ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਪੁੱਤਰੀ ਸ਼ਰਮਿਸ਼ਠਾ ਮੁਖਰਜੀ ਨੇ ਕੀਤੀ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ

ਨਵੀਂ ਦਿੱਲੀ – ਸਾਬਕਾ ਰਾਸ਼ਟਰਪਤੀ ਮਰਹੂਮ ਪ੍ਰਣਬ ਮੁਖਰਜੀ ਦੀ ਪੁੱਤਰੀ ਸ਼ਰਮਿਸ਼ਠਾ ਮੁਖਰਜੀ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪ੍ਰਣਬ ਮੁਖਰਜੀ ਦੇ ਪਰਿਵਾਰ ਤੋਂ ਕਾਂਗਰਸ ‘ਚ ਉਹ ਇਕੱਲ਼ੀ ਰਹਿ ਗਈ ਸੀ। ਉਨ੍ਹਾਂ ਦੇ ਭਰਾ ਅਭਿਜੀਤ ਮੁਖਰਜੀ ਕੁਝ ਸਮੇਂ ਪਹਿਲਾਂ ਹੀ ਕਾਂਗਰਸ ਛੱਡ ਕੇ ਤ੍ਰਿਣਮੂਲ ਕਾਂਗਰਸ ‘ਚ ਸ਼ਾਮਲ ਹੋ ਚੁੱਕੇ ਹਨ। ਸ਼ਰਮਿਸ਼ਠਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ- ਸਰਗਰਮ ਰਾਜਨੀਤੀ ਤੋਂ ਵਿਦਾ ਲੈ ਰਹੀ ਹਾਂ ਪਰ ਕਾਂਗਰਸ ਦੀ ਮੈਂਬਰ ਦੇ ਤੌਰ ‘ਤੇ ਬਣੀ ਰਹਾਂਗੀ। ਕੋਈ ਜੇ ਦੇਸ਼-ਜਾਤੀ ਦੀ ਸੇਵਾ ਕਰਨਾ ਚਾਹੁੰਦਾ ਹੈ ਤਾਂ ਦੂਜੇ ਤਰੀਕੇ ਤੋਂ ਵੀ ਕਰ ਸਕਦਾ ਹੈ। ਸ਼ਰਮਿਸ਼ਠਾ ਨੇ ਕਿਹਾ- ਰਾਜਨੀਤੀ ਮੇਰੇ ਲਈ ਨਹੀਂ ਹੈ। ਮੈਂ ਦੂਜੇ ਕੰਮਾਂ ‘ਚ ਬਿਜੀ ਰਹਿਣਾ ਚਾਹੁੰਦੀ ਹਾਂ। ਰਾਜਨੀਤੀ, ਵਿਸ਼ੇਸ਼ਕਰ ਵਿਰੋਧ ਦੀ ਰਾਜਨੀਤੀ ਕਰਨ ਲਈ ਬਹੁਤ ਭੁੱਖ ਦੀ ਲੋੜ ਹੁੰਦੀ ਹੈ। ਮੈਂ ਮਹਿਸੂਸ ਕੀਤਾ ਹੈ ਕਿ ਮੇਰੇ ‘ਚ ਉਸ ਤਰ੍ਹਾਂ ਦੀ ਭੁੱਖ ਨਹੀਂ ਹੈ ਇਸਲਈ ਸਰਗਰਮ ਰਾਜਨੀਤੀ ‘ਚ ਮੇਰੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੈ।’ ਸ਼ਰਮਿਸ਼ਠਾ ਨੇ ਇਹ ਵੀ ਸਾਫ਼ ਕੀਤਾ ਕਿ ਉਨ੍ਹਾਂ ਨੂੰ ਪਾਰਟੀ ਤੋਂ ਕੋਈ ਸ਼ਿਕਾਇਤ ਨਹੀਂ ਹੈ ਤੇ ਉਨ੍ਹਾਂ ਨੂੰ ਦੂਜੀ ਪਾਰਟੀ ‘ਚ ਸ਼ਾਮਲ ਹੋਣ ਲਈ ਇਹ ਫ਼ੈਸਲਾ ਨਹੀਂ ਲਿਆ ਹੈ। ਸ਼ਰਮਿਸ਼ਠਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਆਪਣੇ ਇਸ ਫ਼ੈਸਲੇ ਤੋਂ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਸੀ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’