‘ਹਿੰਦੂਜ਼ ਫਾਰ ਅਮਰੀਕਾ ਫਸਟ’ ਡੋਨਾਲਡ ਟਰੰਪ ਦਾ ਸਮਰਥਨ ਕਰੇਗਾ ਕਮਲਾ ਹੈਰਿਸ ਦੇ ਵਿਰੁਧ ਮੁਹਿੰਮ ਸ਼ੁਰੂ ਕਰੇਗਾ

ਨਿਊਯਾਰਕ– ਨਵੇਂ ਬਣੇ ਸੰਗਠਨ ‘ਹਿੰਦੂਜ਼ ਫਾਰ ਅਮਰੀਕਾ ਫਸਟ’ ਨੇ ਐਲਾਨ ਕੀਤਾ ਹੈ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਦਾ ਸਮਰਥਨ ਕਰੇਗਾ ਅਤੇ ਡੈਮੋਕ੍ਰੇਟਿਕ ਉਮੀਦਵਾਰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਵਿਰੁਧ ਮੁਹਿੰਮ ਸ਼ੁਰੂ ਕਰੇਗਾ।ਇਸ ਫੈਸਲੇ ਦਾ ਐਲਾਨ ‘ਹਿੰਦੂਜ਼ ਫਾਰ ਅਮਰੀਕਾ ਫਸਟ’ ਦੇ ਪ੍ਰਧਾਨ ਅਤੇ ਸੰਸਥਾਪਕ ਉਤਸਵ ਸੰਦੂਜਾ ਨੇ ਕੀਤਾ। ਉਨ੍ਹਾਂ ਕਿਹਾ ਕਿ ਟਰੰਪ ਦੇ ‘ਭਾਰਤ ਦੇ ਸਮਰਥਕ ਹੋਣ ਦੇ ਉਲਟ ਹੈਰਿਸ ਨੇ ਭਾਰਤ ਅਤੇ ਭਾਰਤ ਦੇ ਲੋਕਾਂ ਬਾਰੇ ਅਪਮਾਨਜਨਕ ਬਿਆਨਬਾਜ਼ੀ’ ਕੀਤੀ ਹੈ।ਉਨ੍ਹਾਂ ਕਿਹਾ ਕਿ ਬਾਈਡਨ-ਹੈਰਿਸ ਪ੍ਰਸ਼ਾਸਨ ਨੇ ਸਰਹੱਦ ਨੂੰ ਸੁਰੱਖਿਅਤ ਨਹੀਂ ਕੀਤਾ ਹੈ। ਰਾਸ਼ਟਰਪਤੀ ਜੋ ਬਾਈਡਨ ਤੋਂ ਬਾਅਦ ਦੂਜੀ ਸੱਭ ਤੋਂ ਸ਼ਕਤੀਸ਼ਾਲੀ ਸਿਆਸਤਦਾਨ ਹੈਰਿਸ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਲਈ ਕੁੱਝ ਨਹੀਂ ਕੀਤਾਉਨ੍ਹਾਂ ਕਿਹਾ, ‘‘ਗੈਰ-ਕਾਨੂੰਨੀ ਇਮੀਗ੍ਰੇਸ਼ਨ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ’ਚ ਭਾਰੀ ਵਾਧਾ ਹੋਇਆ ਹੈ ਅਤੇ ਇਸ ਦਾ ਅਸਰ ਘੱਟ ਗਿਣਤੀਆਂ, ਖਾਸ ਤੌਰ ’ਤੇ ਕਈ ਏਸ਼ੀਆਈ-ਅਮਰੀਕੀ ਕਾਰੋਬਾਰੀ ਮਾਲਕਾਂ ’ਤੇ ਪੈ ਰਿਹਾ ਹੈ।’’ਉਨ੍ਹਾਂ ਕਿਹਾ, ‘‘ਟਰੰਪ ਭਾਰਤ ਦੇ ਸਮਰਥਕ ਹਨ। ਉਨ੍ਹਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬਹੁਤ ਵਧੀਆ ਰਿਸ਼ਤਾ ਹੈ ਅਤੇ ਉਨ੍ਹਾਂ ਨੇ ਕਈ ਰੱਖਿਆ ਪ੍ਰਾਜੈਕਟਾਂ ’ਤੇ ਸਹਿਯੋਗ ਕੀਤਾ ਹੈ ਜੋ ਭਾਰਤ ਨੂੰ ਚੀਨ ਦਾ ਸਾਹਮਣਾ ਕਰਨ ’ਚ ਸਹਾਇਤਾ ਕਰਨਗੇ।’’ਸੰਦੂਜਾ ਨੇ ਕਿਹਾ, ‘‘ਇਸ ਦੇ ਉਲਟ ਕਮਲਾ ਹੈਰਿਸ ਨੇ ਭਾਰਤ ਸਰਕਾਰ ਅਤੇ ਭਾਰਤੀ ਲੋਕਾਂ ਬਾਰੇ ਕਈ ਅਪਮਾਨਜਨਕ ਟਿਪਣੀਆਂ ਕੀਤੀਆਂ, ਜਦਕਿ ਟਰੰਪ ਨੇ ਕਦੇ ਵੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਹੀਂ ਦਿਤਾ।’’

Related posts

ਰਿਆਧ, ਜਾਰਡਨ ਅਤੇ ਯਰੂਸ਼ਲਮ ਲਈ ਅਮਰੀਕਨ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

ਖਾੜੀ ‘ਚੋਂ ਤਣਾਅ ਨੂੰ ਜਲਦੀ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਵਲੋਂ ਕੂਟਨੀਤਕ ਯਤਨ ਤੇਜ਼

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ