ਲੀਬੀਆ ਦੇ ਤੱਟ ਤੇ ਰੋਕੇ ਗਏ 285 ਪ੍ਰਵਾਸੀ, ਭੇਜੇ ਗਏ ਵਾਪਸ

ਤਿ੍ਰਪੋਲੀ – ਪ੍ਰਵਾਸ ਲਈ ਅੰਤਰਰਾਸ਼ਟਰੀ ਸੰਗਠਨ (ਆਈ.ਓ.ਐਮ) ਨੇ ਕਿਹਾ ਹੈ ਕਿ ਪਿਛਲੇ ਹਫ਼ਤੇ ਦੌਰਾਨ ਲੀਬੀਆ ਦੇ ਤੱਟ ‘ਤੇ 285 ਪ੍ਰਵਾਸੀਆਂ ਨੂੰ ਰੋਕਿਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਆਈ.ਓ.ਐਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, “ਵਾਪਸ ਆਏ ਪ੍ਰਵਾਸੀਆਂ ਵਿੱਚੋਂ ਘੱਟੋ-ਘੱਟ ਤਿੰਨ ਬੱਚੇ ਸ਼ਾਮਲ ਹਨ।” ਨਾਲ ਹੀ ਤਿੰਨ ਪ੍ਰਵਾਸੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਦੋਂ ਕਿ 12 ਹੋਰ ਲਾਪਤਾ ਹਨ।”ਆਈ.ਓ.ਐਮ ਨੇ ਕਿਹਾ ਕਿ ਇਸ ਸਾਲ ਹੁਣ ਤੱਕ ਕੁੱਲ 19,295 ਪ੍ਰਵਾਸੀਆਂ ਨੂੰ ਰੋਕ ਕੇ ਉਨ੍ਹਾਂ ਦੇ ਦੇਸ਼ਾਂ ਨੂੰ ਭੇਜਿਆ ਗਿਆ ਹੈ, ਜਦੋਂ ਕਿ 568 ਪ੍ਰਵਾਸੀਆਂ ਦੀ ਲੀਬੀਆ ਦੇ ਤੱਟ ‘ਤੇ ਮੌਤ ਹੋ ਗਈ ਹੈ 783 ਹੋਰ ਲਾਪਤਾ ਹਨ। ਗੌਰਤਲਬ ਹੈ ਕਿ 2011 ਵਿੱਚ ਮਰਹੂਮ ਨੇਤਾ ਮੁਅੱਮਰ ਗੱਦਾਫੀ ਦੇ ਪਤਨ ਤੋਂ ਬਾਅਦ ਪੈਦਾ ਹੋਈ ਅਸੁਰੱਖਿਆ ਅਤੇ ਹਫੜਾ-ਦਫੜੀ ਕਾਰਨ ਲੀਬੀਆ ਬਹੁਤ ਸਾਰੇ ਪ੍ਰਵਾਸੀਆਂ ਲਈ ਇੱਕ ਤਰਜੀਹੀ ਰਵਾਨਗੀ ਬਿੰਦੂ ਬਣ ਗਿਆ ਹੈ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ