ਸੈਲਫ-ਡ੍ਰਾਈਵਿੰਗ ਕਾਰ ਲਈ ਰੇਨਾਲਟ ਨੇ ਬਣਾਇਆ ਪਹਿਲਾ ਟੈਸਟ ਜ਼ੋਨ

ਫ੍ਰੈਂਚ ਕਾਰ ਨਿਰਮਾਤਾ ਕੰਪਨੀ ਰੇਨਾਲਟ ਨੇ ਆਪਣੀ ਸੈਲਫ ਡ੍ਰਾਈਵਿੰਗ ਕਾਰਸ ਨੂੰ ਟੈਸਟ ਕਰਨ ਲਈ ਪਹਿਲਾਂ ਟੈਸਟ ਜ਼ੋਨ ਸ਼ੁਰੂ ਕੀਤਾ ਹੈ। ਇਸ ਜ਼ੋਨ ਨੂੰ ਚੀਨ ਦੇ ਇਕ ਸ਼ਹਿਰ ਵੁਹਾਨ ‘ਚ ਬਣਾਇਆ ਗਿਆ ਹੈ। ਅੱਜ ਰੇਨਾਲਟ ਨੇ ਇਸ ‘ਚ ਆਪਣੀ ਪਹਿਲੀ ਇਲੈਕਟ੍ਰਾਨਿਕ ਆਟੋਨੋਮਸ ਡ੍ਰਾਈਵਿੰਗ ਕਾਰ ਨੂੰ 2 ਕਿਲੋਮੀਟਰ ਤੱਕ ਡ੍ਰਾਈਵ ਕਰ ਕੇ ਟੈਸਟ ਕੀਤਾ, ਜੋ ਸਫਲ ਰਿਹਾ। ਕੰਪਨੀ ਦਾ ਕਹਿਣਾ ਹੈ ਕਿ ਇਸ ਜ਼ੋਨ ‘ਚ ਵਿਜਿਟਰਸ ਨੂੰ ਆਟੋਨੋਮਸ ਵਹੀਕਲ ਦਾ ਪੂਰਾ ਐਕਸਪੀਰੀਐਂਸ ਮਿਲੇਗਾ।
ਚੀਨ ਦੀ ਸਮਾਚਾਰ ਏਜੰਸੀ Xinhua ਦੇ ਮੁਤਾਬਕ ਆਟੋਨੋਮਸ ਸਿਸਟਮ ‘ਚ ਕਾਰ ਯਾਤਰਾ ਸੁਰੱਖਿਅਤ, ਕੰਮ ਤਣਾਅਪੂਰਨ ਅਤੇ ਜ਼ਿਆਦਾਤਰ ਮਨੋਰੰਜਕ ਹੋਵੇਗਾ। ਜ਼ਿਕਰਯੋਗ ਹੈ ਕਿ ਰੇਨਾਲਟ ਇਨੀਂ ਦਿਨੀਂ ‘ਆਈਜ਼ ਆਫ’ ਟੈਕਨਾਲੋਜੀ ‘ਤੇ ਵੀ ਕੰਮ ਕਰ ਸਕਦੀ ਹੈ, ਜਿਸ ਨੂੰ ਕੰਪਨੀ 2020 ‘ਚ ਆਉਣ ਵਾਲੀਆਂ ਕਾਰਾਂ ‘ਚ ਪੇਸ਼ ਕਰਨ ਵਾਲੀ ਹੈ।

Related posts

ਸੁਰੱਖਿਅਤ ਸੜਕਾਂ ਲਈ ਲਾਈਟਾਂ, ਕੈਮਰਾ, ਐਕਸ਼ਨ: TAC ਦਾ Split Second ਮੁਕਾਬਲਾ ਮੁੜ ਆ ਰਿਹਾ !

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ