2022 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਵਿਦੇਸ਼ੀ ਦੌਰਾ ਅਗਲੇ ਹਫ਼ਤੇ, ਜਾਣਗੇ ਜਰਮਨੀ, ਡੈਨਮਾਰਕ ਅਤੇ ਫਰਾਂਸ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਤੋਂ 4 ਮਈ ਤਕ ਜਰਮਨੀ, ਡੈਨਮਾਰਕ ਅਤੇ ਫਰਾਂਸ ਦੇ ਦੌਰੇ ’ਤੇ ਹੋਣਗੇ। ਸਾਲ 2022 ’ਚ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਇਹ ਜਾਣਕਾਰੀ ਬੁੱਧਵਾਰ ਨੂੰ ਵਿਦੇਸ਼ ਮੰਤਰਾਲੇ ਨੇ ਦਿੱਤੀ। ਬਰਲਿਨ (Berlin) ’ਚ, ਪ੍ਰਧਾਨ ਮੰਤਰੀ ਜਰਮਨੀ ਦੇ ਫੈਡਰਲ ਚਾਂਸਲਰ ਓਲਾਫ ਸਕੋਲਜ਼ (Olaf Scholz) ਨਾਲ ਦੁਵੱਲੀ ਗੱਲਬਾਤ ਕਰਨਗੇ।

ਦੋਵੇਂ ਨੇਤਾ ਭਾਰਤ-ਜਰਮਨੀ IGC ਦੇ ਛੇਵੇਂ ਐਡੀਸ਼ਨ ’ਚ ਸ਼ਾਮਲ ਹੋਣਗੇ। ਸਾਲ ਵਿਚ ਦੋ ਵਾਰ ਆਯੋਜਿਤ ਹੋਣ ਵਾਲੀ ਆਈਜੀਸੀ ਵੱਖਰਾ ਡਾਇਲਗ ਫਾਰਮੈਟ ਹੈ, ਜਿਸ ’ਚ ਦੋਵੇਂ ਪੱਖਾਂ ਦੇ ਕਈ ਮੰਤਰੀ ਸ਼ਾਮਿਲ ਹੋਣਗੇ। ਇਹ ਚਾਂਸਲਰ ਸਕੋਲਜ਼ ਨਾਲ ਪ੍ਰਧਾਨ ਮੰਤਰੀ ਦੀ ਪਹਿਲੀ ਆਈਜੀਸੀ ਤਾਂ ਹੈ ਹੀ, ਨਾਲ ਹੀ ਨਵੀਂ ਜਰਮਨ ਸਰਕਾਰ ਨਾਲ ਇਸ ਤਰ੍ਹਾਂ ਦੀ ਪਹਿਲੀ ਗਵਰਮੈਂਟ ਟੂ ਗਵਰਮੈਂਟ ਕੰਸਲਟੇਸ਼ਨ ਹੈ। ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਤੇ ਚਾਂਸਲਰ ਸਕੋਲਜ਼ ਸਾਂਝੇ ਤੌਰ ’ਤੇ ਇਕ ਵਪਾਰਕ ਸਮਾਗਮ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਜਰਮਨੀ ’ਚ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਵੀ ਗੱਲਬਾਤ ਕਰਨਗੇ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

ਭਾਰਤ ਖੰਡਿਤ ਟ੍ਰਾਂਸਐਟਲਾਂਟਿਕ ਦੁਨੀਆ ਨੂੰ ਇਕੱਠੇ ਰੱਖ ਸਕਦਾ ਹੈ !

ਭਾਰਤ ਸਰਕਾਰ ਵਲੋਂ ਭਾਰਤ ਦੇ ਰਾਸ਼ਟਰੀ ਗੀਤ ਲਈ ਵੱਡੇ ਦਿਸ਼ਾ-ਨਿਰਦੇਸ਼ ਜਾਰੀ