ਹੁਣ ਮਰਦ ਦਰਜੀ ਔਰਤਾਂ ਮਾਪ ਨਹੀਂ ਲੈ ਸਕਣਗੇ, ਮਹਿਲਾ ਕਮਿਸ਼ਨ ਨੇ ਰੱਖਿਆ ਪ੍ਰਸਤਾਵ

ਲਖਨਊ – ਯੂਪੀ ਮਹਿਲਾ ਕਮਿਸ਼ਨ ਦਾ ਵੱਲੋਂ ਇਕ ਵੱਡਾ ਪ੍ਰਸਤਾਵ ਸਾਹਮਣੇ ਆਇਆ ਹੈ। ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਹੁਣ ਮਰਦ ਦਰਜੀ(ਟੇਲਰ) ਕੱਪੜੇ ਸਿਉਂਣ ਲਈ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ। ਫੈਸਲੇ ਅਨੁਸਾਰ ਹਰ ਬੁਟੀਕ ਵਿਚ ਔਤਰਾਂ ਦਾ ਮਾਪ ਇਕ ਔਰਤ ਹੀ ਲੈ ਸਕੇਗੀ। ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਇਹ ਪ੍ਰਸਤਾਵਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਿਲਾ ਕਮਿਸ਼ਨ ਨੇ ਕਿਹਾ ਹੈ ਕਿ ਔਰਤਾਂ ਦੇ ਜਿਮ ਵਿਚ ਔਰਤਾਂ ਹੀ ਟਰੇਨਰ ਹੋਣਗੀਆਂ। ਇਸ ਤੋਂ ਇਲਾਵਾ ਪੈਨਲ ਨੇ ਪ੍ਰਸਤਾਵ ਦਿੱਤਾ ਹੈ ਕਿ ਜਿੰਮ ਅਤੇ ਯੋਗਾ ਸੈਂਟਰ ਵਿਚ ਡੀਵੀਆਰ ਸਮੇਤ ਸੀਸੀਟੀਵੀ ਕੈਮਰੇ ਲਾਏ ਜਾਣੇ ਜਰੂਰੀ ਹਨ।ਮਹਿਲਾ ਸੰਗਠਨ ਦੀ ਇੱਕ ਮੈਂਬਰ ਹਿਮਾਨੀ ਅਗਰਵਾਲ ਨੇ ਸ਼ੁੱਕਰਵਾਰ ਨੂੰ ਪੀਟੀਆਈ ਨੂੰ ਦੱਸਿਆ 28 ਅਕਤੂਬਰ ਨੂੰ ਮਹਿਲਾ ਕਮਿਸ਼ਨ ਦੀ ਮੀਟਿੰਗ ਵਿੱਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ ਕਿ ਸਿਰਫ਼ ਮਹਿਲਾ ਟੇਲਰਜ਼ ਔਰਤਾਂ ਦੁਆਰਾ ਪਹਿਨੇ ਜਾਣ ਵਾਲੇ ਸਿਲਾਈ ਕੱਪੜਿਆਂ ਦਾ ਮਾਪ ਲੈਣ ਅਤੇ ਇਨ੍ਹਾਂ ਖੇਤਰਾਂ ਵਿੱਚ ਸੀਸੀਟੀਵੀ ਲਗਾਏ ਜਾਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਇਹ ਪ੍ਰਸਤਾਵ ਸੂਬਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਬਬੀਤਾ ਚੌਹਾਨ ਵੱਲੋਂ ਪੇਸ਼ ਕੀਤਾ ਗਿਆ ਸੀ ਅਤੇ ਮੀਟਿੰਗ ਵਿੱਚ ਮੌਜੂਦ ਮੈਂਬਰਾਂ ਵੱਲੋਂ ਇਸ ਦਾ ਸਮਰਥਨ ਕੀਤਾ ਗਿਆ ਸੀ। ਅਗਰਵਾਲ ਨੇ ਕਿਹਾ ਕਿ ਅਸੀਂ ਇਹ ਵੀ ਕਿਹਾ ਹੈ ਕਿ ਸੈਲੂਨਾਂ ਵਿੱਚ ਮਹਿਲਾ ਨਾਈ ਹੋਣੀ ਚਾਹੀਦੀ ਹੈ ਜੋ ਮਹਿਲਾ ਗਾਹਕਾਂ ਨੂੰ ਮਿਲੇ। ਉਨ੍ਹਾਂ ਕਿਹਾ ਕਿ ਸਾਡਾ ਵਿਚਾਰ ਹੈ ਇਸ ਤਰ੍ਹਾਂ ਦੇ ਕਿੱਤੇ ਵਿੱਚ ਸ਼ਾਮਲ ਮਰਦਾਂ ਕਾਰਨ ਔਰਤਾਂ ਨਾਲ ਛੇੜਛਾੜ ਹੁੰਦੀ ਹੈ। ਉਹ (ਪੁਰਸ਼) ਬੁਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ, ਇਹ ਨਹੀਂ ਕਿ ਸਾਰੇ ਮਰਦਾਂ ਦੇ ਇਰਾਦੇ ਮਾੜੇ ਹਨ ਪਰ ਕੁਝ ਮਰਦਾਂ ਦੀ ਨੀਅਤ ਚੰਗੀ ਨਹੀਂ ਹੈ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ