ਰੇਨ ਦੇ 150 ਤੋਂ ਵੱਧ ਡਰੋਨ ਮਾਰ ਡਿਗਾਏ

ਮਾਸਕੋ- ਰੂਸ ਦੇ ਰੱਖਿਆ ਮੰਤਰਾਲਾ ਨੇ ਕਿਹਾ ਕਿ ਉਸ ਦੀ ਹਵਾਈ ਰੱਖਿਆ ਪ੍ਰਣਾਲੀਆਂ ਨੇ ਪੂਰੀ ਰਾਤ 158 ਡਰੋਨ ਮਾਰ ਡਿੱਗਾਏ ਹਨ, ਜਿਨ੍ਹਾਂ ’ਚੋਂ 2 ਡਰੋਨ ਮਾਸਕੋ ਸ਼ਹਿਰ ’ਚ ਅਤੇ 9 ਮਾਸਕੋ ਦੇ ਆਲੇ-ਦੁਆਲੇ ਦੇ ਖੇਤਰ ’ਚ ਨਸ਼ਟ ਕੀਤੇ ਗਏ। ਯੂਕ੍ਰੇਨ ਵੱਲੋਂ ਬੀਤੀ ਰਾਤ ਕੀਤੇ ਗਏ ਡਰੋਨ ਹਮਲਿਆਂ ਨੂੰ ਉਸ ਦੇ ਵੱਲੋਂ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਹਮਲਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਕੁਸਰਕ ਖੇਤਰ ’ਚ 46 ਡਰੋਨ ਨਸ਼ਟ ਕੀਤੇ ਗਏ, ਜਿੱਥੇ ਯੂਕ੍ਰੇਨ ਨੇ ਦੂਜੀ ਵਿਸ਼ਵ ਜੰਗ ਦੇ ਬਾਅਦ ਰੂਸੀ ਜ਼ਮੀਨ ’ਤੇ ਸਭ ਤੋਂ ਵੱਡੇ ਹਮਲਾਵਰ ਦੇ ਤਹਿਤ ਹਾਲ ਦੇ ਹਫਤਿਆਂ ’ਚ ਆਪਣੇ ਫੌਜੀਆਂ ਨੂੰ ਭੇਜਿਆ ਹੈ। ਯੂਕ੍ਰੇਨ ਦੇ ਇਨ੍ਹਾਂ ਡਰੋਨ ਹਮਲਿਆਂ ਕਾਰਨ ਹੁਣ ਲੜਾਈ ਪੇਸ਼ਗੀ ਮੋਰਚੇ ’ਤੇ ਰੂਸ ਦੀ ਰਾਜਧਾਨੀ ਤੱਕ ਵੀ ਪਹੁੰਚ ਗਈ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਹੀ ਯੂਕ੍ਰੇਨ ਨੇ ਰੂਸੀ ਜ਼ਮੀਨ ’ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਉਸ ਦੀ ਰਿਫਾਇਨਰੀ ਅਤੇ ਤੇਲ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਹੈ।

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?