ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਗਰ ਕੀਰਤਨ ਸੱਚਖੰਡ ਹਰਮਿੰਦਰ ਸਾਹਿਬ ਪਹੁੰਚਿਆ* 

ਚੰਡੀਗੜ੍ਹ – ਸ਼੍ਰੋਮਣੀ ਸੰਤ ਖਾਲਸਾ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਸੰਸਥਾਪਕ ਸੰਤ ਬਾਬਾ ਪ੍ਰਿਤਪਾਲ ਸਿੰਘ ਸੁਖਨਾ ਝੀਲ ਚੰਡੀਗੜ੍ਹ  ਵਾਲਿਆ ਵੱਲੋਂ ਗੁਰਦੁਆਰਾ ਗੁਰਸਾਗਰ ਚੰਡੀਗੜ੍ਹ ਤੋਂ ਅਲੋਕਿਕ ਨਗਰ ਕੀਰਤਨ ਅੱਜ 22 ਅਪ੍ਰੈਲ ਨੂੰ ਜੈਕਾਰਿਆ ਦੀ ਗੂੰਜ ਵਿੱਚ ਆਰੰਭ ਹੋਇਆ  ਸੀ ਤੇ ਅੱਜ 25 ਅਪ੍ਰੈਲ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਸੰਪੂਰਨ ਹੋਇਆ  ਇਸ ਮੌਕੇ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਾਈ ਸੁਲੱਖਣ ਸਿੰਘ ਭੰਗਾਲੀ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਅਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦੇ ਸਾਥੀ ਫੈਡਰੇਸ਼ਨ ਆਗੂਆ ਨੇ  ਨਗਰ ਕੀਰਤਨ  ਦਾ ਜੋਰਦਾਰ ਸਵਾਗਤ ਕੀਤਾ । ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ  ਨੇ ਦੱਸਿਆ ਹੈ ਕਿ ਇਹ ਮਹਾਨ ਅਲੋਕਿਕ ਨਗਰ ਕੀਰਤਨ ਨੌਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਛਤਰ ਛਾਇਆ ਹੇਠ ਪੰਜ ਪਿਆਰਿਆ ਦੀ ਅਗਵਾਈ ਵਿੱਚ ਕੱਡੇ ਜਾ ਰਹੇ ਨਗਰ ਕੀਰਤਨ ਦੀ ਸਮੁੱਚੀ ਦੇਖ ਰੇਖ ਗੁਰਦੁਆਰਾ ਗੁਰਸਾਗਰ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਤੇਜਸਵਰਪ੍ਰਤਾਪ ਸਿੰਘ ਗੋਬਿੰਦ ਜੀ ਕਰ ਰਹੇ ਹਨ  ਇਸ ਮੌਕੇ ਖਾਲਸਾ ਪੰਥ ਦੀਆਂ ਅਨੇਕਾ ਪੰਥਕ ਸਖਸੀਅਤਾ , ਸਿੰਘ ਸਾਹਿਬਾਨ , ਕੀਰਤਨੀ ਜਥੇ ਰਾਗੀ ਢਾਡੀ ਕਵੀਸ਼ਰ ਨਾਲ ਚੱਲ ਹਨ । ਇਸ ਨਗਰ ਕੀਰਤਨ ਨੂੰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਜਥੇਦਾਰ ਕਰਨੈਲ ਸਿੰਘ  ਪੀਰਮੁਹੰਮਦ ਜਰਨਲ ਸਕੱਤਰ ਅਤੇ ਬੁਲਾਰਾ  ਸ੍ਰੌਮਣੀ ਅਕਾਲੀ ਦਲ , ਮਾਤਾ ਗੁੱਜਰੀ ਦਲ ਸੁਖਮਨੀ ਸੇਵਾ ਸੋਸਾਇਟੀ   ਵਲੋ ਪੂਰਨ ਸਮਰਥਨ ਤੇ ਸਹਿਯੋਗ ਦਿੱਤਾ ਜਾ  ਰਿਹਾ ਹੈ । ਇਸ ਮੌਕੇ ਜਿਹੜੇ ਪ੍ਰਮੁੱਖ ਮਹਾਂਪੁਰਖ ਨਗਰ ਕੀਰਤਨ ਵਿੱਚ ਹਾਜਰੀ ਭਰ ਰਹੇ ਹਨ ਉਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹੈਡਗ੍ਰੰਥੀ ਸਿੰਘ ਸਾਹਿਬ ਭਾਈ ਜਸਵਿੰਦਰ ਸਿੰਘ ਜੀ , ਗਿਆਨੀ ਅਤਰ ਸਿੰਘ ਜੀ ਜੋਤੀਸਰੂਪ, ਗਿਆਨੀ ਗੁਰਪ੍ਰੀਤ ਸਿੰਘ ਜੀ ਜੋਤੀਸਰੂਪ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਲੰਬਿਆਵਾਲੇ, ਸੰਤ ਗੁਰਮੇਲ ਸਿੰਘ ਜੀ ਲੰਗਰਾਂ ਵਾਲੇ, ਬਾਬਾ ਜਗਰੂਪ ਸਿੰਘ ਜੀ ਬਰਨਾਲਾ, ਭਗਤ ਨਵੀਨ ਜੀ ਜੰਮੂ, ਭਾਈ ਪਰਦੀਪ ਸਿੰਘ ਜੀ ਜਵੱਦੀ, ਬਾਬਾ ਸੇਵਾ ਸਿੰਘ ਜੀ, ਭਾਈ ਗੁਰਪ੍ਰੀਤ ਸਿੰਘ ਜੀ ਸੰਤਸਰ ਸਾਹਿਬ, ਜਥੇਦਾਰ ਬਲਕਾਰ ਸਿੰਘ, ਕਰਨੈਲ ਸਿੰਘ ਜੀ ਪੀਰਮੁਹੰਮਦ ਜਨਰਲ ਸਕੱਤਰ ਸ੍ਰੌਮਣੀ ਅਕਾਲੀ ਦਲ , ਭਾਈ ਜੋਗਿੰਦਰ ਸਿੰਘ ਰਾਜਪੁਰਾ , ਭਾਈ ਚਰਨਜੀਤ ਸਿੰਘ ਸਮਰਾਲਾ, ਭਾਈ ਕੁਲਦੀਪ ਸਿੰਘ, ਈਸ਼ਰ ਸਿੰਘ, ਬਲਕਾਰ ਸਿੰਘ, ਸੁਪਿੰਦਰ ਸਿੰਘ, ਦਲੀਪ ਸਿੰਘ, ਹਰਜਿੰਦਰ ਸਿੰਘ, ਮੋਹਨ ਸਿੰਘ, ਐਡਵੋਕੇਟ ਤਰਲੋਕ ਸਿੰਘ, ਸਤਨਾਮ ਸਿੰਘ ਜੀ ਭੂਰਾ,ਵਿਨੇਜੀਤ ਕੋਰ,ਬਹੁਜਨ ਸਮਾਜ ਪਾਰਟੀ ਜਨਰਲ ਸਕੱਤਰ ਗੁਰਜੀਤ ਸਿੰਘ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ  ਜਗਰੂਪ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ ਯੂਥ ਅਕਾਲੀ ਦਲ , ਰਕੇਸ ਕੁਮਾਰ ਰੌਕੀ , ਬਾਬਾ ਗੁਰਵਿੰਦਰ ਸਿੰਘ ਮਾਂਡੀ ਵਾਲੇ ,  ਬਾਬਾ ਉਮਰਾਓ ਸਿੰਘ ਸਮੇਤ ਅਨੇਕਾਂ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ ਸਾਮਲ ਹਨ । ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਦੇ ਉਪਰਾਲੇ ਬੇਹੱਦ ਸਲਾਘਾਯੋਗ ਹਨ । ਸਿੱਖ ਕੌਮ ਨੂੰ ਸੰਤ ਜੀ ਦੀਆ ਸੇਵਾਵਾ ਤੇ ਬੇਹੱਦ ਮਾਣ ਹੈ ।

Related posts

ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧਾਂ ਖਿਲਾਫ ਦੋਸ਼ਾਂ ਦੇ ਸਾਰੇ ਸਬੂਤ ਸੰਗਤ ਸ੍ਹਾਮਣੇ ਰੱਖਾਂਗਾ – ਗਿਆਨੀ ਰਘਬੀਰ ਸਿੰਘ

ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੀ ਬਦਨਾਮੀ ਕੀਤੀ – ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਲਾਅ ਦੇ ਵਿਦਿਆਰਥੀਆਂ ਵਲੋਂ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨ ਦਾ ਦੌਰਾ