ਸਿੰਗਾਪੁਰ ਏਅਰਲਾਈਨਜ਼ ਦਾ ਜਹਾਜ਼ ਹਵਾ ’ਚ ਖ਼ਤਰਨਾਕ ਤਰੀਕੇ ਨਾਲ ਹਿੱਲਿਆ, ਇੱਕ ਦੀ ਮੌਤ, 30 ਜ਼ਖਮੀ

ਬੈਂਕਾਕ – ਇੱਕ ਦੁਰਲੱਭ ਘਟਨਾ ਵਿੱਚ, ਲੰਡਨ ਤੋਂ ਸਿੰਗਾਪੁਰ ਉਡਾਣ ਵਿੱਚ ਇੱਕ ਯਾਤਰੀ ਦੀ ਗੰਭੀਰ ਝਟਕਿਆ (ਟਰਬੁਲੈਂਸ) ਕਾਰਨ ਮੌਤ ਹੋ ਗਈ। 30 ਹੋਰ ਲੋਕ ਜ਼ਖਮੀ ਹੋ ਗਏ। ਸਿੰਗਾਪੁਰ ਏਅਰਲਾਈਨਜ਼ ਨੇ ਮੌਤ ਦੀ ਪੁਸ਼ਟੀ ਕੀਤੀ ਹੈ। ਘਟਨਾ ਤੋਂ ਬਾਅਦ ਜਹਾਜ਼ ਨੇ ਬੈਂਕਾਕ ’ਚ ਐਮਰਜੈਂਸੀ ਲੈਂਡਿੰਗ ਕਰਵਾਈ। ‘ਟਰਬੁਲੈਂਸ’ ਇੱਕ ਹਵਾਈ ਜਹਾਜ਼ ਵਿੱਚ ਖਤਰਨਾਕ ਝਟਕਿਆਂ ਨੂੰ ਦਰਸਾਉਾਂਦੀਹੈ। ਇਸ ਨਾਲ ਜਹਾਜ਼ ਦੀ ਉਚਾਈ ਅਤੇ ਦਿਸ਼ਾ ਵਿੱਚ ਅਚਾਨਕ ਬਦਲਾਅ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਇਹ ਫਲਾਈਟ 30 ਹਜ਼ਾਰ ਫੁੱਟ ਤੋਂ ਉੱਪਰ ਉੱਡ ਰਹੀ ਸੀ। ਉਡਾਣ ਦੌਰਾਨ ਅਚਾਨਕ ਜਹਾਜ਼ ਨੂੰ ਤੇਜ਼ ਹਵਾਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਜਹਾਜ਼ ‘ਚ ਭਾਰੀ ‘ਟਰਬੁਲੈਂਸ’ ਪੈਦਾ ਹੋ ਗਈ। ਇਸ ‘ਟਰਬੁਲੈਂਸ’ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਫਲਾਈਟ ਦੀ ਬੈਂਕਾਕ ‘ਚ ਐਮਰਜੈਂਸੀ ਲੈਂਡਿੰਗ ਕੀਤੀ ਗਈ। ਕੁਝ ਦੇਰ ਤਕ ਹਲਚਲ ਬਣੀ ਰਹਿਣ ਕਾਰਨ ਫਲਾਈਟ ਨੂੰ ਬੈਂਕਾਕ ਵੱਲ ਮੋੜ ਦਿੱਤਾ ਗਿਆ। ਮ੍ਰਿਤਕ ਯਾਤਰੀ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹੋਏ ਏਅਰਲਾਈਨ ਨੇ ਕਿਹਾ, ‘ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਬੋਇੰਗ ‘ਚ ਸਵਾਰ ਯਾਤਰੀ ਜ਼ਖਮੀ ਹੋਏ ਹਨ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਸਾਡੀ ਤਰਜੀਹ ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਾ ਹੈ। ਏਅਰਲਾਈਨ ਨੇ ਅੱਗੇ ਕਿਹਾ ਕਿ ਉਹ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਥਾਈਲੈਂਡ ਵਿੱਚ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ ਅਤੇ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਵਾਧੂ ਟੀਮ ਬੈਂਕਾਕ ਭੇਜ ਰਹੀ ਹੈ।
ਟਰਬੁਲੈਂਸ ਕੀ ਹੁੰਦਾ ਹੈ : ਟਰਬੁਲੈਂਸ ਦੇ ਦੌਰਾਨ, ਜਹਾਜ਼ ਖਤਰਨਾਕ ਤਰੀਕੇ ਨਾਲ ਹਿੱਲਣ ਲੱਗਦਾ ਹੈ, ਜੋ ਕਿ ਇਸ ਵਿੱਚ ਬੈਠੇ ਯਾਤਰੀਆਂ ਨੂੰ ਡਰਾਉਣ ਲਈ ਕਾਫੀ ਹੁੰਦਾ ਹੈ। ਇਹ ਵਰਤਾਰਾ ਮੁੱਖ ਤੌਰ ’ਤੇ ਵੱਖ-ਵੱਖ ਵਾਯੂਮੰਡਲ ਦੀਆਂ ਸਥਿਤੀਆਂ ਕਾਰਨ ਵਾਪਰਦਾ ਹੈ। ਇਹ ਵਾਯੂਮੰਡਲ ਵਿੱਚ ਪਾਏ ਜਾਣ ਵਾਲੇ ਤੇਜ਼, ਤੰਗ ਹਵਾ ਦੇ ਕਰੰਟ ਹਨ ਅਤੇ ਜਦੋਂ ਹਵਾਈ ਜਹਾਜ਼ ਇਹਨਾਂ ਵਿੱਚੋਂ ਲੰਘਦੇ ਹਨ ਤਾਂ ਝੱਖੜ ਪੈਦਾ ਕਰਦੇ ਹਨ। ਖ਼ਤਰਨਾਕ ਤੂਫ਼ਾਨਾਂ ਅਤੇ ਹੋਰ ਮੌਸਮੀ ਘਟਨਾਵਾਂ ਕਾਰਨ ਜਹਾਜ਼ਾਂ ਵਿੱਚ ਵੀ ਗੜਬੜੀ ਦੇਖਣ ਨੂੰ ਮਿਲਦੀ ਹੈ। ਕੁਝ ਦੂਰੀ ’ਤੇ ਹਵਾ ਦੀ ਗਤੀ ਤੇ ਦਿਸ਼ਾ ਵਿੱਚ ਅਚਾਨਕ ਤਬਦੀਲੀ ਵੀ ਗੜਬੜ ਦਾ ਕਾਰਨ ਬਣ ਸਕਦੀ ਹੈ।

Related posts

ਈਰਾਨ-ਅਮਰੀਕਾ ਦੀ ਜੇਨੇਵਾ ‘ਚ ਦੂਜੇ ਦੌਰ ਦੀ ਗੱਲਬਾਤ ਬੇ-ਸਿੱਟਾ ਰਹੀ !

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?