ਸਿਡਨੀ ਏਅਰਪੋਰਟ ਤੇ ਜਹਾਜ਼ ਦੇ ਇੰਜਣ ਚ ਧਮਾਕੇ ਕਾਰਨ ਲੱਗੀ ਅੱਗ

ਸਿਡਨੀ – ਸਿਡਨੀ ਹਵਾਈ ਅੱਡੇ ਦੇ ਰਨਵੇਅ ਦੇ ਕੋਲ ਸ਼ੁੱਕਰਵਾਰ ਦੁਪਹਿਰ ਨੂੰ ਉਡਾਣ ਭਰਦੇ ਸਮੇਂ ਕੈਂਟਾਸ ਜਹਾਜ਼ ਦੇ ਇੰਜਣ ਵਿਚ ਕਥਿਤ ਧਮਾਕੇ ਤੋਂ ਬਾਅਦ ਘਾਹ ਵਿਚ ਅੱਗ ਲੱਗ ਗਈ।  ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬਿ੍ਰਗੇਡ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਅਤੇ ਕਾਫੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ।ਅੱਗ ਬਿ੍ਰਸਬੇਨ ਜਾਣ ਵਾਲੀ ਕੈਂਟਾਸ ਦੀ ਉਡਾਣ Q6520 ਦੇ ਇੰਜਣ ਵਿੱਚ ਧਮਾਕੇ ਕਾਰਨ ਲੱਗੀ ਸੀ, ਜੋ ਸਥਾਨਕ ਸਮੇਂ ਮੁਤਾਬਕ ਵੀਰਵਾਰ ਦੁਪਹਿਰ ਕਰੀਬ 1 ਵਜੇ ਤੋਂ ਠੀਕ ਪਹਿਲਾਂ ਸਿਡਨੀ ਤੋਂ ਰਵਾਨਾ ਹੋਈ ਸੀ।   ਜਹਾਜ਼ ‘ਚ 174 ਯਾਤਰੀ ਸਵਾਰ ਸਨ। ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ ਹੈ।

Related posts

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ

ਅਮਰੀਕਾ ਨੇ ਈਰਾਨ ਦੀਆਂ ਮਾਈਨ ਰੱਖਣ ਵਾਲੀਆਂ ਕਿਸ਼ਤੀਆਂ ਅਤੇ ਮਿਜ਼ਾਈਲ ਲਾਂਚ ਸਾਈਟਾਂ ‘ਤੇ ਹਮਲੇ