ਉਪ-ਪ੍ਰਧਾਨ ਮੰਤਰੀ ਨੂੰ ਅਮਰੀਕਾ ‘ਚ ਹੋਇਆ ਕੋਵਿਡ -19 

ਵਾਸ਼ਿੰਗਟਨ – ਉਪ-ਪ੍ਰਧਾਨ ਮੰਤਰੀ ਬਾਰਨਬੀ ਜੋਇਸ ਅਮਰੀਕਾ ਪਹੁੰਚਣ ਤੋਂ ਬਾਅਦ ਕੋਵਿਡ -19 ਲਈ ਪਾਜ਼ੇਟਿਵ ਪਾਏ ਗਏ ਹਨ।

ਬਾਰਨਬੀ ਜੋਇਸ ਨੇ ਇਸਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਉਹ ਕੋਵਿਡ -19 ਦੇ ਹਲਕੇ ਲੱਛਣ ਦਾ ਅਨੁਭਵ ਕਰ ਰਹੇ ਸਨ। ੳਹਨਾਂ ਨੂੰ ਥਕਾਵਟ ਅਤੇ ਲੱਤਾਂ ਵਿੱਚ ਦਰਦ ਮਹਿਸੂਸ ਹੋਇਆ, ਪਰ ਇਹ ਇੰਨੇ ਹਲਕੇ ਲੱਛਣ ਸਨ ਕਿ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਬਿਮਾਰ ਵੀ ਸੀ ਜਾਂ ਨਹੀਂ। ਉਹਨਾਂ ਨੇ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਅਤੇ ਟੈਸਟ ਪਾਜ਼ੇਟਿਵ ਪਾਇਆ ਗਿਆ। ਮੈ ਬਹੁਤ ਨਿਰਾਸ਼ ਹਾਂ ਕਿਉਂਕਿ ਮੈਨੂੰ 10 ਦਿਨਾਂ ਲਈ ਇੱਕ ਕਮਰੇ ਵਿੱਚ ਬੰਦ ਰਹਿਣਾ ਪਵੇਗਾ ਪਰ ਇਹ ਪ੍ਰਕਿਰਿਆ ਦਾ ਹਿੱਸਾ ਹੈ। ਇਹ ਸ਼ਾਇਦ ਵਿਕਾਸ ਕਰ ਰਿਹਾ ਹੈ, ਮੈਂ ਸ਼ਾਇਦ ਸ਼ੁਰੂਆਤੀ ਪੜਾਅ ਵਿੱਚ ਹਾਂ – ਪਰ ਮੈਂ ਆਪਣੇ ਆਪਨੂੰ ਇੱਕ ਕਮਰੇ ਵਿੱਚ ਬੰਦ ਹੋਣ ਬਾਰੇ ਵਧੇਰੇ ਚਿੰਤਤ ਹਾਂ। ਜੋਇਸ ਨੇ ਕਿਹਾ ਕਿ ਉਹ ਨਿਰਾਸ਼ ਹਨ ਕਿ ਉਹ ਇਸ ਮਾਮਲੇ ‘ਤੇ ਆਪਣੇ ਅਮਰੀਕੀ ਹਮਰੁਤਬਾ ਨਾਲ ਸਲਾਹ-ਮਸ਼ਵਰਾ ਕਰਨ ਵਿੱਚ ਅਸਮਰੱਥ ਹੋਣਗੇ।

ਇਸੇ ਦੌਰਾਨ ਵਾਸ਼ਿੰਗਟਨ ਵਿੱਚ ਆਸਟ੍ਰੇਲੀਆ ਦੇ ਰਾਜਦੂਤ, ਆਰਥਰ ਸਿਨੋਡੀਨੋਸ ਨੇ ਬੀਤੀ ਰਾਤ ਜੋਇਸ ਨਾਲ ਉਨ੍ਹਾਂ ਦੇ ਹੋਟਲ ਵਿੱਚ ਮੁਲਾਕਾਤ ਕੀਤੀ ਅਤੇ ਹੁਣ ਉਹ ਵੀ ਕੁਆਰੰਟੀਨ ਦੇ ਵਿੱਚ ਹਨ।ਉ ਹਨਾਂ ਕਿਹਾ ਕਿ ਜੋਇਸ ਬਿਮਾਰ ਨਹੀਂ ਦਿਖਾਈ ਦਿੱਤੇ ਸਨ।

ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਅਤੇ ਨੈਸ਼ਨਲ ਪਾਰਟੀ ਦੇ ਐਕਟਿੰਗ ਨੇਤਾ ਡੇਵਿਡ ਲਿਟਲਪ੍ਰਾਉਡ ਨੇ ਇੱਕ ਟਵੀਟ ਵਿੱਚ ਕਿਹਾ ਕਿ ਉਹਨਾਂ ਨੇ ਅੱਜ ਸਵੇਰੇ ਜੋਇਸ ਨਾਲ ਗੱਲ ਕੀਤੀ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਸਨ।

ਵਰਨਣਯੋਗ ਹੈ ਕਿ ਉਪ ਪ੍ਰਧਾਨ ਮੰਤਰੀ ਨਵੇਂ ਸੋਸ਼ਲ ਮੀਡੀਆ ਨਿਯਮਾਂ ਲਈ ਸਰਕਾਰ ਦੀ ਯੋਜਨਾ ਨਾਲ ਸਬੰਧਤ ਕੰਮ ਲਈ ਵਾਸ਼ਿੰਗਟਨ ਡੀਸੀ ਗਏ ਸਨ, ਅਤੇ ਅਮਰੀਕਾ ਪਹੁੰਚਣ ਤੋਂ ਪਹਿਲਾਂ ਉਹ ਯੂਨਾਈਟਿਡ ਕਿੰਗਡਮ ਵਿੱਚ ਸਨ। ਜੋਇਸ ਨੂੰ ਪੂਰੀ ਤਰ੍ਹਾਂ ਕੋਵਿਡ-19 ਦਾ ਟੀਕਾ ਲਗਾਇਆ ਗਿਆ ਹੈ।

Related posts

Funding Boost For Local Libraries Across Victoria

Dr Ziad Nehme Becomes First Paramedic to Receive National Health Minister’s Research Award

REFRIGERATED TRANSPORT BUSINESS FOR SALE