ਸਰਕਾਰ ਨੇ ਅਜੇ ਤਕ ਏਅਰ ਇੰਡੀਆ ’ਤੇ ਨਹੀਂ ਲਿਆ ਕੋਈ ਵੀ ਫੈਸਲਾ : ਪੀਯੂਸ਼ ਗੋਇਲ

ਨਵੀਂ ਦਿੱਲੀ – ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਦੱਸਦੇ ਹੋਏ ਇਹ ਕਿਹਾ ਕਿ ਸਰਕਾਰ ਨੇ ਅਜੇ ਤਕ ਏਅਰ ਇੰਡੀਆ ’ਤੇ ਕੋਈ ਫੈਸਲਾ ਨਹੀਂ ਲਿਆ ਤੇ ਬਿਡਿੰਗ ਪ੍ਰੋਸੈੱਸ ਜਿੱਤਣ ਵਾਲੇ ਦਾ ਪੜਾਅ, ਇਕ ਨਿਧਾਰਿਤ ਪ੍ਰਕਿਰਿਆ ਦੇ ਮਾਧਿਅਮ ਨਾਲ ਕੀਤਾ ਜਾਵੇਗਾ। ਕੈਬਨਿਟ ਮੰਤਰੀ ਪੀਯੂਸ਼ ਗੋਇਲ ਨੇ ਸ਼ਨਿਚਰਵਾਰ ਦੇ ਦਿਨ ਇਹ ਜਾਣਕਾਰੀ ਉਪਲਬਧ ਕਰਵਾਈ।ਮੰਤਰੀ ਨੇ ਬਿਆਨ ਦਿੰਦੇ ਹੋਏ ਕਿਹਾ ਕਿ ‘ਮੈਂ ਇਕ ਦਿਨ ਪਹਿਲਾਂ ਤੋਂ ਹੀ ਦੁਬਈ ’ਚ ਹਾਂ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਹੋਇਆ ਹੈ। ਨਿਸ਼ਚਿਤ ਤੌਰ ’ਤੇ ਬੋਲੀ ਮੰਗਵਾਈ ਗਈ ਸੀ, ਤੇ ਅਧਿਕਾਰੀ ਇਸ ਦਾ ਮੁਲਾਂਕਣ ਕਰਦੇ ਹਨ। ਸਮਾਂ ਆਉਣ ’ਤੇ ਪੂਰੀ ਤਰ੍ਹਾਂ ਨਾਲ ਨਿਧਾਰਿਤ ਪ੍ਰਕਿਰਿਆ ਤਹਿਤ ਫਾਈਨਲ ਜੇਤੂ ਚੁਣਿਆ ਜਾਵੇ।ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੋਇਲ ਨੇ ਕਿਹਾ ਕਿ, ‘ਟਾਟਾ ਕਰਜ਼ ’ਚ ਡੁੱਬੇ ਏਅਰ ਇੰਡੀਆ ਦੇ ਐਕਵਾਇਰ ਲਈ ਚੋਟੀ ਦਾ ਬੋਲੀਕਾਰ ਦੇ ਰੂਪ ’ਚ ਉਭਰਿਆ ਹੈ। ਨਿਵੇਸ਼ ਤੇ ਸਰਵਜਨਿਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਤੁਹਿਨ ਕਾਂਤਾ ਪਾਂਡੇ ਨੇ ਸ਼ੁੱਕਰਵਾਰ ਨੂੰ ਇਕ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ ਕਿ, ਕੇਂਦਰ ਨੇ ਹੁਣ ਤਕ ਏਅਰ ਇੰਡੀਆ ਲਈ ਕਿਸੇ ਵਿੱਤੀ ਬੋਲੀ ਨੂੰ ਮਨਜ਼ੂਰੀ ਨਹੀਂ ਦਿੱਤੀ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’