ਜਲੰਧਰ – ਪੰਜਾਬੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਮਾਹੀ ਦਾ ਜਨਮ 19 ਦਸੰਬਰ, 1975 ਨੂੰ ਚੰਡੀਗੜ੍ਹ ‘ਚ ਹੋਇਆ। ਉਸ ਨੇ ਆਪਣੀ ਐਕਟਿੰਗ ਦੀ ਸ਼ੁਰੂਆਤ ਪੰਜਾਬੀ ਫਿਲਮਾਂ ਨਾਲ ਕੀਤੀ। ਪੰਜਾਬੀ ਫਿਲਮਾਂ ਦੀ ਸਫਲਤਾਂ ਤੋਂ ਬਾਅਦ ਉਸ ਨੇ ਬਾਲੀਵੁੱਡ ਇੰਡਸਟਰੀ ਵੱਲ ਰੁਖ ਕੀਤਾ ਅਤੇ ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਦੀ ਫਿਲਮ ‘ਦੇਵ ਡੀ’ ਨਾਲ ਬਾਲੀਵੁੱਡ ‘ਚ ਐਂਟਰੀ ਕੀਤੀ। ਇਸ ਫਿਲਮ ‘ਚ ਉਸ ਨੇ ਆਪਣੇ ਬਿਹਤਰੀਨ ਐਕਟਿੰਗ ਨਾਲ ਸਭ ਦਾ ਧਿਆਨ ਆਪਣੇ ਵੱਲ ਖਿਚਿਆ। ਇਸ ਫਿਲਮ ਲਈ ਉਸ ਨੂੰ ‘ਫਿਲਮਫੇਅਰ ਬੈਸਟ ਅਦਾਕਾਰਾ ਐਵਾਰਡ’ ਨਾਲ ਨਵਾਜਿਆ ਗਿਆ। ਇਸ ਤੋਂ ਬਾਅਦ ਉਸ ਨੂੰ ਕਈ ਫਿਲਮਾਂ ਦੇ ਆਫਰ ਮਿਲੇ। ਉਸ ਨੇ ‘ਗੁਲਾਲ’, ‘ਪਲ ਪਲ ਦਿਲ ਕੇ ਪਾਸ’, ‘ਆਗੇ ਸੇ ਰਾਈਟ’, ‘ਦਬੰਗ’, ‘ਨਾਟ ਅ ਲਵ ਸਟੋਰੀ’, ‘ਸਾਹਿਬ ਬੀਵੀ ਔਰ ਗੈਂਗਸਟਰ’, ‘ਦਬੰਗ-2’, ‘ਬੁਲੇਟ ਰਾਜਾ’, ‘ਗੈਂਗ ਆਫ ਘੋਸਟ’ ਸਮੇਤ ਕਈ ਫਿਲਮਾਂ ‘ਚ ਕੰਮ ਕੀਤਾ।