ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਹੋਈ ਘਰੇਲੂ ਹਿੰਸਾ ਦੀ ਸ਼ਿਕਾਰ, ਪਤੀ ਨੇ ਮਾਰਿਆ ਥੱਪੜ, ਮੁੱਖ ਮੰਤਰੀ ਦੇ ਤਲਵੰਡੀ ਦੌਰੇ ਤੋਂ ਇਕ ਦਿਨ ਪਹਿਲਾਂ ਵੀਡੀਓ ਹੋਈ ਵਾਇਰਲ

ਬਠਿੰਡਾ : ਆਮ ਆਦਮੀ ਪਾਰਟੀ ਦੀ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੇ ਉਸ ਦੇ ਪਤੀ ਸੁਖਰਾਜ ਸਿੰਘ ਵੱਲੋਂ ਥੱਪੜ ਮਾਰਨ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਮਾਮਲਾ ਭਾਵੇਂ ਕੁਝ ਦਿਨ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ, ਪਰ ਵਾਇਰਲ ਹੋਈ ਵੀਡੀਓ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਧਾਇਕਾ ਦੇ ਥੱਪੜ ਮਾਰਨ ਦੀ ਵੀਡੀਓ ਉਸ ਸਮੇਂ ਵਾਇਰਲ ਹੋਈ ਹੈ, ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ੁੱਕਰਵਾਰ ਨੂੰ ਤਲਵੰਡੀ ਸਾਬੋ ਦੇ ਦੌਰੇ ‘ਤੇ ਆ ਰਹੇ ਹਨ।

ਜ਼ਿਕਰਯੋਗ ਹੈ ਕਿ ਲੋਕ ਪਿਛਲੇ ਕੁਝ ਸਮੇਂ ਤੋਂ ਪ੍ਰੋ .ਬਲਜਿੰਦਰ ਕੌਰ ਅਤੇ ਉਸ ਦੇ ਪਤੀ ਨੂੰ ਸੁਖਰਾਜ ਸਿੰਘ ਵਿਚਕਾਰ ਹੋਈ ਘਰੇਲੂ ਵਿਵਾਦ ਨੂੰ ਲੈ ਕੇ ਚਰਚਾ ਚੱਲਦੀ ਆ ਰਹੀ ਹੈ, ਪਰ ਹੁਣ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਤੀ-ਪਤਨੀ ਦੀ ਘਰੇਲੂ ਲੜਾਈ ਬਾਹਰ ਆ ਚੁੱਕੀ ਹੈ। ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪ੍ਰੋ ਬਲਜਿੰਦਰ ਕੌਰ ਦਾ ਪਤੀ ਕੁਝ ਲੋਕਾਂ ਦੀ ਹਾਜ਼ਰੀ ਵਿਚ ਉਨ੍ਹਾਂ ਦੇ ਤਲਵੰਡੀ ਸਾਬੋ ਵਿਚਲੇ ਘਰ ਵਿੱਚ ਆਉਂਦਾ ਹੈ ਅਤੇ ਤੈਸ਼ ਵਿਚ ਆ ਕੇ ਆਪਣੀ ਪਤਨੀ ਬਲਜਿੰਦਰ ਕੌਰ ਦੇ ਥੱਪੜ ਮਾਰ ਦਿੰਦਾ ਹੈ। ਇਸ ਦੌਰਾਨ ਵਿਧਾਇਕਾ ਦੇ ਨੇੜੇ ਖੜ੍ਹੇ ਲੋਕ ਸੁਖਰਾਜ ਸਿੰਘ ਨੂੰ ਰੋਕਦੇ ਹਨ। ਜਦੋਂ ਵਿਧਾਇਕ ਦਾ ਪਤੀ ਥੱਪੜ ਮਾਰਦਾ ਹੈ ਤਾਂ ਇਕ ਵਿਅਕਤੀ ਪ੍ਰੋ . ਬਲਜਿੰਦਰ ਕੌਰ ਨੂੰ ਸੰਭਾਲਦਾ ਹੈ ਜਦੋਂਕਿ ਤਿੰਨ ਚਾਰ ਵਿਅਕਤੀ ਉਸ ਦੇ ਪਤੀ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ। ਇੱਥੋਂ ਤਕ ਕਿ ਵਿਧਾਇਕਾ ਦੇ ਸੁਰੱਖਿਆਕਰਮੀ ਵੀ ਉਥੇ ਮੌਜੂਦ ਰਹਿੰਦੇ ਹਨ ਪਰ ਉਹ ਪਤੀ-ਪਤਨੀ ਦਾ ਘਰੇਲੂ ਵਿਵਾਦ ਦੇਖ ਕੇ ਕੋਈ ਦਖਲਅੰਦਾਜ਼ੀ ਨਹੀਂ ਕਰਦੇ। ਇਸ ਮਾਮਲੇ ਸਬੰਧੀ ਪ੍ਰੋ ਬਲਜਿੰਦਰ ਕੌਰ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਤਲਵੰਡੀ ਸਾਬੋ ਦੇ ਦੌਰੇ ‘ਤੇ ਆ ਰਹੇ ਹਨ। ਉਹ ਪਹਿਲਾਂ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਵਿਚ ਪਹੁੰਚਣਗੇ ਇਸ ਤੋਂ ਬਾਅਦ ਉਹ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਣਗੇ। ਮੁੱਖ ਮੰਤਰੀ ਵੀਰਵਾਰ ਸ਼ਾਮ ਨੂੰ ਬਠਿੰਡਾ ਪਹੁੰਚ ਚੁੱਕੇ ਹਨ ਅਤੇ ਅੱਜ ਉਹ ਬਠਿੰਡਾ ਵਿੱਚ ਹੀ ਠਹਿਰੇ ਹੋਏ ਹਨ ਜਦੋਂ ਕਿ ਸਵੇਰੇ ਉਹ ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਵਲੰਟੀਅਰਾਂ ਨਾਲ ਮੀਟਿੰਗ ਕਰਨਗੇ, ਜਿਸ ਤੋਂ ਬਾਅਦ ਉਹ ਰਾਮਾਂ ਰਿਫਾਇਨਰੀ ਅਤੇ ਇਸ ਤੋਂ ਬਾਅਦ ਤਲਵੰਡੀ ਸਾਬੋ ਪਹੁੰਚਣਗੇ।

Related posts

ਬੇਕਾਬੂ ਯਾਤਰੀ ਨੇ ਜਹਾਜ਼ ਦੀ ਵਿੰਡੋਅ ਤੋੜ ਦਿੱਤੀ : ਏਅਰ ਇੰਡੀਆ ਦੀ ਚੰਡੀਗੜ੍ਹ-ਦਿੱਲੀ ਉਡਾਣ ‘ਚ ਹਫ਼ੜਾ-ਦਫ਼ੜੀ

ਤਰੁਣ ਚੁੱਘ ਸਮੇਤ ਭਾਜਪਾ ਦੇ ਮੱਧ ਪ੍ਰਦੇਸ਼ ਤੋਂ ਤਿੰਨੇ ਉਮੀਦਵਾਰ ਨਿਰ-ਵਿਰੋਧ ਜਿੱਤੇ

ਇਹ ਤਾਂ ‘ਟ੍ਰੇਲਰ’ ਹੈ : ਗਾਇਕ ਗੁਰੂ ਰੰਧਾਵਾ ਦੇ ਜਿੰਮ ‘ਤੇ ਗੋਲੀਆਂ ਦੀ ਬੁਛਾੜ