ਸਿਆਸਤਦਾਨਾਂ ਤੇ ਨੌਕਰਸ਼ਾਹਾਂ ਦੇ ਨਜ਼ਦੀਕੀ ਪ੍ਰੇਮ ਪ੍ਰਕਾਸ਼ ਨਾਲ ਜੁੜੇ 17 ਟਿਕਾਣਿਆਂ ‘ਤੇ ED ਦੇ ਛਾਪੇ; ਦੋ ਏਕੇ-47 ਮਿਲਣ ਦੀ ਸੂਚਨਾ

ਨਵੀਂ ਦਿੱਲੀ – ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੇ ਕਰੀਬੀ ਪ੍ਰੇਮ ਪ੍ਰਕਾਸ਼ ਨਾਲ ਸਬੰਧਤ 17 ਟਿਕਾਣਿਆਂ ‘ਤੇ ਈਡੀ ਦੀ ਛਾਪੇਮਾਰੀ ਚੱਲ ਰਹੀ ਹੈ। ਇਹ ਲੋਕੇਸ਼ਨ ਝਾਰਖੰਡ, ਬਿਹਾਰ, ਦਿੱਲੀ ਅਤੇ ਤਾਮਿਲਨਾਡੂ ਦੇ ਦੱਸੇ ਜਾ ਰਹੇ ਹਨ। ਈਡੀ ਦੀ ਟੀਮ ਨੇ ਸਵੇਰੇ 7.30 ਵਜੇ ਹੀ ਇਨ੍ਹਾਂ ਥਾਵਾਂ ‘ਤੇ ਦਸਤਕ ਦਿੱਤੀ ਹੈ। ਮਨਰੇਗਾ ਘੁਟਾਲੇ ‘ਚ ਗੈਰ-ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਦੇ ਤਹਿਤ ਖੋਜ ਦੌਰਾਨ ਪ੍ਰੇਮ ਪ੍ਰਕਾਸ਼ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਈਡੀ ਨੇ ਪ੍ਰੇਮ ਪ੍ਰਕਾਸ਼ ਤੋਂ ਵੀ ਕਾਫੀ ਦੇਰ ਤਕ ਪੁੱਛਗਿੱਛ ਕੀਤੀ ਸੀ ਅਤੇ ਪਿਛਲੇ ਦਿਨੀਂ ਉਸ ਨਾਲ ਜੁੜੇ ਕਰੀਬ ਇਕ ਦਰਜਨ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ।

ਪਹਿਲਾਂ ਮਿਲੇ ਇਨਪੁਟਸ ਦੇ ਆਧਾਰ ‘ਤੇ ਈਡੀ ਨੇ ਉਸ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਦੀ ਵੀ ਤਲਾਸ਼ੀ ਲਈ ਸੀ। ਈਡੀ ਨੇ ਪ੍ਰੇਮ ਪ੍ਰਕਾਸ਼ ਦੀ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਦੀ ਮਿਲੀਭੁਗਤ ਨਾਲ ਟਰਾਂਸਫਰ ਪੋਸਟਿੰਗ ਤੋਂ ਲੈ ਕੇ ਠੇਕਾ ਪੱਟੀ ਤਕ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਹੈ।

ਇਸ ਤੋਂ ਇਲਾਵਾ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ‘ਚ ਜਾਂਚ ਏਜੰਸੀ ਬਿਹਾਰ ਤੇ ਝਾਰਖੰਡ ‘ਚ ਵੀ ਛਾਪੇਮਾਰੀ ਕਰ ਰਹੀ ਹੈ। ਏਜੰਸੀ ਨੇ ਝਾਰਖੰਡ ਦੀ ਰਾਜਧਾਨੀ ਰਾਂਚੀ ‘ਚ ਛਾਪੇਮਾਰੀ ਕੀਤੀ ਹੈ। ਇਹ ਟਿਕਾਣੇ ਮੁੱਖ ਮੰਤਰੀ ਹੇਮੰਤ ਸੋਰੇਨ ਦੇ ਵਿਧਾਇਕ ਪ੍ਰਤੀਨਿਧੀ ਪ੍ਰੇਮ ਪ੍ਰਕਾਸ਼ ਨਾਲ ਜੁੜੇ ਹੋਏ ਹਨ।ਈਡੀ ਦੇ ਛਾਪੇ ਦੌਰਾਨ ਪ੍ਰੇਮ ਪ੍ਰਕਾਸ਼ ਦੇ ਰਾਂਚੀ ਸਥਿਤ ਘਰ ਤੋਂ ਦੋ ਏਕੇ-47 ਮਿਲਣ ਦੀ ਸੂਚਨਾ ਵਾਇਰਲ ਹੈ। ਇਸ ਦੀ ਅਜੇ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਂਚੀ ਦੇ ਹਰਮੂ ਸਥਿਤ ਪ੍ਰੇਮ ਪ੍ਰਕਾਸ਼ ਦੇ ਘਰ ਤੋਂ ਛਾਪੇਮਾਰੀ ਦੌਰਾਨ ਦੋ ਏਕੇ-47 ਮਿਲੀਆਂ ਹਨ। ਖਬਰ ਇਹ ਵੀ ਹੈ ਕਿ ਬਿਹਾਰ ਦੇ ਸਾਸਾਰਾਮ ‘ਚ ਬੈਂਕ ਕਾਲੋਨੀ ਦੇ ਗੋਰਕਸ਼ਾਨੀ ਮੁਹੱਲੇ ‘ਚ ਪ੍ਰੇਮ ਪ੍ਰਕਾਸ਼ ਦੇ ਘਰ ‘ਤੇ ਸਵੇਰ ਤੋਂ ਈਡੀ ਦੀ ਛਾਪੇਮਾਰੀ ਜਾਰੀ ਹੈ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ‘ਤੇ ਮੋਦੀ ਵਲੋਂ ਵਧਾਈਆਂ

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

ਯੂਪੀ ਦੇ ਮੁੱਖ-ਮੰਤਰੀ ਯੋਗੀ ਦਾ ਸਿੰਗਾਪੁਰ ਦੌਰੇ ਦੌਰਾਨ ਕਈ ਨਿਵੇਸ਼ਕਾਂ ਨਾਲ ਮੀਟਿੰਗਾਂ ਦੇ ਦੌਰ