ਜਲੰਧਰ – ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਕਈ ਸਿੱਖ ਰਾਜਸੀ ਪਾਰਟੀਆਂ ਦੀ ਸਾਂਝੇ ਪੰਜਾਬ ਏਜੰਡੇ ਤਹਿਤ ਮੁਕੰਮਲ ਏਕਤਾ ਹੋ ਗਈ ਹੈ। ਉਹਨਾਂ ਦੱਸਿਆ ਕਿ ਅੱਜ ਦੀ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਤੋਂ ਇਲਾਵਾ ਯੁਨਾਈਟਡ ਅਕਾਲੀ ਦਲ, ਇੰਟਰਨੈਸ਼ਨਲ ਪੰਥਕ ਅਕਾਲੀ ਦਲ ਅਤੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਮੁਖੀ ਆਗੂ ਸ਼ਾਮਲ ਹੋਏ।
ਗੁਰੂ ਤੇਗ ਬਹਾਦਰ ਨਗਰ ਜਲੰਧਰ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਦੁਆਰੇ ਵਿੱਚ ਹੋਈ ਇਸ ਮੀਟਿੰਗ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ, ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਯੁਨਾਈਟਡ ਅਕਾਲੀ ਦਲ ਦੇ ਪ੍ਰਧਾਨ ਸ ਗੁਰਦੀਪ ਸਿੰਘ ਬਠਿੰਡਾ, ਸ ਬੂਟਾ ਸਿੰਘ ਰਣਸੀਂਹ, ਪੰਥਕ ਅਕਾਲੀ ਦਲ ਦੇ ਪ੍ਰਧਾਨ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਅਤੇ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਸ ਗੁਰਿੰਦਰ ਸਿੰਘ ਬਾਜਵਾ ਸ਼ਾਮਲ ਹੋਏ। ਗੰਭੀਰ ਵਿਚਾਰਾਂ ਕਰਨ ਤੋਂ ਬਾਦ ਇਹ ਸਾਰੇ ਆਗੂ ਇਸ ਗੱਲ ਲਈ ਸਹਿਮਤ ਨਜਰ ਆਏ ਕਿ ਜੇ ਪੰਥ ਪੰਜਾਬ ਦੇ ਚਿਰਾਂ ਤੋਂ ਲਟਕਦੇ ਮਸਲੇ ਹੱਲ ਕਰਵਾਉਣੇ ਹਨ ਤਾਂ ਸਾਰਿਆਂ ਨੂੰ ਇਕ ਸਾਂਝੇ ਏਜੰਡੇ ਤਹਿਤ ਇਕ ਝੰਡੇ ਹੇਠ ਇਕੱਠੇ ਹੋਣਾ ਪਏਗਾ। ਸਾਰੇ ਆਗੂਆਂ ਨੇ ਮੀਟਿੰਗ ਵਿੱਚ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਬਾਰੇ ਆਪਣੇ ਵਿਚਾਰ ਰੱਖੇ। ਸ ਵਡਾਲਾ ਨੇ ਕਿਹਾ ਕਿ ਅੱਜ ਦੀ ਮੀਟਿੰਗ ਨਾਲ ਏਕਤਾ ਦਾ ਮੁੱਢ ਬੱਝ ਗਿਆ ਹੈ, ਹੌਲੀ ਹੌਲੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਾਰੀਆਂ ਧਿਰਾਂ ਨੂੰ ਪੰਥਕ ਕਲਾਵੇ ਵਿੱਚ ਲੈ ਲਿਆ ਜਾਵੇਗਾ। ਗੁਰਪ੍ਰਤਾਪ ਸਿੰਘ ਵਡਾਲਾ ਵਲੋ ਦੱਸਿਆ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋ ਸਾਰੇ ਪਾਰਟੀ ਪ੍ਰਧਾਨਾਂ ਅਤੇ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਸਾਰੇ ਆਗੂਆਂ ਨੇ ਪੁਨਰ ਸੁਰਜੀਤ ਨਾਲ ਬਿਨਾ ਸ਼ਰਤ ਚੱਲਣ ਦਾ ਐਲਾਨ ਕੀਤਾ।
ਅੱਜ ਦੀ ਇਸ ਮੀਟਿੰਗ ਵਿੱਚ ਉਪਰੋਕਤ ਆਗੂਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਆਗੂ ਸ ਸਰਵਣ ਸਿੰਘ ਫਿਲੌਰ, ਬੀਬੀ ਹਰਜੀਤ ਕੌਰ ਤਲਵੰਡੀ, ਸ ਕੁਲਵਿੰਦਰ ਸਿੰਘ ਲਵਲੀ, ਸ ਜਰਨੈਲ ਸਿੰਘ ਗੜ੍ਹਦੀਵਾਲ, ਸ ਸੁਖਦੇਵ ਸਿੰਘ ਫਗਵਾੜਾ, ਸ ਪਰਮਪਾਲ ਸਿੰਘ ਸਭਰਾ, ਸ ਸੁਖਵੰਤ ਸਿੰਘ ਰੌਲੀ, ਮਹਿੰਦਰਪਾਲ ਸਿੰਘ ਬਿਨਾਕਾ ਸ ਅਮਰਜੀਤ ਸਿੰਘ ਕਿਸ਼ਨਪੁਰਾ, ਸ ਜਸਵਿੰਦਰ ਸਿੰਘ ਜੱਸਾ, ਸ ਯੁਵਰਾਜ ਸਿੰਘ ਬੇਗੋਵਾਲ, ਸ ਗੁਰਵਿੰਦਰ ਸਿੰਘ ਝਬਾਲ, ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ, ਇੰਟਰਨੈਸ਼ਨਲ ਪੰਥਕ ਅਕਾਲੀ ਦਲ ਦੇ ਸੰਤ ਚਰਨਜੀਤ ਸਿੰਘ ਜੱਸੋਵਾਲ, ਸੰਯੁਕਤ ਅਕਾਲੀ ਦਲ ਦੇ ਸ ਜਤਿੰਦਰ ਸਿੰਘ ਈਸੜੂ, ਸ ਬਹਾਦਰ ਸਿੰਘ ਭਾਰਟਾ, ਸ ਰਸ਼ਪਾਲ ਸਿੰਘ ਚੰਡੀਗੜ੍ਹ, ਸ ਸਰਬਜੀਤ ਸਿੰਘ ਧੂਰੀ ਅਤੇ ਸ ਸਰਬਜੀਤ ਸਿੰਘ ਅੱਲਾਲ ਆਦਿ ਆਗੂ ਹਾਜ਼ਰ ਸਨ।