8,306 ਨਵੇ ਕੋਰੋਨਾ ਦੇ ਮਾਮਲੇ ਹੋਏ ਦਰਜ, ਸਰਗਰਮ ਕੇਸ 552 ਦਿਨਾਂ ‘ਚ ਸਭ ਤੋਂ ਘੱਟ

ਨਵੀਂ ਦਿੱਲੀ – ਇਕ ਦਿਨ ‘ਚ 8306 ਲੋਕਾਂ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਦੀ ਪੁਸ਼ਟੀ ਦੇ ਨਾਲ ਹੀ ਦੇਸ਼ ‘ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 34641561 ਹੋ ਗਈ ਹੈ। ਉਧਰ, ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 98416 ਰਹਿ ਗਈ ਹੈ ਜੋ, 552 ਦਿਨਾਂ ‘ਚ ਸਭ ਤੋਂ ਘੱਟ ਹੈ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ 211 ਤਾਜ਼ਾ ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 473537 ਹੋ ਗਈ ਹੈ।

ਤੇਲੰਗਾਨਾ ਦੇ ਕਰੀਮਨਗਰ ਜ਼ਿਲ੍ਹੇ ਦੇ ਬੋਮਾਕਲ ਪਿੰਡ ‘ਚ ਸਥਿਤ ਸੀ. ਆਨੰਦ ਰਾਓ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਦੇ ਮੈਡੀਕਲ ਦੇ 43 ਵਿਦਿਆਰਥੀ ਕੋਰੋਨਾ ਜਾਂਚ ‘ਚ ਪਾਜ਼ੇਟਿਵ ਪਾਏ ਗਏ। ਇਸੇ ਤਰ੍ਹਾਂ ਕਰਨਾਟਕ ਦੇ ਚਿਕਮੰਗਲੁਰੂ ਦੇ ਸੀਗੋਡੂ ਪਿੰਡ ‘ਚ ਇਕ ਸਕੂਲ ‘ਚ ਕੋਰੋਨਾ ਪਾਜ਼ੇਟਿਵ ਵਿਦਿਆਰਥੀਆਂ ਦੀ ਗਿਣਤੀ ਵੱਧ ਕੇ 107 ਹੋ ਗਈ ਹੈ।ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰ ਵੱਲੋਂ ਹੁਣ ਤਕ 139 ਕਰੋੜ ਕੋਰੋਨਾ ਰੋਕੂ ਟੀਕੇ ਮੁਹੱਈਆ ਕਰਵਾਏ ਜਾ ਚੁੱਕੇ ਹਨ। ਸੂਬਿਆਂ ਕੋਲ ਹੁਣ ਵੀ 21 ਕਰੋੜ ਤੋਂ ਵੱਧ ਟੀਕੇ ਬਚੇ ਹੋਏ ਹਨ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ