ਸੁਖਬੀਰ ਬਾਦਲ ਬਾਅਦ ਦੁਪਹਿਰ ਅੰਮ੍ਰਿਤਸਰ ਹਲਕਾ ਸੈਂਟਰਲ ਤੇ ਦੱਖਣੀ ਦਾ ਕਰਨਗੇ ਦੌਰਾ

ਫਤਾਹਪੁਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ  ਅੱਜ ਬਾਅਦ ਦੁਪਹਿਰ ਅੰਮ੍ਰਿਤਸਰ ਵਿਖੇ ਵਿਧਾਨ ਸਭਾ ਹਲਕਾ ਸੈਂਟਰ ਤੇ ਦੱਖਣੀ ਦੇ ਵੱਖ-ਵੱਖ ਇਲਾਕਿਆਂ ‘ਚ ਰੱਖੇ ਗਏ ਵੱਖ-ਵੱਖ ਸਮਾਗਮਾਂ ਦੌਰਾਨ ਵਪਾਰੀਆਂ ਤੇ ਸਨਅਤਕਾਰਾਂ ਨਾਲ ਮੀਟਿੰਗਾਂ ਕਰਨਗੇ। ਜਾਣਕਾਰੀ ਅਨੁਸਾਰ ਸੁਖਬੀਰ ਬਾਦਲ ਸ਼ਾਮ 4:30 ਵਜੇ ਹਲਕਾ ਸੈਂਟਰਲ ਅਧੀਨ ਪੈਂਦੇ ਲਾਹੌਰੀ ਗੇਟ ‘ਤੇ ਸ਼ਕਤੀ ਨਗਰ ਖੇਤਰਾਂ ਦਾ ਦੌਰਾ ਕਰਨ ਤੋਂ ਬਾਅਦ ਮਜੀਠ ਮੰਡੀ ਵਿਖੇ ਡਰਾਈ ਫਰੂਟ ਕਾਰੋਬਾਰੀਆਂ ਨਾਲ ਤੇ ਇਸ ਉਪਰੰਤ ਜੀਟੀ ਰੋਡ ਸਥਿਤ ਇਕ ਵਿਆਹ ਪੈਲੇਸ ਵਿਖੇ ਸਨਅਤਕਾਰਾਂ ਤੇ ਵਪਾਰੀਆਂ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਨਾਲ ਗੱਲਬਾਤ ਕਰਨਗੇ। ਇਸ ਤੋਂ ਇਲਾਵਾ ਸ਼ਾਮ ਨੂੰ ਉਹ ਅਜੀਤ ਨਗਰ ਵਿਖੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਵੀ ਕਰਨਗੇ।

Related posts

ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਦਿੱਲੀ ਵਿਖੇ ਕੌਮੀ ਰੈਲੀ

ਕਾਕਾ ਸਿੰਘ ਉੱਭਾ ਨੇ ਪਿਉ-ਪੁੱਤਰ ਦੀ ਜੋੜੀ ਪੈਦਲ ਚਾਲ ‘ਚ ਮੈਡਲ ਜਿੱਤਿਆ

ਨੈਤਿਕਤਾ ਅਤੇ ਪੰਜਾਬੀ ਭਾਸ਼ਾ ਸਬੰਧੀ ਇੰਟਰ ਕਾਲਜ ਭਾਸ਼ਣ ਮੁਕਾਬਲਾ ਕਰਵਾਇਆ ਗਿਆ