ਵਰਜੀਨੀਆ ਪ੍ਰਾਇਮਰੀ ਚੋਣ ’ਚ ਜਿੱਤੇ ਭਾਰਤੀ ਮੂਲ ਦੇ ਸੁਹਾਸ ਸੁਬਰਾਮਣੀਅਮ

ਵਾਸ਼ਿੰਗਟਨ – ਬੀਤੇ ਦਿਨ ਵਰਜੀਨੀਆ ਰਾਜ ਦੇ 10ਵੇਂ ਕਾਂਗਰੇਸ਼ਨਲ ਡਿਸਟਿ੍ਰਕਟ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜ ਰਹੇ, ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਕਾਂਗਰਸ ਦੀ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਗਏ ਹਨ। ਵਰਜੀਨੀਆ ਵਿਚ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਦੀ ਆਬਾਦੀ ਹੈ। ਸੁਹਾਸ ਸੁਬਰਾਮਨੀਅਮ ਨੇ 11 ਉਮੀਦਵਾਰਾਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਸਾਲ 2015 ਵਿਚ ਉਸ ਨੂੰ ਬਰਾਕ ੳਬਾਮਾ ਦੁਆਰਾ ਵ੍ਹਾਈਟ ਹਾਊਸ ਵਿਚ ਤਕਨੀਕੀ ਨੀਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਉਸ ਨੇ ਪਹਿਲਾਂ ਹੀ ਕਿਹਾ ਸੀ ਕਿ ਉਹ ਅਮਰੀਕਾ ਦੇ ਬਿਹਤਰ ਭਵਿੱਖ ਨੂੰ ਯਕੀਨੀ ਬਣਾਉਣ ਲਈ ਕਾਂਗਰਸ ਲਈ ਚੋਣ ਮੈਦਾਨ ਵਿਚ ਨਿੱਤਰਣਗੇ। ਭਾਰਤੀ-ਅਮਰੀਕੀ ਸੁਹਾਸ ਸੁਬਰਾਮਨੀਅਮ ਨੇ ਵਰਜੀਨੀਆ ਵਿਚ ਕਾਂਗਰਸ ਦੀ ਸੀਟ ਲਈ ਡੈਮੋਕ੍ਰੇਟਿਕ ਪ੍ਰਾਇਮਰੀ ਜਿੱਤੀ ਹੈ। ਉਨ੍ਹਾਂ ਨੇ ਸਾਥੀ ਭਾਰਤੀ-ਅਮਰੀਕੀ ਕ੍ਰਿਸਟਲ ਕੌਲ ਸਮੇਤ 11 ਹੋਰ ਉਮੀਦਵਾਰਾਂ ਨੂੰ ਵੀ ਹਰਾਇਆ ਹੈ। 37 ਸਾਲਾ ਸੁਬਰਾਮਨੀਅਮ ਦਾ ਜਨਮ ਹਿਊਸਟਨ ਟੈਕਸਾਸ ਵਿਚ ਭਾਰਤੀ-ਅਮਰੀਕੀ ਮਾਪਿਆਂ ਦੇ ਘਰ ਹੋਇਆ ਸੀ ਜੋ ਭਾਰਤ ਦੇ ਬੈਂਗਲੁਰੂ ਰਾਜ ਤੋਂ ਅਮਰੀਕਾ ਪ੍ਰਵਾਸ ਕਰ ਗਏ ਸਨ। ਸਾਲ 2015 ਵਿਚ ਉਸ ਨੂੰ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੁਆਰਾ ਵ੍ਹਾਈਟ ਹਾਊਸ ਤਕਨਾਲੋਜੀ ਨੀਤੀ ਸਲਾਹਕਾਰ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ।

Related posts

ਰੂਸ ਵਲੋਂ ਸਟ੍ਰੇਟ ਆਫ ਹੋਰਮੁਜ਼ ‘ਤੇ ਇਰਾਨ ਦੇ ਅਧਿਕਾਰਾਂ ਦਾ ਸਮਰਥਨ

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !