ਸੁਪਰੀਮ ਕੋਰਟ ’ਚ ਸਿੱਧੀ ਸੁਣਵਾਈ ਪਹਿਲੀ ਸਤੰਬਰ ਤੋ, ਐੱਸਓਪੀ ਜਾਰੀ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਪਹਿਲੀ ਸਤੰਬਰ ਤੋਂ ਸਿੱਧੇ ਤੌਰ ’ਤੇ ਮਾਮਲਿਆਂ ਦੀ ਸੁਣਵਾਈ ਲਈ ਨਵੀਂ ਮਾਪਦੰਡ ਸੰਚਾਲਨ ਪ੍ਰਕਿਰਿਆ (ਐੱਸਓਪੀ) ਜਾਰੀ ਕੀਤੀ ਹੈ। ਕੋਰੋਨਾ ਦੇ ਢੁੱਕਵੇਂ ਮਾਪਦੰਡਾਂ ਦੀ ਪਾਲਣਾ ਤੋਂ ਇਲਾਵਾ ਮੰਗਲਵਾਰ ਤੋਂ ਵੀਰਵਾਰ ਤਕ ਹਾਈਬਿ੍ਰਡ ਬਦਲ ਦੀ ਵਰਤੋਂ ਕੀਤੀ ਜਾਵੇਗੀ।ਸੁਪਰੀਮ ਕੋਰਟ ਪਿਛਲੇ ਸਾਲ ਮਾਰਚ ਤੋਂ ਮਹਾਮਾਰੀ ਕਾਰਨ ਵੀਡੀਓ ਕਾਨਫਰੰਸਿੰਗ ਜ਼ਰੀਏ ਮਾਮਲਿਆਂ ਦੀ ਸੁਣਵਾਈ ਕਰ ਰਹੀ ਹੈ। ਕਈ ਬਾਰ ਸੰਗਠਨ ਤੇ ਵਕੀਲ ਮੰਗ ਕਰ ਰਹੇ ਹਨ ਕਿ ਸਿੱਧੇ ਤੌਰ ’ਤੇ ਸੁਣਵਾਈ ਤੁਰੰਤ ਮੁੜ ਤੋਂ ਸ਼ੁਰੂ ਕੀਤੀ ਜਾਵੇ। 28 ਅਗਸਤ ਨੂੰ ਮੁੱਖ ਸਕੱਤਰ ਵੱਲੋਂ ਜਾਰੀ ਐੱਸਓਪੀ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਅਦਾਲਤ ਸੋਮਵਾਰ ਤੇ ਸ਼ੁੱਕਰਵਾਰ ਨੂੰ ਡਿਜੀਟਲ ਤਰੀਕੇ ਨਾਲ ਵੱਖ-ਵੱਖ ਮਾਮਲਿਆਂ ਦੀ ਸੁਣਵਾਈ ਕਰਦੀ ਰਹੇਗੀ। ਐੱਸਓਪੀ ’ਚ ਕਿਹਾ ਗਿਆ ਹੈ ਕਿ ਮਾਸਕ ਪਾਉਣਾ, ਸੈਨੇਟਾਈਜ਼ਰ ਦੀ ਵਾਰ-ਵਾਰ ਵਰਤੋਂ ਤੇ ਅਦਾਲਤ ਦੇ ਅੰਦਰ ਅਤੇ ਸੁਪਰੀਮ ਕੋਰਟ ਦੇ ਕੰਪਲੈਕਸ ਦੇ ਸਾਰੇ ਮੁਲਾਜ਼ਮਾਂ ਲਈ ਸਰੀਰਕ ਦੂਰੀ ਬਣਾਈ ਰੱਖਣਾ ਲਾਜ਼ਮੀ ਹੋਵੇਗਾ।ਐੱਸਓਪੀ ’ਚ ਕਿਹਾ ਗਿਆ ਹੈ ਕਿ ਇਕ ਵਾਰ ਮੁਵੱਕਲ ਤੇ ਵਕੀਲ ਸਿੱਧੇ ਤੌਰ ’ਤੇ ਸੁਣਵਾਈ ਦਾ ਬਦਲ ਚੁਣਦੇ ਹਨ ਤਾਂ ਸਬੰਧਤ ਧਿਰ ਨੂੰ ਵੀਡੀਓ/ਟੈਲੀ ਕਾਨਫਰੰਸਿੰਗ ਜ਼ਰੀਏ ਸਣਵਾਈ ਦੀ ਸਹੂਲਤ ਨਹੀਂ ਹੋਵੇਗੀ।ਚੀਫ ਜਸਟਿਸ ਐੱਨਵੀ ਰਮਨਾ ਦੇ ਨਿਰਦੇਸ਼ ’ਤੇ ਇਹ ਐੱਸਓਪੀ ਜਾਰੀ ਕੀਤੀ ਗਈ ਹੈ। ਉਨ੍ਹਾਂ ਬਾਰ ਕੌਂਸਲਾਂ ਦੀਆਂ ਬੇਨਤੀਆਂ ’ਤੇ ਵਿਚਾਰ ਕਰਨ ਲਈ ਪਹਿਲਾਂ ਬਣਾਈ ਗਈ ਜੱਜਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਧਿਆਨ ਦਿੱਤਾ ਕਿ ਕਈ ਵਕੀਲਾਂ ਦੇ ਸਾਹਮਣੇ ਵਿੱਤੀ ਤੇ ਤਕਨੀਕੀ ਪਰੇਸ਼ਾਨੀਆਂ ਨੂੰ ਧਿਆਨ ’ਚ ਰੱਖਦੇ ਹੋਏ ਸਿੱਧੇ ਤੌਰ ’ਤੇ ਸੁਣਵਾਈ ਪ੍ਰਕਿਰਿਆ ਸ਼ੁਰੂ ਕੀਤੀ ਹੈ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ