ਸੁਰੱਖਿਆ ਏਜੰਸੀਆਂ ਨੂੰ ਮਿਲਿਆ ਵੱਡਾ ਅਲਰਟ

ਨਵੀਂ ਦਿੱਲੀ – ਪੰਜਾਬ ਵਿਚ ਆਗਾਮੀ ਚੋਣਾਂ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਵੱਡਾ ਅਲਰਟ ਮਿਲ ਗਿਆ ਹੈ। ਸੁਰੱਖਿਆ ਏਜੰਸੀਆਂ ਨੇ ਪੰਜਾਬ ਤੇ ਚੰਡੀਗੜ੍ਹ ਇੰਟੈਲੀਜੈਂਸ ਵਿੰਗ ਨੂੰ ਇਕ ਅਹਿਮ ਚਿਤਾਵਨੀ ਭੇਜੀ ਹੈ ਕਿ ਆਗਾਮੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਪਾਕਿਸਤਾਨ ਆਈਐਸਆਈ ਪੰਜਾਬ ‘ਚ ਵੱਡੇ ਹਮਲੇ ਕਰ ਸਕਦੀ ਹੈ। ਦੱਸਿਆ ਗਿਆ ਹੈ ਕਿ ਆਈਐਸਆਈ ਅਨ-ਡਿਟੈਕਟਿਵ ਡਰੋਨ ਦੇ ਜ਼ਰੀਏ ਹਥਿਆਰ, ਨਸ਼ੀਲੇ ਪਦਾਰਥ, ਵਿਸਫੋਟਕ ਹਥਿਆਰ, ਗੋਲਾ ਬਾਰੂਦ ਸਰਹੱਦ ਪਾਰ ਤੋਂ ਪੰਜਾਬ ਦੀ ਸਰਹੱਦ ਤੇ ਭੇਜੇ ਜਾ ਸਕਦੇ ਹਨ।

ਅਲਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਖਾਲਿਸਤਾਨ ਲਹਿਰ ਨਾਲ ਜੁੜੇ ਲੋਕ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੇ ਇਰਾਦੇ ਨਾਲ ਹਿੰਸਾ ਭੜਕਾਉਣ ਦਾ ਕੰਮ ਵੀ ਕਰ ਸਕਦੇ ਹਨ। ਚਿਤਾਵਨੀ ਵਿਚ ਦੱਸਿਆ ਗਿਆ ਹੈ ਕਿ ਸਮਾਜ ਵਿਰੋਧੀ ਤੱਤ ਛੂਤ -ਛਾਤ ਹਿੰਸਾ ਦੀਆਂ ਘਟਨਾਵਾਂ ਰਾਹੀਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਕਰ ਰਿਹਾ ਹੈ। ਇਸ ਦੇ ਨਾਲ ਹੀ ਖਾਲਿਸਤਾਨੀ ਹਮਦਰਦਾਂ ‘ਤੇ ਨਜ਼ਰ ਰੱਖਣ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ ਨੇੜਿਓ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਜਿਸ ਤਰ੍ਹਾਂ ਪਾਕਿਸਤਾਨ ਆਈਐਸਆਈ ਨੇ ਹਾਲ ਹੀ ਵਿਚ ਪੰਜਾਬ ਦੀ ਸਰਹੱਦ ਉੱਤੇ ਡਰੋਨ ਰਾਹੀਂ ਵਿਸਫੋਟਕ ਤੇ ਨਸ਼ੀਲੇ ਪਦਾਰਥ ਭੇਜ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ, ਹੁਣ ਇਕ ਵਾਰ ਫਿਰ ਪਾਕਿਸਤਾਨ ਆਈਐਸਆਈ ਨੇ ਪੰਜਾਬ ਚੋਣਾਂ ਦੇ ਸੰਬੰਧ ਵਿਚ ਗੜਬੜ ਪੈਦਾ ਕਰਨ ਦੀ ਸਖਤ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।

Related posts

1 ਅਕਤੂਬਰ ਤੋਂ ਲਾਗੂ ਹੋਵੇਗਾ ਘੱਟ ਰੋਸ਼ਨੀ ‘ਚ ਪਿੰਕ ਬਾਉਲ ਦੀ ਵਰਤੋਂ ਦਾ ਨਵਾਂ ਨਿਯਮ।

ਪਾਸਿੰਗ-ਆਊਟ ਪਰੇਡ ‘ਤੇ ਕੈਪਟਨ ਦੁਆਰਾ ਵਿਆਹ ਦੇ ਪ੍ਰਸਤਾਵ ‘ਤੇ ਵਿਵਾਦ ਖੜ੍ਹਾ ਹੋ ਗਿਆ !

ਏਅਰਲਾਈਨਾਂ ਲਈ 10,000 ਕਰੋੜ ਰੁਪਏ ਦੇ ਤੇਲ ਰਾਹਤ ਫੰਡ ਨੂੰ ਮਨਜ਼ੂਰੀ