ਸ਼ਖਸ਼ੀਅਤ ਵਿਕਾਸ ਲਈ ਸਾਫ਼ਟ ਸਕਿਲਜ਼ ਦੀ ਭੂਮਿਕਾ ’ਤੇ ਸੈਮੀਨਾਰ ਕਰਵਾਇਆ ਗਿਆ

ਖ਼ਾਲਸਾ ਕਾਲਜ ਵਿਖੇ ਸੈਮੀਨਾਰ ਦੌਰਾਨ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੂੰ ਪੌਦਾ ਭੇਂਟ ਕਰਦੇ ਹੋਏ ਸੁਪਨਿੰਦਰਜੀਤ ਕੌਰ ਨਾਲ ਪ੍ਰੋ: ਬਿਨੋਦ ਕੌਰ ਤੇ ਨਾਲ ਹੋਰ। 

ਅੰਮ੍ਰਿਤਸਰ – ਖਾਲਸਾ ਕਾਲਜ ਦੇ ਅੰਗਰੇਜੀ ਵਿਭਾਗ ਵੱਲੋਂ ਸ਼ਖਸ਼ੀਅਤ ਵਿਕਾਸ ਲਈ ਸਾਫਟ ਸਕਿਲਜ਼ ਦੀ ਭੂਮਿਕਾ ’ਤੇ ਸੈਮੀਨਾਰ ਕਰਵਾਇਆ ਗਿਆ। ਜਿਸ ’ਚ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਹਾ ਕਿ ਸਾਫਟ ਸਕਿਲਜ਼ ਸਾਡੇ ਜੀਵਨ ’ਚ ਬਹੁਤ ਮਹੱਤਵ ਰੱਖਦੀਆਂ ਹਨ। ਉਨ੍ਹਾਂ ਕਿਹਾ ਕਿ ਸਾਫਟ ਸਕਿਲਜ਼ ਮਨੁੱਖੀ ਰਿਸ਼ਤਿਆਂ ’ਚ ਗ੍ਰੀਸ ਦਾ ਕੰਮ ਕਰਦੇ ਹਨ ਅਤੇ ਮਨੁੱਖੀ ਸਮਾਜ ਨੂੰ ਸੁਖਾਵਾ ਬਣਾਉਂਦੇ ਹਨ ।

ਇਸ ਮੌਕੇ ਮੁੱਖ ਬੁਲਾਰੇ ਵਜੋਂ ਅੰਮ੍ਰਿਤਸਰ ਗਰੁੱਪ ਆਫ ਕਾਲਜ਼ ਤੋਂ ਅਪਲਾਇਡ ਸਾਇੰਸ, ਐਸੋਸੀਏਟ ਪ੍ਰੋਫੈਸਰ ਅਤੇ ਮੁੱਖੀ ਪ੍ਰੋ: ਬਿਨੋਦ ਕੌਰ ਨੇ ਸ਼ਖਸ਼ੀਅਤ ਵਿਕਾਸ ਲਈ ਸਾਫਟ ਸਕਿਲਜ਼ ਦੀ ਭੂਮਿਕਾ, ਉਨ੍ਹਾਂ ਨੂੰ ਪ੍ਰਾਪਤ ਕਰਨ ਦੇ ਢੰਗ ਅਤੇ ਨਿੱਜੀ ਜੀਵਨ ਦੇ ਨਾਲ ਪੇਸ਼ੇਵਰ ਜੀਵਨ ’ਚ ਇਨ੍ਹਾਂ ਦੀ ਮਹੱਤਤਾਂ ’ਤੇ ਚਾਨਣ ਪਾਉਂਦਿਆਂ ਕਿਹਾ ਕਿ ਇਹ ਹਾਰਡ ਸਕਿੱਲਜ ਦੇ ਪੂਰਕ ਹਨ। ਇਸ ਮੌਕੇ ਉਨ੍ਹਾਂ ਨੇ ਬੱਚਿਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।

ਇਸ ਤੋਂ ਪਹਿਲਾਂ ਪ੍ਰੋਗਰਾਮ ਦਾ ਅਗਾਜ ਵਿਦਿਆਰਥੀਆਂ ਵੱਲੋਂ ਕਾਲਜ ਸ਼ਬਦ ਨਾਲ ਕੀਤਾ ਗਿਆ। ਜਿਸ ਉਪਰੰਤ ਵਿਭਾਗ ਮੁੱਖੀ ਸੁਪਨਿੰਦਰਜੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਵਾਗਤ ਕੀਤਾ। ਉਪਰੰਤ ਸੁਪਨਿੰਦਰਜੀਤ ਕੌਰ ਨੇ ਕਿਹਾ ਕਿ ਕਾਲਜ ਆਪਣੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਉਨ੍ਹਾਂ ’ਚ ਸਮੇਂ ਦੀਆ ਲੋੜਾਂ ਅਨੁਸਾਰ ਬਦਲਾਵ ਅਤੇ ਕੌਸ਼ਲ ਪੈਦਾ ਕਰਨ ਲਈ ਨਿਰੰਤਰ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।

ਪ੍ਰੋਗਰਾਮ ਦੇ ਅੰਤ ’ਚ ਪ੍ਰੋ: ਪੂਜਾ ਕਾਲੀਆ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਪ੍ਰੋ: ਬਿਨੋਦ ਕੌਰ ਦਾ ਕਾਲਜ ਦੇ ਵਿਦਿਆਰਥੀਆਂ ਨਾਲ ਆਪਣਾ ਗਿਆਨ ਸਾਂਝਾ ਕਰਨ, ਪ੍ਰਿੰ: ਡਾ. ਕਾਹਲੋਂ ਦੀ ਰਹਿਨੁਮਾਈ ਤੇ ਅਗਵਾਈ ਅਤੇ ਅੰਗਰੇਜ਼ੀ ਵਿਭਾਗ ਅਧਿਆਪਕਾਂ ਦੇ ਅਣਥੱਕ ਯਤਨਾਂ ਲਈ ਧੰਨਵਾਦ ਕੀਤਾ।

ਇਸ ਮੌਕੇ ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ. ਮਮਤਾ ਮਹਿੰਦਰੂ, ਪ੍ਰੋ: ਵਿਜੈ ਬਰਨਾਡ, ਡਾ. ਜਸਵਿੰਦਰ ਕੌਰ ਔਲਖ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਲੱਖਾ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ, ਪ੍ਰੋ: ਐਮ. ਪੀ. ਮਸੀਹ, ਪ੍ਰੋ: ਹਰਮਨਪ੍ਰੀਤ ਸਿੰਘ, ਡਾ. ਅਕੀਦਤਪ੍ਰੀਤ ਕੌਰ, ਡਾ. ਅਕਾਂਕਸ਼ਾ ਨੋਟੀਆਲ, ਪ੍ਰੋ: ਵਿਮਲਜੀਤ ਕੌਰ, ਪ੍ਰੋ: ਅਭਿਸ਼ੇਕ ਠਾਕੁਰ, ਪ੍ਰੋ: ਮਹਿਕਦੀਪ ਕੌਰ, ਪ੍ਰੋ: ਰਨਵੀਰ ਸਿੰਘ ਆਦਿ ਤੋਂ ਇਲਾਵਾ ਐਮ. ਏ. ਅੰਗਰੇਜ਼ੀ, ਬੀ. ਏ.(ਆਨਰਜ) ਇੰਗਲਿਸ਼, ਇੰਗਲਿਸ਼ ਚੋਣਵੀਂ ਅਤੇ ਸੋਸ਼ਲ ਸਾਇੰਜ਼ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ।

Related posts

‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਆਓ ਇਕੱਠੇ ਹੋਕੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ – ਬੀਬੀ ਮਾਣੂੰਕੇ

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ