ਹਮਾਸ ਵੱਲੋਂ ਬਣਾਏ ਬੰਧਕਾਂ ’ਚੋਂ ਛੇ ਦੀਆਂ ਲਾਸ਼ਾਂ ਬਰਾਮਦ

ਯੇਰੂਸ਼ਲਮ – ਇਜ਼ਾਰਈਲ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਇਸ ਨੂੰ ਹਮਾਸ ਵੱਲੋਂ ਬੀਤੇ ਸਾਲ 7 ਅਕਤੂਬਰ ਦੇ ਦਹਿਸ਼ਤੀ ਹਮਲੇ ਦੌਰਾਨ ਬੰਧਕ ਬਣਾਏ ਗਏ ਲੋਕਾਂ ਵਿਚ ਛੇ ਜਣਿਆਂ ਦੀਆਂ ਲਾਸ਼ਾਂ ਗਾਜ਼ਾ ਵਿਚੋਂ ਬਰਾਮਦ ਹੋਈਆਂ ਹਨ। ਮਿ੍ਰਤਕਾਂ ਵਿੱਚ ਇਜ਼ਰਾਈਲੀ-ਅਮਰੀਕੀ ਹਰਸ਼ ਗੋਲਡਬਰਗ-ਪੋਲਿਨ (23) ਵੀ ਸ਼ਾਮਲ ਹੈ।ਗੋਲਬਰਗ ਹਮਾਸ ਦੇ ਬੰਧਕਾਂ ਵਿਚੋਂ ਮੁੱਖ ਚਿਹਰਾ ਬਣ ਕੇ ਉੱਭਰਿਆ ਸੀ, ਜਿਸ ਦੇ ਮਾਪਿਆਂ ਨੇ ਆਲਮੀ ਆਗੂਆਂ ਨਾਲ ਮੁਲਾਕਾਤ ਕਰ ਕੇ ਉਸ ਦੀਰਿਹਾਈ ਦੀ ਮੰਗ ਕੀਤੀ ਸੀ। ਉਹ ਬੀਤੇ ਮਹੀਨੇ ਅਮਰੀਕੀ ਡੈਮੋਕ੍ਰੈਟਿਕ ਪਾਰਟੀ ਦੀ ਹੋਈ ਕੌਮੀ ਕਨਵੈਨਸ਼ਨ ਵਿਚ ਵੀ ਪੁੱਜੇ ਸਨ।ਇਜ਼ਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਫ਼ੌਜ ਬੰਧਕਾਂ ਨੂੰ ਛੁਡਵਾਉਣ ਹੀ ਵਾਲੀ ਸੀ ਕਿ ਉਸ ਤੋਂ ਐਨ ਪਹਿਲਾਂ ਉਨ੍ਹਾਂ ਨੂੰ ਮਾਰ ਦਿੱਤਾ ਗਿਆ।ਫ਼ੌਜ ਮੁਤਾਬਕ ਮਾਰੇ ਗਏ ਬਾਕੀ ਬੰਧਕਾਂ ਦੀ ਪਛਾਣ ਓਰੀ ਦਾਨਿਨੋ (25), ਈਦਨ ਯੇਰੂਸ਼ਾਲਮੀ (24); ਆਲਮੋਗ ਸਾਰੂਸੀ (27), ਅਲੈਗਜ਼ੈਂਡਰ ਲੋਬਾਨੋਵ (33) ਅਤੇ ਕਾਰਮਲ ਗੈਟ (40) ਵਜੋਂ ਹੋਈ ਹੈ।

Related posts

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

ਕੀ ਆਸਟ੍ਰੇਲੀਆ, ਗਾਜ਼ਾ ‘ਚ ਸ਼ਾਂਤੀ ਲਈ ਟਰੰਪ ਦੇ ‘ਬੋਰਡ ਆਫ਼ ਪੀਸ’ ਦਾ ਹਿੱਸਾ ਬਣੇਗਾ ?