3 ਭਾਰਤੀ ਵਿਗਿਆਨੀ ਯੂ.ਕੇ. ਦੇ ਵੱਕਾਰੀ ਬਲਾਵਟਨਿਕ ਐਵਾਰਡ ਨਾਲ ਹੋਣਗੇ ਸਨਮਾਨਤ

ਲੰਡਨ – ਰਸਾਇਣਕ, ਭੌਤਿਕ ਅਤੇ ਜੀਵਨ ਵਿਗਿਆਨ ਦੇ ਖੇਤਰਾਂ ਵਿੱਚ ਮੋਹਰੀ ਕੰਮ ਕਰਨ ਲਈ ਬਿ੍ਰਟੇਨ ਵਿੱਚ ਨੌਜਵਾਨ ਵਿਗਿਆਨੀਆਂ ਲਈ ਇਸ ਸਾਲ ਦੇ ਬਲਾਵਟਨਿਕ ਪੁਰਸਕਾਰਾਂ ਦੇ ਨੌਂ ਪ੍ਰਾਪਤਕਰਤਾਵਾਂ ਵਿੱਚ ਤਿੰਨ ਭਾਰਤੀ ਵਿਗਿਆਨੀ ਸ਼ਾਮਲ ਹਨ। ਪ੍ਰੋਫੈਸਰ ਰਾਹੁਲ ਆਰ. ਨਾਇਰ, ਮੇਹੁਲ ਮਲਿਕ, ਡਾ. ਤਨਮਯ ਭਾਰਤ ਅਤੇ ਹੋਰਾਂ ਨੂੰ 27 ਫਰਵਰੀ ਨੂੰ ਲੰਡਨ ਵਿੱਚ ਇੱਕ ਬਲੈਕ-ਟਾਈ ਗਾਲਾ ਡਿਨਰ ਅਤੇ ਐਵਾਰਡ ਸਮਾਰੋਹ ਵਿੱਚ ਸਨਮਾਨਤ ਕੀਤਾ ਜਾਵੇਗਾ ਅਤੇ ਇਸ ਦੌਰਾਨ ਕੁੱਲ 480,000 ਪੌਂਡ ਦੀਆਂ ਗ੍ਰਾਂਟਾਂ ਦਿੱਤੀਆਂ ਜਾਣਗੀਆਂ।ਸਰ ਲਿਓਨਾਰਡ ਬਲਾਵਟਨਿਕ, ਐਕਸੈਸ ਇੰਡਸਟਰੀਜ਼ ਦੇ ਸੰਸਥਾਪਕ ਅਤੇ ਚੇਅਰਮੈਨ ਅਤੇ ਬਲਾਵਟਨਿਕ ਫੈਮਿਲੀ ਫਾਊਂਡੇਸ਼ਨ ਦੇ ਮੁਖੀ ਨੇ ਕਿਹਾ,”ਸਾਨੂੰ ਮਾਣ ਹੈ ਕਿ ਅਵਾਰਡਾਂ ਨੇ ਯੂ.ਕੇ ਦੇ ਵਿਗਿਆਨ ਅਤੇ ਬਹੁਤ ਸਾਰੇ ਹੁਸ਼ਿਆਰ ਨੌਜਵਾਨ ਵਿਗਿਆਨੀਆਂ ਦੇ ਕਰੀਅਰ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਅਸੀਂ ਆਉਣ ਵਾਲੇ ਸਾਲਾਂ ਵਿੱਚ ਉਨ੍ਹਾਂ ਤੋਂ ਹੋਰ ਖੋਜਾਂ ਦੀ ਉਮੀਦ ਕਰਦੇ ਹਾਂ।”2024 ਐਵਾਰਡਾਂ ਨੂੰ 40 ਅਕਾਦਮਿਕ ਅਤੇ ਖੋਜ ਸੰਸਥਾਵਾਂ ਤੋਂ 84 ਨਾਮਜ਼ਦਗੀਆਂ ਪ੍ਰਾਪਤ ਹੋਈਆਂ ਅਤੇ ਇਸ ਸਾਲ ਦੇ ਜੇਤੂਆਂ ਨੂੰ ਯੂ.ਕੇ ਭਰ ਦੇ ਮਾਹਰ ਵਿਗਿਆਨੀਆਂ ਦੀ ਇੱਕ ਸੁਤੰਤਰ ਜਿਊਰੀ ਦੁਆਰਾ ਚੁਣਿਆ ਗਿਆ। ਆਪਣੇ ਸੱਤਵੇਂ ਸਾਲ ਵਿੱਚ ਬਲਾਵਟਨਿਕ ਫੈਮਿਲੀ ਫਾਊਂਡੇਸ਼ਨ ਅਤੇ ਦਿ ਨਿਊਯਾਰਕ ਅਕੈਡਮੀ ਆਫ ਸਾਇੰਸਿਜ਼ ਦੁਆਰਾ ਸਥਾਪਿਤ ਐਵਾਰਡ ਨੇ ਆਪਣੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਯੂ.ਕੇ ਦੇ ਅਕਾਦਮਿਕ ਖੇਤਰ ਦੇ ਵਿਗਿਆਨੀਆਂ ਨੂੰ 3.3 ਮਿਲੀਅਨ ਪੌਂਡ ਦਾਨ ਕੀਤੇ ਹਨ।

Related posts

ਬਿਨਾਂ ਪਰਮਿਟ ਹੱਜ ਕਰਨ ‘ਤੇ 25 ਲੱਖ ਰੁਪਏ ਜੁਰਮਾਨਾ ਹੋ ਸਕਦਾ !

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ