ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ ਹਨ।

ਬੌਲੀਵੁੱਡ ਦੇ ਮਸ਼ਹੂਰ ਹੀਰੋ ਰਣਵੀਰ ਸਿੰਘ ਦੀ ਨਵੀਂ ਫਿਲਮ ਧੁਰੰਧਰ-2 ਨੇ ਬਿਨਾਂ ਟਿਕਟ ਵਿਕਰੀ ਦੇ ਹੀ 250 ਕਰੋੜ ਰੁਪਏ ਤੋਂ ਵੀ ਜਿਆਦਾ ਕਮਾ ਲਏ ਹਨ। ਫਿਲਮ ਧੁਰੰਧਰ ਦੇ ਦੂਜੇ ਪਾਰਟ ਦੇ ਸੈਟੇਲਾਈਟ ਅਧਿਕਾਰ ਕਰੋੜਾਂ ਵਿੱਚ ਵੇਚੇ ਗਏ ਹਨ ਅਤੇ ਇਸ ਨਵੀਂ ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕਮਾਈ ਦੇ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ ਹਨ। ਰਣਵੀਰ ਸਿੰਘ ਦੀ ਧੁਰੰਧਰ -2 ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਸਮੇਂ ਦੀ ਸਭ ਤੋਂ ਚਰਚਿਤ ਫਿਲਮ ਬਣਦੀ ਜਾ ਰਹੀ ਹੈ। ਬੌਲੀਵੁੱਡ ਦੇ ਵਿਸ਼ਲੇਸ਼ਕਾਂ ਨੇ ਪਹਿਲਾਂ ਹੀ ਫਿਲਮ ਦੀ ਸਫਲਤਾ ਅਤੇ ਜ਼ਬਰਦਸਤ ਕਮਾਈ ਦੀ ਭਵਿੱਖਬਾਣੀ ਕੀਤੀ ਸੀ।

ਇੱਕ ਰਿਪੋਰਟ ਦੇ ਅਨੁਸਾਰ ਧੁਰੰਧਰ-2 ਬਾਕਸ ਆਫਿਸ ‘ਤੇ ਧਮਾਲ ਮਚਾ ਸਕਦੀ ਹੈ ਅਤੇ ਇਹ ਫਿਲਮ ਪਹਿਲਾਂ ਹੀ ਇੱਕ ਵੀ ਟਿਕਟ ਵੇਚੇ ਬਿਨਾਂ ਮੁਨਾਫ਼ਾ ਕਮਾ ਚੁੱਕੀ ਹੈ। ਫਿਲਮ ਧੁਰੰਧਰ-2 ਨੂੰ ਇੱਕ OTT ਪਲੇਟਫਾਰਮ ਨੂੰ 150 ਕਰੋੜ ਰੁਪਏ ਵਿੱਚ ਵੇਚ ਦਿੱਤਾ ਗਿਆ ਹੈ। ਸਾਰੀਆਂ ਭਾਸ਼ਾਵਾਂ ਦੇ ਸੈਟੇਲਾਈਟ ਅਧਿਕਾਰ 50 ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਸੰਗੀਤ ਅਧਿਕਾਰ 45 ਕਰੋੜ ਰੁਪਏ ਵਿੱਚ ਵੇਚੇ ਗਏ ਹਨ। ਇਸ ਤਰ੍ਹਾਂ ਦੇ ਨਾਲ ਧੁਰੰਧਰ-2 ਫਿਲਮ ਨੇ ਆਪਣੀ ਰਿਲੀਜ਼ ਤੋਂ ਪਹਿਲਾਂ ਹੀ 245 ਕਰੋੜ ਰੁਪਏ ਕਮਾ ਲਏ ਹਨ। ਵੱਡੀ ਗੱਲ ਇਹ ਹੈ ਕਿ ਧੁਰੰਧਰ-1 ਫਿਲਮ ਦੇ ਇਹ ਸਾਰੇ ਅਧਿਕਾਰ 140 ਕਰੋੜ ਰੁਪਏ ਵਿੱਚ ਵੇਚੇ ਗਏ ਸਨ। ਇਸ ਤਰ੍ਹਾਂ ਧੁਰੰਧਰ-2 ਨੇ ਧੁਰੰਧਰ-1 ਫਿਲਮ ਦੇ ਨਾਲੋਂ 100 ਕਰੋੜ ਤੋਂ ਵੱਧ ਦਾ ਮੁਨਾਫ਼ਾ ਕਮਾ ਲਿਆ ਹੈ। ਪਿਛਲੇ ਸਾਲ 5 ਦਸੰਬਰ 2025 ਨੂੰ ਰਿਲੀਜ਼ ਹੋਈ, ਧੁਰੰਧਰ ਫਿਲਮ ਨੇ ਬਾਕਸ ਆਫਿਸ ‘ਤੇ ਧਮਾਲ ਮਚਾਉਂਦਿਆਂ ਫਿਲਮ ਨੇ ਭਾਰਤ ਵਿੱਚ 837.6 ਕਰੋੜ ਰੁਪਏ ਅਤੇ ਦੁਨੀਆ ਭਰ ਵਿੱਚ 13 ਬਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਹੈ।

ਬੌਲੀਵੁੱਡ ਫਿਲਮ ਧੁਰੰਧਰ ਦੇ ਵਿੱਚ ਆਪਣੀ ਅਦਾਕਾਰੀ ਰਾਹੀਂ ਬਾਲੀਵੁੱਡ ਜਗਤ ਨੂੰ ਹੈਰਾਨ ਕਰ ਦੇਣ ਵਾਲੇ ਅਕਸ਼ੈ ਖੰਨਾ ਦੀ ਨਿੱਜੀ ਜ਼ਿੰਦਗੀ ਵੀ ਬਹੁਤ ਦਿਲਚਸਪ ਹੈ। ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਨੋਦ ਖੰਨਾ ਦੇ ਬੇਟੇ ਅਕਸ਼ੈ ਖੰਨਾ ਹਾਲੇ ਵੀ ਸਿੰਗਲ ਹੈ ਅਤੇ ਵਿਆਹ ਨਹੀਂ ਕਰਨਾ ਚਾਹੁੰਦੇ। ਹਾਲਾਂਕਿ, ਉਸਦਾ ਕਈ ਅਭਿਨੇਤਰੀਆਂ ਨਾਲ ਸਬੰਧ ਰਿਹਾ ਹੈ। ਉਹ ਅਦਾਕਾਰਾ ਤਾਰਾ ਸ਼ਰਮਾ ਨਾਲ ਥੋੜ੍ਹੇ ਸਮੇਂ ਲਈ ਰਿਸ਼ਤੇ ਵਿੱਚ ਸੀ, ਪਰ ਬਾਅਦ ਵਿੱਚ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ। ਅਕਸ਼ੈ ਖੰਨਾ ਦਾ ਨਾਮ ਕਰਿਸ਼ਮਾ ਕਪੂਰ ਨਾਲ ਵੀ ਜੁੜਿਆ ਸੀ ਪਰ ਕਰਿਸ਼ਮਾ ਦੀ ਮਾਂ ਨੇ ਉਨ੍ਹਾਂ ਦੇ ਰਿਸ਼ਤੇ ਨੂੰ ਅਸਵੀਕਾਰ ਕਰ ਦਿੱਤਾ। ਫਿ਼ਮ ‘ਤਾਲ’ ਦੀ ਸ਼ੂਟਿੰਗ ਦੌਰਾਨ ਅਕਸ਼ੈ ਦਾ ਨਾਮ ਐਸ਼ਵਰਿਆ ਰਾਏ ਨਾਲ ਵੀ ਜੁੜਿਆ ਸੀ। ਸ਼੍ਰੇਆ ਸਰਨ ਅਤੇ ਉਰਵਸ਼ੀ ਸ਼ਰਮਾ ਨਾਲ ਅਕਸ਼ੈ ਖੰਨਾ ਦੇ ਅਫੇਅਰ ਦੀਆਂ ਵੀ ਕਈ ਖਬਰਾਂ ਵੀ ਸ੍ਹਾਮਣ ਆਈਆਂ ਸਨ।

ਵਿਆਹ ਨਾ ਕਰਨ ਦੇ ਕਾਰਨ ਬਾਰੇ ਪੁੱਛੇ ਜਾਣ ‘ਤੇ ਬਾਲੀਵੁੱਡ ਦੇ 50 ਸਾਲਾਂ ਦੇ ਅਕਸ਼ੈ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਉਹ ਵਚਨਬੱਧਤਾ ਤੋਂ ਡਰਦਾ ਹੈ ਅਤੇ ਆਪਣੀ ਜ਼ਿੰਦਗੀ ਆਪਣੀਆਂ ਸ਼ਰਤਾਂ ‘ਤੇ ਜੀਣਾ ਚਾਹੁੰਦਾ ਹੈ। ਅਦਿੱਤਿਆ ਧਰ ਦੁਆਰਾ ਨਿਰਦੇਸ਼ਤ ਫਿਲਮ ‘ਧੁਰੰਧਰ’ ਪਿਛਲੇ ਸਾਲ 5 ਦਸੰਬਰ 2025 ਨੂੰ ਰਿਲੀਜ਼ ਹੋਈ ਸੀ ਅਤੇ ਉਦੋਂ ਤੋਂ ਹੀ ਬਾਕਸ ਆਫਿਸ ‘ਤੇ ਧਮਾਲ ਮਚਾ ਰਹੀ ਹੈ। ਇਸ ਫਿਲਮ ਵਿੱਚ ਅਕਸ਼ੈ ਖੰਨਾ ਸਮੇਤ ਰਣਵੀਰ ਸਿੰਘ, ਅਰਜੁਨ ਰਾਮਪਾਲ, ਸੰਜੇ ਦੱਤ, ਰਾਕੇਸ਼ ਬੇਦੀ, ਸਾਰਾ ਅਲੀ ਖਾਨ, ਗੌਰਵ ਗੇਰਾ ਅਤੇ ਹੋਰਨਾਂ ਨੇ ਆਪਣੀ ਕਲਾ ਦਾ ਲੋਹਾ ਮਨਵਾਇਆ ਹੈ।

ਰਣਵੀਰ ਸਿੰਘ ਦੀ ਫਿਲਮ ਧੁਰੰਧਰ ਬਾਕਸ ਆਫਿਸ ‘ਤੇ ਬਹੁਤ ਵੱਡੀ ਹਿੱਟ ਰਹੀ ਹੈ ਅਤੇ ਇਹ 2025 ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਬੌਲੀਵੁੱਡ ਫਿਲਮਾਂ ਦੇ ਦਰਸ਼ਕ ਹੁਣ ਫਿਲਮ ਧੁਰੰਧਰ ਦੇ ਦੂਜੇ ਭਾਗ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ। ਫਿਲਮ ਧੁਰੰਧਰ-2 ਹਾਲੇ ਰਿਲੀਜ਼ ਹੋਣ ਵਾਲੀ ਹੈ ਪਰ ਇਸ ਫਿਲਮ ਦਾ ਇੱਕ ਸ਼ਕਤੀਸ਼ਾਲੀ ਐਕਸ਼ਨ ਦ੍ਰਿਸ਼ ਲੀਕ ਹੋ ਗਿਆ ਹੈ। ਕਿਸੇ ਨੇ ਫਿਲਮ ਧੁਰੰਧਰ-2 ਦੇ ਸ਼ੂਟਿੰਗ ਸੈੱਟ ਤੋਂ ਸੰਜੇ ਦੱਤ ਜੋ ਕਿ ਐਸਪੀ ਅਸਲਮ ਦਾ ਕਿਰਦਾਰ ਨਿਭਾਅ ਰਹੇ ਹਨ, ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਹੈ, ਜੋ ਖੂਬ ਵਾਇਰਲ ਹੋ ਰਿਹਾ ਹੈ। ਇਸ ਲੀਕ ਹੋਏ ਦ੍ਰਿਸ਼ ਵਿੱਚ ਐਸਪੀ ਅਸਲਮ ਚਿੱਟੇ ਕੁੜਤਾ-ਪਜਾਮਾ ਪਾਈ ਇੱਕ ਐਂਬੂਲੈਂਸ ਦੇ ਸਾਹਮਣੇ ਖੜ੍ਹੇ ਹਨ ਜਿਸਦੇ ਆਲੇ-ਦੁਆਲੇ ਪਾਕਿਸਤਾਨੀ ਝੰਡੇ ਹਨ। ਐਸਪੀ ਅਸਲਮ ਨੇ ਬੰਦੂਕ ਫੜੀ ਹੋਈ ਹੈ ਅਤੇ ਫ਼ੋਨ ‘ਤੇ ਕਿਸੇ ਨਾਲ ਗੱਲ ਕਰ ਰਿਹਾ ਹੈ। ਇਸ ਵੀਡੀਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਦੇ ਦੂਜੇ ਭਾਗ ਦੇ ਵਿੱਚ ਸੰਜੇ ਦੱਤ ਦੀ ਭੂਮਿਕਾ ਹੋਰ ਵੀ ਪ੍ਰਭਾਵਸ਼ਾਲੀ ਹੋਵੇਗੀ। ਹੁਣ, ਧੁਰੰਧਰ ਫਿਲਮ ਦੇ ਭਾਗ-2 ਦੀ ਉਡੀਕ ਬੇਸਬਰੀ ਦੇ ਨਾਲ ਕੀਤੀ ਜਾ ਰਹੀ ਹੈ ਅਤੇ ਇਹ ਫਿਲਮ ਅਗਲੇ ਮਹੀਨੇ 19 ਮਾਰਚ 2026 ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸਤੋਂ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਨ।

Related posts

ਆਦਿਵਾਸੀ ਲੋਕ ਦੇਸ਼ ਦੀ ਤਰੱਕੀ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ : ਮੋਦੀ

ਕੈਨੇਡਾ ਦੇ ਇੱਕ ਗੁਰਦੁਆਰਾ ਪ੍ਰਬੰਧਕਾਂ ਨੂੰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੇ ਹੁਕਮ !

ਆਸਟ੍ਰੇਲੀਆ ਵਿੱਚ ਡਿਮੈਂਸ਼ੀਆ ਨਾਲ ਜੀਅ ਰਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ !