ਨਵੀਂ ਦਿੱਲੀ – ਸਿੱਕਮ ਦੇ ਪਾਕਯੋਂਗ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ’ਚ ਫੌਜ ਦੇ ਚਾਰ ਜਵਾਨਾਂ ਦੀ ਮੌਤ ਹੋ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਫੌਜ ਦੀ ਗੱਡੀ ਡੂੰਘੀ ਖਾਈ ’ਚ ਡਿੱਗ ਗਈ ਸੀ। ਇਹ ਹਾਦਸਾ ਵੀਰਵਾਰ ਨੂੰ ਵਾਪਰਿਆ। ਜਾਣਕਾਰੀ ਮੁਤਾਬਕ ਫੌਜ ਦੀ ਗੱਡੀ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿਲਕ ਰੂਟ ’ਤੇ ਸਿੱਕਮ ਦੇ ਜੁਲੁਕ ਜਾ ਰਹੀ ਸੀ। ਇਸ ਦੌਰਾਨ ਗੱਡੀ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਚਾਰ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਸਾਰੇ ਮਿ੍ਰਤਕ ਪੱਛਮੀ ਬੰਗਾਲ ਦੇ ਬਿਨਾਗੁੜੀ ਵਿਚ ਇਕ ਯੂਨਿਟ ਨਾਲ ਸਬੰਧਤ ਸਨ। ਮਿ੍ਰਤਕਾਂ ’ਚ ਡਰਾਈਵਰ ਪ੍ਰਦੀਪ ਪਟੇਲ ਮੱਧ ਪ੍ਰਦੇਸ਼, ਪੀਟਰ ਮਣੀਪੁਰ, ਨਾਇਕ ਗੁਰਸੇਵ ਸਿੰਘ ਹਰਿਆਣਾ ਅਤੇ ਸੂਬੇਦਾਰ ਕੇ.ਥੰਗਾਪਾਂਡੀ ਸ਼ਾਮਲ ਹਨ।