ਹੁਣ ਅਮਰੀਕਾ ’ਚ ਰਹਿ ਕੇ ਹੀ ਨਵਿਆਂ ਸਕੋਗੇ ਐੱਚ-1ਬੀ ਵੀਜ਼ਾ

ਵਾਸ਼ਿੰਗਟਨ – ਭਾਰਤੀ ਨਾਗਰਿਕਾਂ ਸਣੇ ਐੱਚ-1ਬੀ ਵਰਕਰ ਅਮਰੀਕਾ ਛੱਡੇ ਬਿਨ੍ਹਾਂ ਆਪਣੇ ਵੀਜ਼ਾ ਨੂੰ ਰਿਨਿਊ ਕਰਵਾ ਸਕਦੇ ਹਨ। ਅਮਰੀਕਾ ਨੇ ਘਰੇਲੂ ਪੱਧਰ ‘ਤੇ ਐੱਚ-1ਬੀ ਵੀਜ਼ਾ ਨੂੰ ਰਿਨਿਊ ਕਰਨ ਦੇ ਲਈ 5 ਹਫਤਿਆਂ ਦਾ ਪਾਇਲਟ ਪ੍ਰੋਗਰਾਮ ਸ਼ੁਰੂ ਕੀਤਾ ਹੈ। ਕਰੀਬ ਦੋ ਦਹਾਕਿਆਂ ਬਾਅਦ ਇਹ ਵੱਡਾ ਬਦਲਾਅ ਹੋਇਆ ਹੈ। 29 ਜਨਵਰੀ ਨੂੰ ਲਾਂਚ ਕੀਤਾ ਗਿਆ ਇਹ ਪਾਇਲਟ ਰਿਨਿਊ ਪ੍ਰੋਗਰਾਮ 1 ਅਪ੍ਰੈਲ ਤੱਕ ਚੱਲੇਗਾ। ਇਸ ਮਿਆਦ ਵਿੱਚ 20 ਹਜ਼ਾਰ ਤੱਕ ਯੋਗ ਗੈਰ-ਪ੍ਰਵਾਸੀ ਕਰਮਚਾਰੀ ਘਰੇਲੂ ਪੱਧਰ ‘ਤੇ ਆਪਣੇ ਐੱਚ-1ਬੀ ਵੀਜ਼ਾ ਨੂੰ ਰਿਨਿਊ ਕਰ ਸਕਦੇ ਹਨ।ਅਮਰੀਕੀ ਵਿਦੇਸ਼ ਮੰਤਰਾਲੇ ਨੇ ਇਹ ਐਲਾਨ ਜੂਨ 2023 ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕੀ ਯਾਤਰਾ ਦੌਰਾਨ ਕੀਤੀ ਸੀ। ਯਾਤਰਾ ਦੇ ਦੌਰਾਨ ਪੀਐੱਮ ਮੋਦੀ ਨੇ ਵਾਸ਼ਿੰਗਟਨ ਵਿੱਚ ਭਾਰਤੀ-ਅਮਰੀਕੀ ਭਾਈਚਾਰੇ ਦੇ ਪ੍ਰੋਗਰਾਮ ਵਿੱਚ ਕਿਹਾ ਕਿ ਅਮਰੀਕਾ ਵਿੱਚ ਐੱਚ-1ਬੀ ਵੀਜ਼ਾ ਰਿਨਿਊ ਸਟੈਮਪਿੰਗ ਆਯੋਜਿਤ ਕੀਤੀ ਜਾ ਰਹੀ ਹੈ। ਯਾਤਰਾ ਦੇ ਬਾਅਦ ਵ੍ਹਾਈਟ ਹਾਊਸ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਵੀ ਇਸਦਾ ਜ਼ਿਕਰ ਕੀਤਾ ਗਿਆ।ਇਹ ਵੀਜ਼ਾ ਪ੍ਰਕਿਰਿਆਵਾਂ ਨੂੰ ਸੁਚਾਰੂ ਬਣਾਉਣ ਅਤੇ ਅਸਥਾਈ ਵੀਜ਼ਾ ਧਾਰਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਗਲੇ ਪੰਜ ਹਫਤਿਆਂ ਵਿੱਚ ਪਾਇਲਟ ਵੀਜ਼ਾ ਦੇ ਲਈ ਕੁੱਲ 20 ਹਜ਼ਾਰ ਉਮੀਦਵਾਰਾਂ ਨੂੰ ਸਵੀਕਾਰ ਕੀਤਾ ਜਾਵੇਗਾ। ਪਾਇਲਟ ਦੀ ਸ਼ੁਰੂਆਤ ਤੋਂ ਪਹਿਲਾਂ, ਵਿਦੇਸ਼ ਮੰਤਰਾਲੇ ਨੇ ਵੀਜ਼ਾ ਧਾਰਕਾਂ ਨੂੰ ਆਪਣੀ ਯੋਗਤਾ ਦੀ ਪੁਸ਼ਟੀ ਕਰਨ ਦੀ ਇਜਾਜ਼ਤ ਦਿੱਤੀ ਸੀ। ਇਸ ਕੋਸ਼ਿਸ਼ ਦਾ ਉਦੇਸ਼ ਕਾਨੂੰਨੀ ਅਪ੍ਰਵਾਸੀਆਂ ਦੇ ਲਈ ਵੀਜ਼ਾ ਪ੍ਰਕਿਰਿਆ ਨੂੰ ਸੁਚਾਰੂ ਤੇ ਬਿਹਤਰ ਬਣਾਉਣਾ ਹੈ। ਜਿਸ ਨਾਲ ਇਸਨੂੰ ਘੱਟ ਬੋਝਿਲ ਬਣਾਇਆ ਜਾ ਸਕੇ।ਦੱਸ ਦੇਈਏ ਕਿ ਇਹ ਪਹਿਲ ਸਿਰਫ ਐੱਚ-1ਬੀ ਵਰਕਰਾਂ ਤੱਕ ਹੀ ਸੀਮਿਤ ਹੈ ਜੋ ਦਸੰਬਰ ਵਿੱਚ ਜ਼ਿਕਰ ਕੀਤੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਇਸ ਵਿੱਚ ਐੱਚ-1ਬੀ ਵੀਜ਼ਾ ’ਤੇ ਪਤੀ/ਪਤਨੀ ਤੇ ਬੱਚਿਆਂ ਵਰਗੇ ਨਿਰਭਰ ਵੀਜ਼ਾ ਧਾਰਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

ਮਿਡਲ-ਈਸਟ ਤਣਾਅ : ਭਾਰਤੀਆਂ ਨੂੰ FRRO ਨਾਲ ਸੰਪਰਕ ਕਰਨ ਦੀ ਸਲਾਹ !