ਲਾਰੈਂਸ ਗੈਂਗ ਦੇ ਸ਼ਾਰਪ ਸ਼ੂਟਰ ਨੂੰ ਪਟਿਆਲਾ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਲੈ ਗਈ ਦਿੱਲੀ ਪੁਲਿਸ

ਚੰਡੀਗੜ੍ਹ – ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਦਿੱਲੀ ਪੁਲਿਸ   ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਅਰਜਨ  ਨੂੰ ਪ੍ਰੋਡਕਸ਼ਨ ਵਾਰੰਟ   ‘ਤੇ ਲਿਆ ਹੈ। ਸਿੱਧੂ ਮੂਸੇਵਾਲਾ ਕਤਲਕਾਂਡ  ‘ਚ ਵਰਤੇ ਹਥਿਆਰ ਮੁਹੱਈਆ ਕਰਵਾਉਣ ਦਾ ਸ਼ੱਕ ਹੈ। ਨਰੇਸ਼ ਪਟਿਆਲਾ ਜੇਲ੍ਹ ‘ਚ ਬੰਦ ਸੀ। ਪਟਿਆਲਾ ਜੇਲ੍ਹ ਤੋਂ ਸ਼ਾਰਪ ਸ਼ੂਟਰ ਨਰੇਸ਼ ਕੁਮਾਰ ਦਾ ਦਿੱਲੀ ਪੁਲਿਸ ਨੇ 7 ਦਿਨਾ ਰਿਮਾਂਡ ਹਾਸਲ ਕੀਤਾ ਹੈ। ਉਸ ਕੋਲੋਂ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ। ਦਿੱਲੀ ਪੁਲਿਸ ਬਾਕੀ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਸਵਾਲ-ਜਵਾਬ ਕਰੇਗੀ। ਦਿੱਲੀ ਪੁਲਿਸ ਵੱਲੋਂ ਗ੍ਰਿਫ਼ਤਾਰ ਮੁਲਜ਼ਮਾਂ ‘ਚੋਂ 6 ਨੇ ਨਰੇਸ਼ ਦਾ ਨਾਂ ਲਿਆ ਹੈ। ਲਾਰੈਂਸ-ਕਾਲਾ ਜਠੇੜੀ ਗੈਂਗ ਦੇ ਨਾਲ ਜੁੜਿਆ ਹੈ। ਉਹ ਲਾਰੈਂਸ ਦਾ ਕਰੀਬੀ ਦੱਸਿਆ ਜਾ ਰਿਹਾ ਹੈ।

ਨਰੇਸ਼ ‘ਤੇ ਹਰਿਆਣਾ, ਰਾਜਸਥਾਨ ਤੇ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ‘ਚ 10 ਤੋਂ ਵੱਧ ਮਾਮਲੇ ਦਰਜ ਹਨ। ਨਰੇਸ਼ ਨੂੰ ਵੀ 2018 ਵਿੱਚ ਖੰਨਾ ਪੁਲਿਸ ਨੇ ਮਾਰੇ ਗਏ ਗੈਂਗਸਟਰ ਰੁਪਿੰਦਰ ਗਾਂਧੀ ਦੇ ਭਰਾ ਮਨਮਿੰਦਰ ਗਾਂਧੀ ਉਰਫ਼ ਮਿੰਧੀ ਦੇ ਕਤਲ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ।

ਨਰੇਸ਼ ‘ਤੇ ਭਿਵਾਨੀ ਜ਼ਿਲੇ ‘ਚ ਕਤਲ, ਪੰਜਾਬ ‘ਚ ਡੇਰਾਬੱਸੀ ਅਤੇ ਰਾਜਸਥਾਨ ‘ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਵੀ ਦਰਜ ਹਨ। ਹਾਲ ਹੀ ਵਿੱਚ, ਉਸ ਨੂੰ ਪਟਿਆਲਾ ਪੁਲਿਸ ਨੇ ਇਸ ਸਾਲ ਅਪ੍ਰੈਲ ਵਿੱਚ ਅਸਲਾ ਐਕਟ ਦੇ ਤਹਿਤ ਦਰਜ ਕੀਤਾ ਸੀ।

Related posts

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ

ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਹੁਣ ਰੋਡਵੇਜ਼ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਤੇ ਭੱਤੇ ਮਿਲਣਗੇ

ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐੱਨ. ਸੀ. ਸੀ. ਵਿਦਿਆਰਥੀ ਸਨਮਾਨਿਤ