ਹਰਿਆਣਾ ਕਮੇਟੀ ਦੀ ਨਵੀਂ ਚੁਣੀਂ ਗਈ ਅੰਤ੍ਰਿਗ ਕਮੇਟੀ ਸਚਖੰਡ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਰਸ਼ਨ ਕਰਨ ਪੁੱਜੀ

ਅਮ੍ਰਿਤਸਰ – ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਨੇ ਸ਼ੋ੍ਰਮਣੀ ਕਮੇਟੀ ਪਾਸੋ ਮੰਗ ਕੀਤੀ ਹੈ ਕਿ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਦਾ ਪ੍ਰਬੰਧ ਹਰਿਆਣਾ ਕਮੇਟੀ ਨੂੰ ਸੋਂਪ ਦਿੱਤਾ ਜਾਵੇ। ਅੱਜ ਹਰਿਆਣਾ ਕਮੇਟੀ ਦੇ ਆਹੁੱਦੇਦਾਰਾਂ ਤੇ ਮੈਂਬਰਾਂ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰ਼ਸਨ ਕਰਨ ਲਈ ਆਏ ਸ੍ਰ ਅਸੰਧ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਦੇ ਕੋਲੋ ਪ੍ਰਬੰਧ ਲੈਣ ਤੋ ਬਾਅਦ ਹਰਿਆਣਾ ਦੇ ਗੁਰੂ ਘਰਾਂ ਦੀ ਆਮਦਨ ਵਧੀ ਹੈ ਤੇ ਖਰਚ ਘਟੇ ਹਨ। ਉਨਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਪਿਛਲੇ ਲੰਮੇ ਸਮੇ ਤੋ ਮੀਰੀ ਪੀਰੀ ਮੈਡੀਕਲ ਕਾਲਜ ਨੂੰ 100 ਸੀਟਾਂ ਦਾ ਕਾਲਜ ਬਣਾਉਣ ਦੇ ਦਾਅਵੇ ਕਰਦੀ ਆ ਰਹੀ ਹੈ ਪਰ ਅੱਜ ਤਕ ਅਜਿਹਾ ਨਹੀ ਹੋਇਆ। ਹੁਣ ਅਚਾਨਕ ਇਹ ਕਾਲਜ ਤੇ ਇਨੇ ਮਿਹਰਬਾਨ ਕਿਉ ਹੋ ਗਏ।ਉਨਾਂ ਕਿਹਾ ਕਿ ਜ਼ੇਕਰ ਇਹ ਪ੍ਰਬੰਧ ਸਾਡੇ ਹੱਥ ਆ ਜਾਂਦਾ ਹੈ ਤਾਂ ਅਸੀ ਬਹੁਤ ਤੇਜੀ ਨਾਲ ਕੰਮ ਕਰਵਾ ਕੇ ਇਸ ਮੈਡੀਕਲ ਕਾਲਜ ਨੂੰ ਸ਼ੁਰੂ ਕਰਵਾ ਦਿਆਂਗੇ। ਕਾਲਜ ਦੇ ਮੁਲਾਜਮ ਤਨਖਾਹਾਂ ਦੀ ਉਡੀਕ ਕਰ ਰਹੇ ਹਨ ਤੇ ਸ਼ੋ੍ਰਮਣੀ ਕਮੇਟੀ ਹਵਾਈ ਕਿਲੇ ਉਸਾਰ ਰਹੀ ਹੈ। ਉਨਾ ਕਿਹਾ ਕਿ ਅਸੀ ਹਰਿਆਣਾ ਦੇ ਸਿੱਖਾਂ ਵਿਚ ਸਿਿਖਆ ਨੂੰ ਪ੍ਰਫੁਲਿਤ ਕਰਨ ਲਈ ਪਹਿਲ ਦੇ ਅਧਾਰ ਤੇ ਯਤਨ ਕਰਾਂਗੇ।ਉਨਾ ਦਸਿਆ ਕਿ ਹਰਿਆਣਾ ਦੇ ਸਕੂਲ ਕਾਲਜ ਆਮਦਨ ਪਖੋ ਉਨਤ ਹੋਏ ਹਨ ਤੇ ਵਿਿਦਆਰਥੀਆਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ।ਉਨਾਂ ਕਿਹਾ ਕਿ ਅਸੀ ਹਰਿਆਣਾ ਦੇ ਸਿੱਖਾਂ ਨੂੰ ਦਰਪੇਸ਼ ਸਮਸਿਆਵਾਂ ਦੇ ਹਲ ਲਈ ਪਹਿਲ ਦੇ ਕੰਮ ਕਰਾਂਗੇ। ਉਨਾਂ ਕਿਹਾ ਕਿ ਅਸੀ ਸ਼ੋ੍ਰਮਣੀ ਕਮੇਟੀ ਚੰਗੇ ਕੰਮ ਵੀ ਕਰ ਰਹੀ ਹੈ ਪਰ ਸਾਡੀ ਮਨਸ਼ਾ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਪ੍ਰਾਪਤ ਕਰਨ ਦੀ ਹੈ। ਸ੍ਰ ਅਸੰਧ ਨੇ ਕਿਹਾ ਕਿ ਪਹਿਲਾਂ ਤਾਂ ਸ਼ੋ੍ਰਮਣੀ ਕਮੇਟੀ ਹਰਿਆਣਾ ਕਮੇਟੀ ਦੀ ਹੌਂਦ ਨੂੰ ਹੀ ਸਵਿਕਾਰ ਨਹੀ ਸੀ ਕਰਦੀ ਪਰ ਜਦ ਹਰਿਆਣਾ ਕਮੇਟੀ ਦੀਆਂ ਚੋਣਾ ਦਾ ਐਲਾਨ ਹੋਇਆ ਤਾਂ ਪਹਿਲੇ ਉਮੀਦਵਾਰ ਅਕਾਲੀ ਦਲ ਬਾਦਲ ਦੇ ਨਾਮਜਦਗੀ ਕਾਗਜ ਜਮਾਂ ਕਰਵਾਉਣ ਲਈ ਗਏ। ਲੋਕ ਸਭਾ ਚੋਣਾ ਦੌਰਾਨ ਕਿਸ ਸਿਆਸੀ ਪਾਰਟੀ ਦੀ ਮਦਦ ਬਾਰੇ ਪੁੱਛੇ ਜਾਣ ਤੇ ਸ੍ਰ ਅਸੰਧ ਨੇ ਕਿਹਾ ਕਿ ਇਹ ਫੈਸਲਾ ਹਰਿਆਣਾ ਦੇ ਸਿੱਖਾਂ ਦੀ ਰਾਏ ਮੁਤਾਬਿਕ ਲਿਆ ਜਾਵੇਗਾ। ਕਿਸਾਨ ਅੰਦੋਲਨ ਦੌਰਾਨ ਪੰਜਾਬੀ ਕਿਸਾਨਾਂ ਤੇ ਹੋਈ ਗੋਲੀਬਾਰੀ ਨੂੰ ਗਲਤ ਕਰਾਰ ਦਿੰਦੇ ਸ੍ਰ ਅਸੰਧ ਨੇ ਕਿਹਾ ਕਿ ਅਸੀ ਸਾਰੇ ਮਾਮਲੇ ਦੀ ਪੜਤਾਲ ਕਰਵਾ ਰਹੇ ਹਾਂ ਤੇ ਦੋਸ਼ੀਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਕੇ ਦਮ ਲਵਾਂਗੇ। ਇਸ ਮੌਕੇ ਤੇ ਹਰਿਆਣਾ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸੀ ਹਰਿਆਣਾ ਵਿਚ ਗੁਰਮਤਿ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਵਿਚ ਤੇਜੀ ਲਿਆ ਰਹੇ ਹਾਂ। ਉਨਾ ਦਸਿਆ ਕਿ ਅਸੀ ਹਰਿਆਣਾ ਦੇ ਸਾਰੇ ਗੁਰੂ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਪਾਵਨ ਸਰੂਪਾਂ ਦੀ ਗਿਣਤੀ ਕਰਵਾ ਕੇ ਰਿਕਾਰਡ ਰਖ ਰਹੇ ਹਾਂ।ਭਾਈ ਦਾਦੂਵਾਲ ਨੇ ਆਪਣੇ ਸਾਥੀ ਸ੍ਰ ਸੁਖਦੇਵ ਸਿੰਘ ਢੀਡਸਾ ਦੇ ਮੁੜ ਅਕਾਲੀ ਦਲ ਵਿਚ ਜਾਣ ਤੇ ਕਿਹਾ ਕਿ ਸ੍ਰ ਢੀਡਸਾ ਦੀ ਕੀ ਕਮਜੋਰੀ ਰਹੀ ਇਹ ਉਹ ਹੀ ਦਸ ਸਕਦੇ ਹਨ। ਅਸੀ ਬੰਦੀ ਸਿੱਖਾਂ ਦੀ ਰਿਹਾਈ ਲਈ ਦਿਨ ਰਾਤ ਯਤਨ ਕਰਾਂਗੇ। ਇਸ ਤੋ ਪਹਿਲਾਂ ਹਰਿਆਣਾ ਕਮੇਟੀ ਦੇ ਸਾਰੇ ਹੀ ਆਹੁਦੇਦਾਰਾਂ ਤੇ ਮੈਂਬਰਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਬੇਹਦ ਖੁਸ਼ਗਵਾਰ ਮਾਹੌਲ ਵਿਚ ਬੰਦ ਕਮਰਾ ਮੀਟਿੰਗ ਕੀਤੀ। 2ਇਸ ਮੌਕੇ ਤੇ ਸੁਦਰਸ਼ਨ ਸਿੰਘ ਸਹਿਗਲ ਸੀਨੀਅਰ ਮੀਤ ਪ੍ਰਧਾਨ,ਬੀਬੀ ਰਵਿੰਦਰ ਕੌਰ ਅਜਰਾਣਾ ਜੂਨੀਅਰ ਮੀਤ ਪ੍ਰਧਾਨ,ਸੁਖਵਿੰਦਰ ਸਿੰਘ ਮੰਡੇਬਰ ਜਨਰਲ ਸਕੱਤਰ,ਗੁਲਾਬ ਸਿੰਘ ਮੂਨਕ ਮੀਤ ਸਕੱਤਰ,ਛੇ ਅੰਤ੍ਰਿਗ ਮੈਂਬਰ ਟੀ ਪੀ ਸਿੰਘ ਅੰਬਾਲਾ,ਬਲਦੇਵ ਸਿੰਘ ਖਾਲਸਾ ਟੋਹਾਣਾ,ਸੁਦਰਸ਼ਨ ਸਿੰਘ ਗਾਵੜੀ ਭਿਵਾਨੀ,ਜਗਸੀਰ ਸਿੰਘ ਮਾਂਗੇਆਣਾ ਸਿਰਸਾ,ਤਜਿੰਦਰਪਾਲ ਸਿੰਘ ਨਾਰਨੌਲ ਮਹਿੰਦਰਗੜ,ਮੈਂਬਰ ਮਾਲਕ ਸਿੰਘ ਕੰਗ ਸਿਰਸਾ,ਮੈਂਬਰ ਪਰਮਜੀਤ ਸਿੰਘ ਮਾਖਾ ਸਿਰਸਾ,ਮੈਂਬਰ ਬੀਬੀ ਪਰਮਿੰਦਰ ਕੌਰ ਜੀਂਦ,ਮੈਂਬਰ ਹਰਭਜਨ ਸਿੰਘ ਰਠੌੜ ਰੋਹਤਕ,ਮੈਂਬਰ ਮਲਕੀਤ ਸਿੰਘ ਪਾਣੀਪਤ,ਮੈਂਬਰ ਅੰਗਰੇਜ ਸਿੰਘ ਕੈੰਥਲ,ਮੈਂਬਰ ਹਰਬੰਸ ਸਿੰਘ ਕੜਕੌਲੀ ਯਮੁਨਾਨਗਰ,ਕੰਵਲਜੀਤ ਸਿੰਘ ਅਜਰਾਣਾ ਸਪੋਕਸਮੈਨ,ਗੁਰਵਿੰਦਰ ਸਿੰਘ ਧਮੀਜਾ ਸਾਬਕਾ ਜਰਨਲ ਸਕੱਤਰ,ਗੁਰਜਿੰਦਰ ਸਿੰਘ ਜੀਂਦ,ਗੁਰਵੀਰ ਸਿੰਘ ਤਲਾਕੌਰ,ਸੰਤ ਹਾਕਮ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਸਾਹਿਬ,ਸੰਤ ਅਮਰੀਕ ਸਿੰਘ ਜੀ ਕਾਰ ਸੇਵਾ ਹੀਰਾ ਬਾਗ ਪਟਿਆਲਾ,ਬਾਬਾ ਲਾਲ ਸਿੰਘ ਪਟਿਆਲਾ,ਬਾਬਾ ਨਾਇਬ ਸਿੰਘ ਬਹਾਦਰਗੜ,ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ,ਛਿੰਦਰਪਾਲ ਸਿੰਘ ਬਰਾੜ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ,ਬਾਬਾ ਭਗਵੰਤ ਸਿੰਘ ਢੀਂਡਸਾ,ਭਾਈ ਸੂਬਾ ਸਿੰਘ ਮੁੱਖ ਗ੍ਰੰਥੀ ਤਰਾਵੜੀ,ਮੈਨੇਜਰ ਪਰਮਜੀਤ ਸਿੰਘ ਨਾਢਾ ਸਾਹਿਬ,ਸਕੱਤਰ ਸਰਬਜੀਤ ਸਿੰਘ ਜੰਮੂ,ਸਕੱਤਰ ਸਤਪਾਲ ਸਿੰਘ,ਬਲਵਿੰਦਰ ਸਿੰਘ ਟਹਿਣਾ,ਜਸਪਿੰਦਰ ਸਿੰਘ ਡੱਲੇਵਾਲਾ ਸਮੇਤ ਸੈਂਕੜੇ ਸਿੱਖ ਸੰਗਤਾਂ ਇਸ ਸਮੇਂ ਕਮੇਟੀ ਦੇ ਨਾਲ ਹਾਜ਼ਰ ਸਨ ਹਰਿਆਣਾ ਕਮੇਟੀ ਦੀ ਨਵੀਂ ਚੁਣੀਂ ਗਈ ਅੰਤ੍ਰਿਗ ਕਮੇਟੀ ਸਚਖੰਡ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦਰਸ਼ਨ ਕਰਨ ਪੁੱਜੀ

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ