ਸ਼੍ਰੋਮਣੀ ਕਵੀ ਦਰਸਨ ਬੁੱਟਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਵਿਖੇ ਰੂਬਰੂ ਪ੍ਰੋਗਰਾਮ !

ਸਾਨੂੰ ਅਪਣੇ ਸੁਪਨੇ ਮਰਨ ਨਹੀਂ ਦੇਣੇ ਚਾਹੀਦੇ: ਸ਼੍ਰੋਮਣੀ ਕਵੀ ਦਰਸ਼ਨ ਬੁੱਟਰ

ਭਵਾਨੀਗੜ੍ਹ – ਸ਼੍ਰੋਮਣੀ ਕਵੀ ਸ.ਦਰਸਨ ਬੁੱਟਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋਂ ਵਿਖੇ ਰੂਬਰੂ ਕਰਵਾਇਆ ਗਿਆ। ਸਕੂਲ ਦੀ ਚਾਰਦਿਵਾਰੀ ਅੰਦਰ ਪਹਿਲਾ ਬੂਟਾ ਲਾਕੇ ਉਨਾਂ ਨੇ ਵਾਤਾਵਰਨ ਸੰਭਾਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਅਪਣੇ ਕੂੰਜੀਵਤ ਭਾਸ਼ਨ ਦੇ ਵਿੱਚ ਸ੍ਰ. ਦਰਸਨ ਬੁੱਟਰ ਨੇ ਆਖਿਆ ਕਿ ਸਾਨੂੰ ਅਪਣੇ ਸੁਪਨੇ ਨਹੀਂ ਮਰਨ ਦੇਣੇ ਚਾਹੀਦੇ ਕਿਉਂਕਿ ਸੁਪਨੇ ਸਜਾਕੇ ਹੀ ਅਸੀਂ ਅਪਣੀ ਜ਼ਿੰਦਗੀ ਵਿੱਚ ਨਵੇਂ ਰੰਗ ਭਰ ਸਕਦੇ ਹਾਂ। ਜ਼ਿੰਦਗੀ ਇੱਕ ਕਲਾ ਹੈ ਉਹ ਕਲਾ ਦੇ ਨਾਲ ਅਸੀਂ ਆਪਣੇ ਮਾਪਿਆਂ ਤੇ ਅਪਣਾ ਨਾਮ ਦੁਨੀਆਂ ਤੇ ਰੌਸ਼ਨ ਕਰ ਸਕਦੇ ਹਾਂ। ਮਾਂ ਦੀ ਕਵਿਤਾ ਤੋਂ ਸ਼ੁਰੂ ਹੋਕੇ ਉਲਟ ਪੁਲਟ ਕਵਿਤਾ ਨਾਲ ਅਪਣੇ ਪ੍ਰੋਗਰਾਮ ਨੂੰ ਸਿਖਰ ‘ਤੇ ਪਹੁੰਚਾ ਦਿੱਤਾ।
ਇਸ ਸਮਾਗਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਮੈਡਮ ਸ੍ਰੀਮਤੀ ਜਸਪ੍ਰੀਤ ਕੌਰ ਨੇ ਕੀਤੀ। ਉਨ੍ਹਾਂ ਮਹਿਮਾਨ ਕਵੀ ਨੂੰ ਜੀ ਆਇਆਂ ਆਖਿਆ। ਸਟੇਜ ਦੀ ਕਾਰਵਾਈ ਕਹਾਣੀਕਾਰ ਜਗਤਾਰ ਸ਼ੇਰਗਿੱਲ ਨੇ ਨਿਭਾਈ। ਅੰਤ ਵਿੱਚ ਸਮੂਹ ਸਟਾਫ ਵੱਲੋਂ ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਜੀ ਦਾ ਸਨਮਾਨ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਨੂੰ ਵਿਦਿਆਰਥੀਆਂ ਤੇ ਸਟਾਫ ਨੇ ਪੂਰੇ ਧਿਆਨ ਨਾਲ ਸੁਣਿਆ।
ਇਸ ਮੌਕੇ ਲੈਕਚਰਾਰ ਸ੍ਰੀਮਤੀ ਰਣਬੀਰ ਕੌਰ, ਸਤਿੰਦਰ ਕੌਰ, ਨੀਲਮ, ਪਰਮਜੀਤ ਕੌਰ ਅਤੇ ਮੈਡਮ ਨਰਿੰਦਰ ਕੌਰ, ਬਲਜਿੰਦਰ ਕੌਰ, ਹਰਪ੍ਰੀਤ ਕੌਰ, ਕਮਲਬੀਰ ਕੌਰ, ਪਰਮੀਤ ਕੌਰ, ਨੀਰਜ, ਮੋਨਿਕਾ ਸ਼ਰਮਾ ਅਤੇ ਜਗਵਿੰਦਰ ਸਿੰਘ, ਹਰੀਸ਼ ਕੁਮਾਰ, ਜਸਤਿੰਦਰ ਸਿੰਘ, ਜਸਵੀਰ ਸਿੰਘ, ਮਨਦੀਪ ਸਿੰਘ ਅਤੇ ਦੀਪਕ ਸ਼ਰਮਾਂ ਕਲਰਕ ਸ਼ਾਮਿਲ ਸਨ।

Related posts

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ

ਪੰਜਾਬ ਨੇ 9 ਮਹੀਨਿਆਂ ‘ਚ ਵਿਕਾਸ ਪ੍ਰੋਜੈਕਟਾਂ ਲਈ 31,750 ਕਰੋੜ ਰੁਪਏ ਉਧਾਰ ਲਏ