17ਵੀਂ ਲੋਕ ਸਭਾ ਦਾ ਆਖ਼ਰੀ ਬਜਟ ਸੈਸ਼ਨ 31 ਤੋਂ, ਅੰਤਰਿਮ ਬਜਟ ਕੀਤਾ ਜਾਵੇਗਾ ਪੇਸ਼

ਨਵੀਂ ਦਿੱਲੀ – ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਅੱਜ ਕਿਹਾ ਕਿ 17ਵੀਂ ਲੋਕ ਸਭਾ ਦਾ ਆਖਰੀ ਬਜਟ ਸੈਸ਼ਨ 31 ਜਨਵਰੀ ਤੋਂ 9 ਫਰਵਰੀ ਦਰਮਿਆਨ ਹੋਵੇਗਾ। ਇਸ ਦੌਰਾਨ ਅੰਤਰਿਮ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਨਵੀਂ ਸਰਕਾਰ, ਜੋ ਅਪਰੈਲ-ਮਈ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਹੁੰ ਚੁੱਕੇਗੀ, ਬਾਅਦ ਵਿੱਚ ਪੂਰਾ ਬਜਟ ਪੇਸ਼ ਕਰੇਗੀ। 17ਵੀਂ ਲੋਕ ਸਭਾ ਦਾ ਕਾਰਜਕਾਲ 16 ਜੂਨ ਨੂੰ ਖਤਮ ਹੋ ਰਿਹਾ ਹੈ, ਇਸ ਲਈ ਆਮ ਚੋਣਾਂ ਦੇ ਐਲਾਨ ਤੋਂ ਪਹਿਲਾਂ ਇਹ ਸੰਸਦ ਦਾ ਆਖਰੀ ਸੈਸ਼ਨ ਹੋਣਾ ਤੈਅ ਹੈ। 2019 ਵਿੱਚ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਅਤੇ 11 ਅਪਰੈਲ ਤੋਂ 19 ਮਈ ਦੇ ਵਿਚਕਾਰ ਸੱਤ ਪੜਾਵਾਂ ਵਿੱਚ ਵੋਟਿੰਗ ਹੋਈ ਸੀ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ