ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

ਬ੍ਰਿਟਿਸ਼ ਕੋਲੋਬੀਆ ਦੀ ਮਨਿਸਟਰ ਹਰਵਿੰਦਰ ਕੌਰ ਸੰਧੂ, ਲੈਕਕ ਸੁਖਵੀਰ ਸਿੰਘ ਸੰਧੂ ਨੂੰ ਸਨਮਾਨਿਤ ਕਰਦੇ ਹੋਏ।

ਲੇਖਕ: ਸੁਖਵੀਰ ਸਿੰਘ ਸੰਧੂ, ਅਲਕੜਾ (ਪੈਰਿਸ)

ਹਰਵਿੰਦਰ ਕੌਰ ਸੰਧੂ ਇੱਕ ਕੈਨੇਡੀਅਨ ਸਿਆਸਤਦਾਨ ਹੈ ਜੋ ਪਹਿਲੀ ਵਾਰ 2020 ਬ੍ਰਿਟਿਸ਼ ਕੋਲੰਬੀਆ ਆਮ ਚੋਣਾਂ ਵਿੱਚ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਵਰਨਨ-ਮੋਨਾਸ਼ੀ ਦੀ ਨੁਮਾਇੰਦਗੀ ਕਰਨ ਲਈ ਚੁਣੇ ਗਏ ਸਨ। ਫਿਰੋਜ਼ਪੁਰ ਦੇ ਜੌੜਾ ਦੇ ਜੰਮਪਲ ਹਰਵਿੰਦਰ ਕੌਰ ਸੰਧੂ ਅੱਜਕੱਲ੍ਹ ਕੈਨੇਡਾ ਦੇ ਬੀ ਸੀ ਸਟੇਟ ਦੇ ਵਰਨੋਨ ਮੋਨੇਸ਼ੀ (ਮੌਜੂਦਾ ਵਰਨਨ ਲੰਬੀ) ਇਲਾਕੇ ਤੋਂ ਪਾਰਲੀਮੈਂਟ ਮੈਂਬਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਜਿਹਨਾਂ ਨੇ ਪਹਿਲੀ ਵਾਰ 2020 ਅਤੇ 2024 ਦੇ ਵਿੱਚ ਦੂਸਰੀ ਵਾਰ ਜਿੱਤ ਹਾਸਲ ਕੀਤੀ ਹੈ। ਉਹਨਾਂ ਨੇ ਜਨਤਾ ਪ੍ਰਤੀ ਪਿਆਰ, ਹਮਦਰਦੀ ਤੇ ਪ੍ਰਭਾਵਸ਼ਾਲੀ ਕੰਮਕਾਰ ਰਾਂਹੀ ਸਭ ਤਰ੍ਹਾਂ ਦੇ ਲੋਕਾਂ ਵਿੱਚ ਸਤਿਕਾਰ ਦੀ ਭਾਵਨਾ ਜਗ੍ਹਾਈ ਹੋਈ ਹੋਈ ਹੈ। ਜਿਸ ਦੀ ਉਦਾਹਰਣ ਉਹਨਾਂ ਲੋਕਾਂ ਦੇ ਸਹਿਯੋਗ ਅਤੇ ਸਦਭਾਵਨਾ ਤੋਂ ਮਿਲਦੀ ਹੈ। ਉਹ 2024 ਦੀਆਂ ਚੋਣਾਂ ਵਿੱਚ ਸਫਲਤਾਪੂਰਵਕ ਦੁਬਾਰਾ ਚੁਣੇ ਗਏ ਅਤੇ ਵਰਤਮਾਨ ਵਿੱਚ ਬ੍ਰਿਟਿਸ਼ ਕੋਲੰਬੀਆ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਵਜੋਂ ਵਰਨਨ ਲੰਬੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਹਰਵਿੰਦਰ ਕੌਰ ਸੰਧੂ ਨਵੰਬਰ 2024 ਤੋਂ ਖੇਤੀਬਾੜੀ ਲਈ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਉਹ ਸੀਨੀਅਰਜ਼ ਸਰਵਿਸਿਜ਼ ਅਤੇ ਲੌਂਗ-ਟਰਮ ਕੇਅਰ ਲਈ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਚੁੱਕੇ ਹਨ।

ਕਿਸੇ ਜਮਾਨੇ ਵਿੱਚ ਬੀ ਸੀ ਦੇ ਵਿਕਟੋਰੀਆ ਪਾਰਲੀਮੈਂਟ ਅੰਦਰ ਭੂਰੇ ਕਾਲੇ ਲੋਕਾਂ ਨੂੰ ਜਾਣ ਦੀ ਮਨਾਹੀ ਹੁੰਦੀ ਸੀ। ਅੱਜ ਜਨਤਾ ਦੀਆਂ ਵੋਟਾਂ ਰਾਂਹੀ ਚੁਣੇ ਹੋਏ ਮੈਂਬਰ ਪਾਰਲੀਮੈਂਟ ਵਿਧਾਨ ਸਭਾ ਦੇ ਇਜ਼ਲਾਸ ਵਿੱਚ ਬੀ ਸੀ ਦੇ ਸੁਨਿਹਰੀ ਭਵਿੱਖ ਲਈ ਆਪੋ-ਆਪਣੇ ਵਿਚਾਰ ਪੇਸ਼ ਕਰਦੇ ਹਨ। ਇਹਨਾਂ ਦੀ ਲਗਨ ਅਤੇ ਮਿਹਨਤ ਸਦਕਾ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆ ਨੂੰ ਵੀ ਮਾਣ ਮਹਿਸੂਸ ਹੁੰਦਾ ਹੈ। ਪਿਛਲੇ ਦਿਨੀਂ ਵਿਧਾਇਕ ਹਰਵਿੰਦਰ ਕੌਰ ਸੰਧੂ ਦੇ ਵਲੋਂ ਇਹਨਾਂ ਸਤਰਾਂ ਦੇ ਲੇਖਕ ਨੂੰ ਆਪਣੇ ਦਫ਼ਤਰ ਵਿੱਚ ਸਨਮਾਨਿਤ ਕੀਤਾ ਗਿਆ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ