11 ਸੂਬਿਆਂ ‘ਚ ਡੇਂਗੂ ਦੀਆਂ ਖ਼ਤਰਨਾਕ ਕਿਸਮਾਂ ਦੇ ਕੇਸ ਦਰਜ, ਕੇਂਦਰ ਨੇ ਕੀਤੀ ਉੱਚ ਪੱਧਰੀ ਮੀਟਿੰਗ

ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਸ਼ਨੀਵਾਰ ਸੇਰੋਟਾਇਪ-2 ਡੇਂਗੂ ਨਾਲ ਨਜਿੱਠਣ ਦੀਆਂ ਚੁਣੌਤੀਆਂ ਤੇ ਉੱਪ ਪੱਧਰੀ ਮੀਟਿੰਗ ਕੀਤੀ ਗਈ। ਦਰਅਸਲ 11 ਸੂਬਿਆਂ ‘ਚ ਮਿਲਣ ਵਾਲੇ ਡੇਂਗੂ ਦੇ ਕੇਸਾਂ ਮਗਰੋਂ ਸਰਕਾਰ ਦੀ ਚਿੰਤਾ ਵਧ ਗਈ ਹੈ। ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਨੁਮਾਇੰਦਿਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਵਿਡ-19 ਸਬੰਧੀ ਪ੍ਰਬੰਧਾਂ ਤੇ ਪਾਲਿਸੀ ‘ਤੇ ਵਿਚਾਰ ਚਰਚਾ ਕੀਤੀ। ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਰਿਲੀਜ਼ ਮੁਤਾਬਕ ਕੇਂਦਰੀ ਸਿਹਤ ਸਕੱਤਰ ਨੇ 11 ਸੂਬਿਆਂ ‘ਚ ਸੇਰੋਟਾਇਪ-2 ਡੇਂਗੂ ਦੀਆਂ ਉੱਭਰ ਰਹੀਆਂ ਚੁਣੌਤੀਆਂ ‘ਤੇ ਚਾਣਨਾ ਪਾਇਆ। ਜੋ ਕਿ ਬਿਮਾਰੀ ਦੀਆਂ ਹੋਰ ਕਿਸਮਾਂ ਤੋਂ ਵੱਧ ਗੁੰਝਲਦਾਰ ਹੈ।ਉਨ੍ਹਾਂ ਸੂਬਿਆਂ ਨੂੰ ਸੁਝਾਅ ਦਿੱਤਾ ਕਿ ਕੇਸਾਂ ਦੀ ਜਲਦ ਪਛਾਣ ਦੇ ਨਾਲ-ਨਾਲ ਹੈਲਪਲਾਈਨਜ਼ ਨੂੰ ਚਾਲੂ ਕਰਨ ਵਰਗੇ ਕਦਮ ਚੁੱਕੇ ਜਾਣ। ਟੈਸਟਿੰਗ ਕਿੱਟਾਂ, ਦਵਾਈਆਂ ਦੇ ਭੰਡਾਰ, ਤੁਰੰਤ ਜਾਂਚ ਤੇ ਲੋੜੀਂਦੀ ਜਨਤਕ ਸਿਹਤ ਕਾਰਵਾਈ ਜਿਵੇਂ ਬੁਖਾਰ ਸਰਵੇਖਣ, ਸੰਪਰਕ ਟਰੇਸਿੰਗ, ਤੇਜ਼ੀ ਨਾਲ ਕੰਮ ਕਰਨ ਵਾਲੀਆਂ ਟੀਮਾਂ ਦੀ ਤਾਇਨਾਤੀ, ਬਲੱਡ ਬੈਂਕਾਂ ਨੂੰ ਅਪਡੇਟ ਰੱਖਣ ਜਿਹੇ ਕਦਮ ਚੁੱਕੇ ਜਾਣ ਤੇ ਇਸ ਬਾਬਤ ਤਿਆਰੀਆਂ ਕੀਤੀਆਂ ਜਾਣ। ਇਸ ਤੋਂ ਇਲਾਵਾ ਸੂਬਿਆਂ ਨੂੰ ਘਰਾਂ ‘ਚ ਡੇਂਗੂ ਤੋਂ ਬਚਾਅ, ਡੇਂਗੂ ਦੇ ਲੱਛਣਾਂ ਆਦਿ ਬਾਰੇ ਜਾਗਰੂਕ ਕਰਨ ਲਈ ਸੰਚਾਰ ਮੁਹਿੰਮ ਚਲਾਉਣ ਦੀ ਅਪੀਲ ਵੀ ਕੀਤੀ ਗਈ। ਸੇਰੋਸਾਇਟ-2 ਡੇਂਗੂ ਦੇ ਕੇਸ ਹੁਣ ਤਕ ਆਂਧਰਾ ਪ੍ਰਦੇਸ਼, ਗੁਜਰਾਤ, ਕਰਨਾਟਕ, ਕੇਰਲ, ਮੱਧ ਪ੍ਰਦੇਸ਼, ਯੂਪੀ, ਮਹਾਰਾਸ਼ਟਰ, ਓੜੀਸਾ, ਰਾਜਸਥਾਨ, ਤਾਮਿਲਨਾਡੂ ਤੇ ਤੇਲੰਗਾਨਾ ‘ਚ ਦਰਜ ਕੀਤੇ ਗਏ ਹਨ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ