ਹਰਿਆਣਾ ਦੇ ਕੈਥਲ ‘ਚ ਬੰਬ ਧਮਾਕੇ ਦੀ ਸਾਜ਼ਿਸ਼ ਨਾਕਾਮ, ਡੇਢ ਕਿਲੋਗ੍ਰਾਮ RDX ਮਿਲਿਆ

ਕੈਥਲ: ਹਰਿਆਣਾ ‘ਚ ਇਕ ਵਾਰ ਫਿਰ ਬੰਬ ਮਿਲਿਆ ਹੈ। ਕੁਰੂਕਸ਼ੇਤਰ ਤੋਂ ਬਾਅਦ ਕੈਥਲ ‘ਚ ਇਕ ਬਾਕਸ ‘ਚ ਆਰਡੀਐਕਸ ਮਿਲਿਆ। ਮਧੂਬਨ ਤੋਂ ਐਂਟੀ ਬੰਬ ਸਕੁਐਡ ਦੀ ਟੀਮ ਪਹੁੰਚੀ। ਬੰਬ ਨੂੰ ਨਸ਼ਟ ਕਰ ਦਿੱਤਾ ਗਿਆ ਹੈ। ਐੱਸਪੀ ਮਕਸੂਦ ਅਹਿਮਦ ਨੇ ਦੱਸਿਆ ਕਿ ਡੇਢ ਕਿਲੋ ਆਰਡੀਐਕਸ ਤੋਂ ਇਲਾਵਾ ਆਈਈਡੀ ਬੰਬ ਵੀ ਸੀ। ਬੰਬ ਦੇ ਟਿਕਾਣੇ ਨਾਲ ਲੱਗਦੇ ਜੀਂਦ, ਪਾਣੀਪਤ ਅਤੇ ਕੈਥਲ ਦੇ ਰਸਤੇ ਸੀਲ ਕਰ ਦਿੱਤੇ ਗਏ ਸਨ।
ਅੰਬਾਲਾ ਐੱਸਟੀਐੱਫ ਨੇ ਕੈਥਲ ਪੁਲਿਸ ਨੂੰ ਬੰਬ ਵਰਗੀ ਸ਼ੱਕੀ ਵਸਤੂ ਰੱਖਣ ਦੀ ਸੂਚਨਾ ਦਿੱਤੀ ਸੀ। ਕੈਥਲ ਦੇ ਤਿਤਰਾਮ ਪਿੰਡ ਨੇੜੇ ਦੇਵਬਨ ਕੈਂਚੀ ਚੌਕ ‘ਤੇ ਬੰਬ ਮਿਲਣ ਦੀ ਸੂਚਨਾ ਮਿਲੀ ਹੈ। ਐੱਸਪੀ ਮਕਸੂਦ ਅਹਿਮਦ ਟੀਮ ਸਮੇਤ ਮੌਕੇ ’ਤੇ ਪੁੱਜੇ। ਕੁਝ ਹੀ ਦੇਰ ਵਿੱਚ ਅੰਬਾਲਾ ਐੱਸਟੀਐੱਫ ਦੀ ਟੀਮ ਵੀ ਪਹੁੰਚ ਗਈ।
ਬੰਬ ਨਕਾਰਾ ਦਸਤੇ ਨੂੰ ਮੌਕੇ ਤੋਂ ਡੇਢ ਕਿਲੋ ਆਰਡੀਐਕਸ ਮਿਲਿਆ ਹੈ। ਇਹ ਇੱਕ ਬੈਟਰੀ ਅਤੇ ਤਾਰਾਂ ਸਮੇਤ ਕੁਝ ਹੋਰ ਡਿਵਾਈਸਾਂ ਜੁੜਿਆ ਹੋਇਆ ਸੀ। ਐੱਸਪੀ ਕੈਥਲ ਮਕਸੂਦ ਅਹਿਮਦ ਨੇ ਆਰਡੀਐਕਸ ਹੋਣ ਦੀ ਪੁਸ਼ਟੀ ਕੀਤੀ ਹੈ। ਇਹ ਕੁਰੂਕਸ਼ੇਤਰ ਅਤੇ ਕਰਨਾਲ ਵਿੱਚ ਮਿਲੇ ਟਿਫਿਨ ਬੰਬਾਂ ਵਰਗਾ ਹੈ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’