ਵਲਾਡੋਲਿਡ ਨੂੰ ਹਰਾ ਕੇ ਐਟਲੈਟਿਕੋ ਤੀਜੇ ਨੰਬਰ ‘ਤੇ

ਮੈਡ੍ਰਿਡ : ਐਟਲੈਟਿਕੋ ਮੈਡ੍ਰਿਡ ਸ਼ਨੀਵਾਰ ਨੂੰ ਰੀਅਲ ਵਲਾਡੋਲਿਡ ਨੂੰ ਸੰਘਰਸ਼ਪੂਰਨ ਮੁਕਾਬਲੇ ਵਿਚ 1-0 ਨਾਲ ਹਰਾ ਕੇ ਲਾ ਲਿਗਾ ਫੁੱਟਬਾਲ ਚੈਂਪੀਅਨਸ਼ਿਪ ਵਿਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਸਬਸੀਟਿਊਡ ਖਿਡਾਰੀ ਵਿਤਾਲੋ ਨੇ ਹੈਡਰ ਨਾਲ ਮੈਚ ਜੇਤੂ ਗੋਲ ਕੀਤਾ। ਹਾਲਾਂਕਿ ਉਸਦੀ ਕੋਸ਼ਿਸ਼ ਨੂੰ ਇਕ ਡਿਫੈਂਡਰ ਨੇ ਹੈਡਰ ਤੋਂ ਬਾਹਰ ਕੱਢ ਦਿੱਤਾ ਪਰ ਤਦ ਤਕ ਫੁੱਟਬਾਲ ਗੋਲ ਲਾਈਨ ਪਾਰ ਚੁੱਕਾ ਸੀ। ਵਾਰ ਰਿਵਿਊ ਨਾਲ ਲਾਈਂਸਮੈਨ ਨੇ ਗੋਲ ਦੇਣ ਦੇ ਫੈਸਲੇ ਦੀ ਪੁਸ਼ਟੀ ਹੋ ਗਈ। ਇਸ ਜਿੱਤ ਐਟਲੈਟਿਕੋ ਦੇ 30 ਮੈਚਾਂ ਤੋਂ 52 ਅੰਕ ਹੋ ਗਏ ਹਨ। ਵਲਾਡੋਲਿਡ 33 ਅੰਕਾਂ ਨਾਲ 15ਵੇਂ ਸਥਾਨ ‘ਤੇ ਹੈ ਤੇ ਉਹ ਰੈਲੀਗੇਸ਼ਨ ਜੋਨ ਤੋਂ 7 ਅੰਕ ਉੱਪਰ ਹੈ।

Related posts

ਰੋਜਰ ਮਿਲਾ ਦਾ ਫੀਫਾ ਵਿਸ਼ਵ ਕੱਪ ਦੇ ਵਿੱਚ ‘ਖਾਸ’ ਰਿਕਾਰਡ !

ਆਈਪੀਐਲ 2026 ‘ਚ ਕਰੋੜਾਂ ਦੇ ਵਿਕੇ ਪਰ ਮਾੜਾ ਪ੍ਰਦਰਸ਼ਨ ਕਰਨ ਵਾਲੇ 5 ਖਿਡਾਰੀ !

ਆਈਪੀਐਲ 2026 ਦੇ ਜੇਤੂਆਂ ਉਪਰ ਪੈਸਿਆਂ ਤੇ ਹੋਰ ਇਨਾਮਾਂ ਦੀ ਬਰਸਾਤ !