ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚੋਂ ਕੁਝ ਅਜਿਹੇ ਪੁਲਿਸ ਮੁਲਾਜ਼ਮਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੇ ਜਾਂਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਹੁਣ ਉਨ੍ਹਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਸ਼ੁੱਕਰਵਾਰ ਨੂੰ ਇਹ ਐਲਾਨ ਕੀਤਾ ਗਿਆ। ਪੁਰਸਕਾਰ ਲਈ ਚੁਣੇ ਗਏ ਲੋਕਾਂ ਵਿੱਚ ਸੀਬੀਆਈ ਦੇ 15 ਕਰਮਚਾਰੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ 11 ਮਹਾਰਾਸ਼ਟਰ ਪੁਲਿਸ ਦੇ, 10-10 ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਤੋਂ, ਅੱਠ-8 ਕੇਰਲ, ਰਾਜਸਥਾਨ ਅਤੇ ਪੱਛਮੀ ਬੰਗਾਲ ਪੁਲਿਸ ਦੇ ਹਨ।
ਇਸ ਦੇ ਨਾਲ ਹੀ ਬਿਹਾਰ ਪੁਲਿਸ ਦੇ ਸੱਤ, ਗੁਜਰਾਤ, ਕਰਨਾਟਕ ਅਤੇ ਦਿੱਲੀ ਦੇ ਛੇ-ਛੇ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਤੇਲੰਗਾਨਾ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਪੰਜ-ਪੰਜ ਜਵਾਨ ਇਸ ਪੁਰਸਕਾਰ ਲਈ ਚੁਣੇ ਗਏ ਹਨ। ਆਸਾਮ, ਹਰਿਆਣਾ ਅਤੇ ਉੜੀਸਾ ਦੇ ਚਾਰ-ਚਾਰ ਪੁਲਿਸ ਕਰਮਚਾਰੀ ਵੀ ਇਸ ਸਨਮਾਨ ਲਈ ਚੁਣੇ ਗਏ ਹਨ।
ਇਸ ਦੀ ਸ਼ੁਰੂਆਤ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 2018 ਤੋਂ ਪੁਲਿਸ ਮੁਲਾਜ਼ਮਾਂ ਨੂੰ ਕਿਸੇ ਵੀ ਅਪਰਾਧ ਦੀ ਜਾਂਚ ਕਰਨ ਅਤੇ ਜਾਂਚ ਵਿੱਚ ਨਿਭਾਈ ਗਈ ਅਹਿਮ ਭੂਮਿਕਾ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਉੱਤਮਤਾ ਦੇ ਇਸ ਪੁਰਸਕਾਰ ਲਈ, ਇਸ ਦਾ ਐਲਾਨ ਹਰ ਸਾਲ 12 ਅਗਸਤ ਨੂੰ ਗ੍ਰਹਿ ਮੰਤਰਾਲੇ ਦੁਆਰਾ ਕੀਤਾ ਜਾਂਦਾ ਹੈ।