ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਈਸਟਰ ਸੰਡੇ ਹਮਲਿਆਂ ਦੀ ਦੁਬਾਰਾ ਸ਼ੁਰੂ ਕਰਨਗੇ ਜਾਂਚ

ਕੋਲੰਬੋ – ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਇਕੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ 2019 ਦੇ ‘ਈਸਟਰ ਸੰਡੇ’ ਅੱਤਵਾਦੀ ਹਮਲਿਆਂ ਦੀ ਮੁੜ ਜਾਂਚ ਕਰਨਗੇ। ਦਿਸਾਨਾਇਕੇ ਨੂੰ ਪਿਛਲੇ ਹਫਤੇ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਤੋਂ ਬਾਅਦ ਐਤਵਾਰ ਨੂੰ ਦੇਸ਼ ਦਾ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਉਨ੍ਹਾਂ ਇਹ ਟਿੱਪਣੀ ਕੈਥੋਲਿਕ ਚਰਚ ਦੇ ਮੁਖੀ ਮੈਲਕਮ ਕਾਰਡੀਨਲ ਰੰਜੀਤ ਨਾਲ ਫ਼ੋਨ ‘ਤੇ ਸਦਭਾਵਨਾ ਗੱਲਬਾਤ ਦੌਰਾਨ ਕੀਤੀ। ਰਣਜੀਤ ਨੇ ਕਿਹਾ, “ਨਵੇਂ ਰਾਸ਼ਟਰਪਤੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ‘ਈਸਟਰ ਸੰਡੇ’ ਦੇ ਹਮਲਿਆਂ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।” ਇਨ੍ਹਾਂ ਹਮਲਿਆਂ ‘ਚ ਵਿਦੇਸ਼ੀ ਨਾਗਰਿਕਾਂ ਸਮੇਤ ਕਰੀਬ 300 ਲੋਕ ਮਾਰੇ ਗਏ ਸਨ। ਘਟਨਾ ਲਈ ਦੋਵੇਂ ਸਾਬਕਾ ਰਾਸ਼ਟਰਪਤੀਆਂ ਗੋਟਾਬਾਯਾ ਰਾਜਪਕਸ਼ੇ ਅਤੇ ਰਾਨਿਲ ਵਿਕਰਮਸਿੰਘੇ ਨੂੰ ਦੋਸ਼ੀ ਠਹਿਰਾਉਂਦੇ ਹੋਏ ਰੰਜੀਤ ਨੇ ਜਾਂਚ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਸਥਾਨਕ ਜਿਹਾਦੀ ਸੰਗਠਨ ਨੈਸ਼ਨਲ ਤੌਹੀਦ ਜਮਾਤ (ਐਨ.ਟੀ.ਜੇ) ਦੁਆਰਾ ਕੀਤੇ ਗਏ ਹਮਲਿਆਂ ਨੂੰ ਸਿਆਸੀ ਤੌਰ ‘ਤੇ ਛੁਪਾਉਣ ਦੀ ਕੋਸ਼ਿਸ਼ ਸੀ। ਸਾਬਕਾ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਚਰਚ ਦੇ ਦਬਾਅ ਕਾਰਨ ਉੱਚ ਪੱਧਰੀ ਜਾਂਚ ਕਮੇਟੀ ਬਣਾਈ ਸੀ। ਜਾਂਚ ਵਿੱਚ ਸਿਰੀਸੇਨਾ ਨੂੰ ਦੋਸ਼ੀ ਪਾਇਆ ਗਿਆ ਅਤੇ ਉਸ ਨੂੰ ਪੀੜਤ ਪਰਿਵਾਰਾਂ ਨੂੰ 10 ਕਰੋੜ ਸਾਊਦੀ ਰਿਆਲ (27,443,756 ਭਾਰਤੀ ਰੁਪਏ) ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ।

Related posts

ਟਰੰਪ ਦਾ ‘ਗ੍ਰੈਂਡ ਪ੍ਰੋਜੈਕਟ’ : ਕਿਹੋ ਜਿਹਾ ਹੋਵੇਗਾ ‘ਹਾਈਟੈੱਕ ਬੰਕਰ’ ਤੇ ਆਲੀਸ਼ਾਨ ‘ਬਾਲਰੂਮ’ ?

ਇਟਲੀ ‘ਚ 2 ਸਿੱਖਾਂ ਦੇ ਕਤਲ ਤੋਂ ਬਾਅਦ ਵਿਸਾਖੀ ਸਬੰਧੀ ਨਗਰ ਕੀਰਤਨ ਪ੍ਰੋਗ੍ਰਾਮ ਰੱਦ !

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !