110 ਸਾਲਾ ਅਥਲੀਟ ਫੌਜਾ ਸਿੰਘ ਨੇ ਅਨੁਸ਼ਾਸਿਤ ਜੀਵਨ ਨੂੰ ਦੱਸਿਆ ਲੰਬੀ ਉਮਰ ਦਾ ਰਾਜ਼

ਚੰਡੀਗੜ੍ਹ – ਸੈਕਟਰ-10 ਸਥਿਤ ਹੋਟਲ ਮਾਊਂਟ ਵਿਊ ’ਚ ਬੁੱਧਵਾਰ ਨੂੰ 110 ਸਾਲਾ ਸੇਵਾਮੁਕਤ ਦੌੜਾਕ ਫੌਜਾ ਸਿੰਘ ਤੇ ਕਾਰਗਿਲ ਹੀਰੋ ਤੇ ਭਾਰਤ ਦੇ ਪਹਿਲੇ ਬਲੇਡ ਰਨਰ ਸੇਵਾਮੁਕਤ ਮੇਜਰ ਡੀਪੀ ਸਿੰਘ ਨੇ ਸੁਪਰ ਸਿੱਖ ਰਨ ਚੰਡੀਗੜ੍ਹ ਦੇ ਪਹਿਲੇ ਐਡੀਸ਼ਨ ਦਾ ਐਲਾਨ ਕੀਤਾ ਹੈ। ਫੌਜਾ ਸਿੰਘ ਨੇ ਇਸ ਦੌਰਾਨ ਟੀ ਸ਼ਰਟ ‘ਤੇ ਮਿਲਖਾ ਸਿੰਘ ਤੋਂ ਪ੍ਰੇਰਿਤ ਮੈਡਲ ਦੀ ਘੁੰਡ ਚੁਕਾਈ ਕੀਤੀ।ਦੱਸ ਦੇਈਏ ਕਿ ਇਹ ਦੌੜ 21 ਨਵੰਬਰ ਨੂੰ ਉੜਨ ਸਿੱਖ ਪਦਮਸ਼੍ਰੀ ਮਿਲਖਾ ਸਿੰਘ ਦੀ ਜੈਅੰਤੀ ’ਤੇ ਕਰਵਾਈ ਜਾਵੇਗੀ। ਇਸ ਦੌੜ ਵਿਚ ਪੰਜ ਕਿਲੋਮੀਟਰ, ਦਸ ਕਿਲੋਮੀਟਰ ਤੇ ਹਾਫ ਮੈਰਾਥਨ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ 1000 ਦੌੜਾਕ ਹਿੱਸਾ ਲੈਣਗੇ।

ਇਸ ਕਾਨਫਰੰਸ ਦੌਰਾਨ ਹੀਰੋ ਇਲੈਕਟ੍ਰਿਕ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਮੁੰਜਾਲ ਨੇ ਕਿਹਾ ਕਿ ਹੀਰੋ ਨੂੰ ਸੁਪਰ ਸਿੱਖ ਪਰਿਵਾਰ ਦੇ ਨਾਲ ਚੰਡੀਗੜ੍ਹ ’ਚ ਸੁਪਰ ਸਿੱਖ ਮੈਰਾਥਨ ਦਾ ਪਹਿਲਾ ਸੰਸਕਰਨ ਪੇਸ਼ ਕਰਨ ਦੀ ਬਹੁਤ ਹੀ ਖ਼ੁਸ਼ੀ ਹੈ।
ਇਸ ਦੌਰਾਨ ਉਨ੍ਹਾਂ ਨੇ ਹੀਰੋ ਇਲੈਕਟ੍ਰਿਕ ਨੇ ਆਪਟਿਮਾ ਈ-5 ਦੀ ਘੁੰਡ ਚੁਕਾਈ ਕੀਤੀ। ਉੱਥੇ ਸ. ਫੌਜਾ ਸਿੰਘ ਨੇ ਕਿਹਾ ਕਿ ਉਹ 110 ਸਾਲ ਦੀ ਉਮਰ ’ਚ ਵੀ ਮੈਰਾਥਨ ’ਚ ਹਿੱਸਾ ਲੈਂਦੇ ਹਨ ਤੇ ਕਈ ਮੈਰਾਥਨ ’ਚ ਜੇਤੂ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਦੀ ਬਦਲਦੀ ਜੀਵਨ ਸ਼ੈਲੀ ’ਚ ਫਿਟਨੈੱਸ ਦਾ ਅਹਿਮ ਰੋਲ ਹੈ ਤੇ ਫਿਟਨੈੱਸ ਲਈ ਕੋਈ ਵੀ ਉਮਰ ਅਰਥ ਨਹੀਂ ਰੱਖਦੀ, ਇਸ ਲਈ ਸਾਰੇ ਲੋਕਾਂ ਨੂੰ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਆਪਣੀ ਫਿਟਨੈੱਸ ’ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਅਨੁਸ਼ਾਸਿਤ ਜੀਵਨ ਨੂੰ ਲੰਬੀ ਉਮਰ ਦਾ ਰਾਜ਼ ਦੱਸਿਆ। ਸੇਵਾਮੁਕਤ ਮੇਜਰ ਡੀਪੀ ਸਿੰਘ ਨੇ ਦੱਸਿਆ ਕਿ ਉਹ ਆਪਣੀ ਸਰੀਰਕ ਦਿੱਕਤ ਕਾਰਨ ਸੁਪਰ ਸਿੱਖ ਮੈਰਾਥਨ ’ਚ ਹਿੱਸਾ ਨਹੀਂ ਲੈਣਗੇ, ਪਰ ਉਹ ਮੈਰਾਥਨ ਦੇ ਹਿੱਸਾ ਲੈਣ ਵਾਲੇ ਦਿਵਿਆਂਗ ਦੌੜਾਕਾਂ ਦੀ ਹੌਸਲਾ ਅਫ਼ਜ਼ਾਈ ਲਈ ਮੌਜੂਦ ਰਹਿਣਗੇ।
ਉਨ੍ਹਾਂ ਕਿਹਾ ਕਿ ਦਿਵਿਆਂਗਾਂ ਪ੍ਰਤੀ ਪਹਿਲੇ ਸਮਾਜ ਨੂੰ ਆਪਣੀ ਧਾਰਣਾ ਬਦਲਣੀ ਹੋਵੇਗੀ। ਇਸ ਤੋਂ ਬਾਅਦ ਹੀ ਦਿਵਿਆਂਗ ਅੱਗੇ ਆਉਣਗੇ। ਉਨ੍ਹਾਂ ਕਿਹਾ ਕਿ ਪਿਛਲੇ ਇਕ ਸਾਲ ਦੇ ਅੰਦਰ ਅਸੀਂ ਸ਼ਹਿਰ ਦੇ ਦੋ ਮਹਾਨ ਅਥਲੀਟ ਗੁਆਏ ਹਨ।
ਮਿਲਖਾ ਸਿੰਘ ਤੇ ਮਾਸਟਰ ਅਥਲੀਟ ਮਾਨ ਕੌਰ ਵੀ ਇਸ ਮੈਰਾਥਨ ਰਾਹੀਂ ਸ਼ਰਧਾਂਜਲੀ ਦਿੱਤੀ ਜਾਵੇਗੀ। ਸੁਪਰ ਸਿੱਖ ਮੈਰਾਥਨ ’ਚ 79 ਸਾਲ ਦੇ ਅਮਰ ਸਿੰਘ ਚੌਹਾਨ ਵੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਮੈਰਾਥਨ ’ਚ ਹਿੱਸਾ ਲੈਂਦੇ ਹੀ ਉਹ ਦੇਸ਼ ਤੇ ਵਿਦੇਸ਼ ’ਚ 100 ਮੈਰਾਥਨ ’ਚ ਹਿੱਸਾ ਲੈਣ ਦਾ ਰਿਕਾਰਡ ਆਪਣੇ ਨਾਮ ਕਰ ਲੈਣਗੇ। ਉਨ੍ਹਾਂ ਦੱਸਿਆ ਕਿ ਉਹ ਦੇਸ਼ ਦੁਨੀਆ ’ਚ ਕਰਵਾਈ ਜਾਣ ਵਾਲੀ ਮੈਰਾਥਨ ’ਚ 86 ਗੋਲਡ ਮੈਡਲ ਜਿੱਤ ਚੁੱਕੇ ਹਨ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ