‘ਸਮੱਸਿਆ ਦੇ ਹੱਲ ਨੂੰ ਪ੍ਰਾਪਤ ਕਰਨਾ ਅਤੇ ਉਤਪਾਦ-ਮਾਰਕੀਟ ਫਿੱਟ’ ਵਿਸ਼ੇ ’ਤੇ ਵਰਕਸ਼ਾਪ ਆਯੋਜਿਤ

ਖ਼ਾਲਸਾ ਕਾਲਜ ਵਿਖੇ ਕਰਵਾਈ ਗਈ ਵਰਕਸ਼ਾਪ ਮੌਕੇ ਮੰਚ ’ਤੇ ਹਾਜ਼ਰ ਡਾ. ਤਮਿੰਦਰ ਸਿੰਘ ਭਾਟੀਆ, ਸ੍ਰੀ ਲਵ ਕੁਮਾਰ ਸ਼ਰਮਾ ਤੇ ਹੋਰ।

ਅੰਮ੍ਰਿਤਸਰ – ਖਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟ੍ਰੇਸ਼ਨ ਨੇ ਇੰਸਟੀਚਿਊਟਸ ਇਨੋਵੇਸ਼ਨ ਕੌਂਸਲ (ਆਈ. ਆਈ. ਸੀ.) ਵੱਲੋਂ ਐੱਚ. ਡੀ. ਐੱਫ਼. ਸੀ. ਬੈਂਕ, ਅੰਮ੍ਰਿਤਸਰ ਦੇ ਸਹਿਯੋਗ ਨਾਲ ‘ਸਮੱਸਿਆ ਦੇ ਹੱਲ ਨੂੰ ਪ੍ਰਾਪਤ ਕਰਨਾ ਅਤੇ ਉਤਪਾਦ-ਮਾਰਕੀਟ ਫਿੱਟ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਆਈ. ਆਈ. ਸੀ. ਪ੍ਰਧਾਨ ਡਾ. ਗੁਰਸ਼ਰਨ ਕੌਰ ਅਤੇ ਵਰਕਸ਼ਾਪ ਕੋਆਰਡੀਨੇਟਰ ਡਾ. ਪੂਨਮ ਸ਼ਰਮਾ ਦੀ ਨਿਗਰਾਨੀ ਹੇਠ ਉਕਤ ਪ੍ਰੋਗਰਾਮ ਦਾ ਉਦੇਸ਼ ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਭਾਗੀਦਾਰਾਂ ਨੂੰ ਬੈਂਕਿੰਗ ਪ੍ਰਣਾਲੀ ਬਾਰੇ ਜਾਗਰੂਕਤਾ ਅਤੇ ਸੁਝਾਅ ਪ੍ਰਦਾਨ ਕਰਨਾ ਸੀ।

ਇਸ ਵਰਕਸ਼ਾਪ ਮੌਕੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਉਕਤ ਬੈਂਕ ਤੋਂ ਵਾਈਸ ਪ੍ਰੈਜ਼ੀਡੈਂਟ ਅਤੇ ਕਲੱਸਟਰ ਹੈੱਡ (ਰਿਟੇਲ ਬ੍ਰਾਂਚ ਬੈਂਕਿੰਗ) ਸ੍ਰੀ ਸਮੀਰ ਸਰੀਨ ਨੇ ਧੋਖਾਧੜੀ ਤੋਂ ਬਚਾਅ, ਵਿੱਤੀ ਜਾਗਰੂਕਤਾ ਅਤੇ ਉਤਪਾਦ ਸਬੰਧੀ ਆਪਣੇ ਕੀਮਤੀ ਸੁਝਾਅ ਪੇਸ਼ ਕੀਤੇ, ਜਿਸ ਨਾਲ ਫੈਕਲਟੀ ਨੂੰ ਬੈਂਕਿੰਗ ਅਤੇ ਵਪਾਰਿਕ ਰਣਨੀਤੀ ਦੇ ਮਹੱਤਵਪੂਰਨ ਪਹਿਲੂਆਂ ਨੂੰ ਸਮਝਣ ’ਚ ਸਹਾਇਤਾ ਮਿਲੀ।

ਇਸ ਮੌਕੇ ਬ੍ਰਾਂਚ ਮੈਨੇਜਰ ਸ੍ਰੀ ਲਵ ਕੁਮਾਰ ਸ਼ਰਮਾ ਨੇ ਟੀਮ ਦੇ ਹੋਰ ਮੈਂਬਰਾਂ ਦੇ ਨਾਲ ਬੈਂਕਿੰਗ ਉਤਪਾਦਾਂ ਅਤੇ ਗਾਹਕ-ਕੇਂਦ੍ਰਿਤ ਵਿੱਤੀ ਹੱਲਾਂ ਸਬੰਧੀ ਗਿਆਨ ਪ੍ਰਦਾਨ ਕੀਤਾ। ਇਸ ਮੌਕੇ ਟੀਮ ਮੈਂਬਰਾਂ ’ਚ ਸੇਲਜ਼ ਮੈਨੇਜਰ ਸ੍ਰੀ ਜਤਿੰਦਰ ਅਰੋੜਾ, ਸ੍ਰੀ ਫੈਜ਼ਲ ਮੀਰ (ਏਐਸਐਮ ਕ੍ਰੈਡਿਟ ਕਾਰਡ), ਸ੍ਰੀ ਗੌਰਵ ਅਗਰਵਾਲ (ਕਲੱਸਟਰ ਹੈੱਡ, ਐੱਚ. ਡੀ. ਐਫ. ਸੀ. ਸੁਰੱਖਿਆ ਡੀ. ਐਮ. ਏ. ਟੀ. ਐਚ. ਐਸ. ਐਲ.), ਸ੍ਰੀ ਅਜੈ ਸ਼ਰਮਾ (ਏ. ਐਸ. ਐਮ. ਹੋਮ ਲੋਨ), ਸ੍ਰੀ ਪੁਨੀਤ ਗੁਪਤਾ (ਰਿਫਾਈਂਡ ਪਾਰਟਨਰ), ਸ੍ਰੀ ਸੁਮਿਤ ਮਹੇਂਦਰੂ (ਕਲੱਸਟਰ ਹੈੱਡ ਐਚਡੀਐਫਸੀ ਮਿਊਚੁਅਲ ਫੰਡ), ਸ: ਈਸ਼ਵਪ੍ਰੀਤ ਸਿੰਘ (ਧੋਖਾਧੜੀ ਜਾਗਰੂਕਤਾ) ਅਤੇ ਸ੍ਰੀਮਤੀ ਛਵੀ (ਸੀਨੀਅਰ ਸੇਲਜ਼ ਐਗਜ਼ੀਕਿਊਟਿਵ, ਕ੍ਰੈਡਿਟ ਕਾਰਡ) ਵੀ ਸ਼ਾਮਿਲ ਸਨ।

ਇਸ ਮੌਕੇ ਪ੍ਰਿੰ: ਡਾ. ਕਾਹਲੋਂ ਨੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਅਤੇ ਰਜਿਸਟਰਾਰ ਡਾ. ਦਵਿੰਦਰ ਸਿੰਘ ਨਾਲ ਮਿਲ ਕੇ ਆਏ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕੀਤਾ। ਉਪਰੰਤ ਪ੍ਰਿੰ: ਡਾ. ਕਾਹਲੋਂ ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਵਿੱਤੀ ਜਾਗਰੂਕਤਾ ਅਤੇ ਧੋਖਾਧੜੀ ਪ੍ਰਤੀ ਸੁਚੇਤਤਾ ਸਬੰਧੀ ਅਜਿਹੇ ਸੰਵਾਦਾਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆਂ ਦੀ ਸਮਝ ਨੂੰ ਵਧਾਉਣ ਲਈ ਅਜਿਹੇ ਸੈਸ਼ਨਾਂ ’ਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਉਤਸ਼ਾਹਿਤ ਕੀਤਾ। ਜਦਕਿ ਡਾ. ਗੁਰਸ਼ਰਨ ਕੌਰ ਨੇ ਪ੍ਰਬੰਧਕੀ ਕਮੇਟੀ ਅਤੇ ਐੱਚ. ਡੀ. ਐਫ. ਸੀ. ਬੈਂਕ, ਅੰਮ੍ਰਿਤਸਰ ਦੇ ਅਧਿਕਾਰੀਆਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਸੰਸਥਾ ਦੀ ਇਨੋਵੇਸ਼ਨ ਕੌਂਸਲ ਦੇ ਉਦੇਸ਼ਾਂ ’ਤੇ ਚਾਨਣਾ ਪਾਉਂਦਿਆਂ ਭਰੋਸਾ ਜਾਹਿਰ ਕੀਤਾ ਕਿ ਆਈ. ਆਈ. ਸੀ. ਭਵਿੱਖ ’ਚ ਵੀ ਅਜਿਹੇ ਜਾਣਕਾਰੀ ਭਰਪੂਰ ਸਮਾਗਮ ਜਾਰੀ ਰੱਖੇਗਾ।

ਇਸ ਮੌਕੇ ਡਾ. ਪੂਨਮ ਸ਼ਰਮਾ ਨੇ ਵਿਸ਼ੇਸ਼ ਮਹਿਮਾਨਾਂ ਨਾਲ ਜਾਣ-ਪਛਾਣ ਕਰਵਾਈ ਅਤੇ ਵਰਕਸ਼ਾਪ ਦੀ ਮਹੱਤਤਾ ’ਤੇ ਜ਼ੋਰ ਦਿੱਤਾ ਤਾਂ ਜੋ ਭਾਗੀਦਾਰਾਂ ਨੂੰ ਬੈਂਕਿੰਗ ਨਾਲ ਸਬੰਧਿਤ ਗ੍ਰਾਹਕਾਂ ਦੀਆਂ ਚਿੰਤਾਵਾਂ ਨੂੰ ਡੂੰਘਾਈ ਨਾਲ ਸਮਝਿਆ ਜਾ ਸਕੇ ਅਤੇ ਉਕਤ ਵਿਸ਼ੇ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਇਸ ਦੇ ਹੱਲ ਵਿਕਸਿਤ ਕੀਤੇ ਜਾ ਸਕਣ। ਜਦਕਿ ਪ੍ਰੋ: ਮੀਨੂੰ ਚੋਪੜਾ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਗ੍ਰਾਹਕਾਂ ਦੀਆਂ ਗੰਭੀਰ ਸਮੱਸਿਆਵਾਂ ਦੀ ਪਛਾਣ ਕਰਨਾ ਅਤੇ ਗ੍ਰਾਹਕਾਂ ਦੀਆਂ ਜ਼ਰੂਰਤਾਂ ਅਨੁਸਾਰ ਉਨ੍ਹਾਂ ਦੇ ਹੱਲ ਲੱਭਣੇ ਹਨ। ਉਪਰੰਤ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਵਰਕਸ਼ਾਪ ’ਚ ਲਗਭਗ 60 ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਡਾ. ਸੁਪਨਿੰਦਰ ਕੌਰ, ਡਾ. ਸਾਵੰਤ ਸਿੰਘ ਮੰਟੋ, ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਅਜੇ ਸਹਿਗਲ ਡਾ. ਸਾਮੀਆ, ਡਾ. ਏ. ਐਸ. ਭੱਲਾ, ਪ੍ਰੋ. ਸ਼ੀਤਲ ਗੁਪਤਾ, ਡਾ. ਹਰਪ੍ਰੀਤ ਕੌਰ ਮਹਿਰੋਕ, ਡਾ. ਨਵਪ੍ਰੀਤ ਕੁਲਾਰ ਆਦਿ ਹਾਜ਼ਰ ਸਨ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ