ਸਿੱਖ ਵਿਰਾਸਤ ਖੇਡ ‘ਗੱਤਕਾ’

ਸਿੱਖ ਕੋਮ ਵਿੱਚ ਗੱਤਕੇ ਦੀ ਬਹੁਤ ਹੀ ਮਹੱਤਤਾ ਹੈ। ਜੇ ਕਰ ਸਿੱਖ ਵਿਰਾਸਤ ਖੇਡ ਗੱਤਕਾ ਨੂੰ ਵਿਸਾਰ ਦੇਵੇਗੀ,  ਬਾਣੀ ਤੋ ਬਾਣੇ ਨਾਲ਼ੋਂ ਟੁੱਟ ਜਾਣਗੇ ਤਾਂ ਇਹ ਮਹਾਨ ਕੋਮ ਇਤਹਾਸ ਬਣ ਕੇ ਰਹਿ ਜਾਵੇਗੀ।

ਗੱਤਕਾ ਸਿੱਖਾਂ ਦੀ ਸ਼ਸਤਰ ਵਿੱਦਿਆ ਅਤੇ ਜੰਗੀ ਕਲਾ ਹੈ। ਜਿਸ ਵਿੱਚ ਜੰਗਬੰਦੀ ਤੇ ਦੁਸ਼ਮਨਾ ਨਾਲ ਮੁਕਾਬਲਾ ਕਰਣ ਦੀ ਪੂਰੀ ਕਲਾ ਹੁੰਦੀ ਹੈ। ਗੱਤਕੇ ਦੀ ਕੋਈ ਵੀ ਮਰਦ ਹੋਵੋ ਜਾਂ ਔਰਤ ਮੁਹਾਰਤ ਹਾਸਲ ਕਰ ਸਕਦਾ  ਹੈ। ਨਿਹੰਗ ਸਿੰਘ ਇਸ ਕਲਾ ਤੋ ਮਾਹਰ ਹੁੰਦੇ ਹਨ।ਅਨਗਿਣਤ ਕਲਾਵਾ ਵਿੱਚੋਂ ਇੱਕ ਕਲਾ ਹੈ ਸ਼ਸਤਰ ਕਲਾ। ਸ਼ਸਤਰ ਵਿੱਦਿਆ ਦੇ ਖ਼ਜ਼ਾਨੇ ਨੂੰ ਬਾਬਾ ਬੁੱਢਾ ਜੀ ਨੇ ਸੰਭਾਲ਼ਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰਣ ਤੋ ਬਾਅਦ ਅਕਾਲ ਤੱਖਤ ਸਾਹਿਬ ਵਿੱਚ ਗੱਤਕੇ ਦੀ ਸਿਖਲਾਈ ਦਿੱਤੀ ਜਾਣ ਲੱਗੀ। ਗੱਤਕੇ ਦੇ ਮੁਕਾਬਲੇ ਵੀ ਕਰਵਾਏ ਜਾਣ ਲੱਗੇ। ਗੁਰੂ ਗੋਬਿੰਦ ਸਿੰਘ ਜੀ ਨੇ ਘੋੜ ਸਵਾਰੀ ਦੇ ਨਾਲ ਨਾਲ ਬਹੁਤ ਸਾਰੇ ਅਹੁੱਦਿਆ ਦੀ ਨਿਯੁਕਤੀ ਲਈ ਗੱਤਕੇ ਬਾਜਾਂ ਨੂੰ ਪਹਿਲ ਦਿੱਤੀ ਜਾਂਦੀ ਸੀ। ਜਿੱਥੇ ਗੱਤਕੇ ਦੀ ਸਿੱਖਿਆ ਦਿੱਤੀ ਜਾਂਦੀ ਸੀ ਉਸ ਨੂੰ ਅਖਾੜਾ ਕਹਿੰਦੇ ਹਨ।ਮੂਲ ਰੂਪ ਵਿੱਚ ਦੋਵਾ ਪੱਖਾ ਵਿੱਚ,  ਇਸ ਦੀ ਨਿਪੁੰਨਤਾ ਕਰਣੀ ਜ਼ਰੂਰੀ ਹੈ। ਦੁਸ਼ਮਨ ਤੇ ਹਮਲਾ ਕਰਣਾ ਤੇ ਉਸ ਦੇ ਵਾਰ ਤੇ ਆਕਰਮਨ ਨੂੰ ਰੋਕਣਾ। ਗੱਤਕਾ ਖੇਡਣ ਲਈ ਆਮ ਤੌਰ ਤੇ ਦੋ ਤਰਾਂ ਦੇ ਹਥਿਆਰ ਵਰਤੇ ਜਾਂਦੇ ਹਮਲਾ ਕਰਣ ਲਈ ਤਲਵਾਰ ਤੋ ਰੋਕਨ ਲਈ ਢਾਲ ਦਾ ਹੋਣਾ ਜ਼ਰੂਰੀ ਹੈ। ਹੁਣ ਇਹ ਗੱਤਕਾ ਨਿਹੰਗਾਂ ਤੱਕ ਹੀ ਸੀਮਤ ਰਹਿ ਗਿਆ ਹੈ , ਜਾਂ ਨਗਰ ਕੀਰਤਨ , ਮੇਲਿਆਂ ਵਿੱਚ ਦੇਖਣ ਨੂੰ ਮਿਲ ਜਾਂਦਾ ਹੈ।

ਮੈਂ ਬਾਹਰ ਅਸਟਰੇਲੀਆ ਆਪਣੇ  ਬੱਚੇ  ਕੋਲ ਜਾਕੇ  ਦੇਖਿਆ ਗੁਰਦੁਆਰਿਆ  ਵਿੱਚ  ਪੰਜਾਬੀ  ਦੀ  ਤਲੀਮ  ਦੇ  ਰਹੇ  ਹਨ।  ਸਿੱਖੀ ਬਾਣੇ ਤੇ ਪੰਜਾਬ ਦੇ ਸਭਿਆਚਾਰ ਨੂੰ ਸਾਭ ਕੇ ਰੱਖਿਆ ਹੈ। ਵਿਸਾਖੀ, ਤੀਆਂ ਹੋਰ ਪੇਡੂ ਮੇਲੇ ਕਰਵਾਏ ਜਾਦੇ ਹਨ, ਗੇਮਾ ਕਰਵਾਈਆ ਜਾਦੀਆ ਹਨ ਅਤੇ ਇਹਨਾਂ ਮੌਕੇ ਗਤਕੇ ਦੇ ਮੁਕਾਬਲੲ ਵੀ ਕਰਵਾਏ ਜਾਂਦੇ ਹਨ।

ਗੱਤਕੇ ਨੂੰ ਪਰਫੁੱਲਤ ਕਰਣ ਲਈ ਸਕੂਲ ਲੈਵਲ ਤੇ ਖ਼ਾਸ ਕਰ ਕੇ ਬੱਚੀਆ ਜੋ ਬਲਾਤਕਾਰ ਦਾ ਸ਼ਿਕਾਰ ਹੇ ਰਹੀਆ ਹਨ ਆਪਣੇ ਸੈਲਫ ਡਿਫੈਸ ਲਈ ਸਿਖਲਾਈ ਦੇਣੀ ਚਾਹੀਦੀ ਹੈ।ਸਰੋਮਣੀ ਕਮੇਟੀ ਨੂੰ ਅੱਗੇ ਆਕੇ ਪੰਜਾਬੀ ਜਾਗਰਨ ਵਾਂਗੂੰ ਗੱਤਕੇ ਨੂੰ ਪ੍ਰਫੁਲਤ ਕਰਣ ਲਈ ਉਨਾ ਦੇ ਅਧੀਨ ਚਲ ਰਹੇ ਸਕੂਲ ਕਾਲਜਾਂ ਵਿੱਚ ਲਾਜ਼ਮੀ ਗੱਤਕੇ ਦੀ ਸਿਖਲਾਈ ਦੇਣੀ ਚਾਹੀਦੀ ਹੈ।ਗੱਤਕਾ ਜੋ ਅਲੋਪ ਕਿਨਾਰੇ ਹੋ ਰਿਹਾ ਸੀ ਆਪਣੇ ਗੁਰੂਆ ਵੱਲੋਂ ਚਲਾਈ ਸ਼ਸਤਰ ਵਿੱਦਿਆ ਨੂੰ ਕਾਇਮ ਰੱਖਿਆ ਜਾਵੇ ਤੇ ਨਵੀਂ ਪੀੜੀ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਵੇ ਜੋ ਨਸ਼ਿਆ ਦੇ ਦਰਿਆ ਵਿੱਚ ਰੁੜ ਕੇ ਆਪਣੀ ਜ਼ਿੰਦਗੀ ਬਰਬਾਦ ਕਰਣ ਤੇ ਤੁੱਲੀ ਹੈ। ਪੰਜਾਬੀ ਜਾਗਰਣ ਦੀ ਇਸ ਮਹਿੰਮ ਨਾਲ ਸਰਕਾਰੀ ਸਕੂਲਾਂ ਵਿੱਚ ਇਸ ਦੀ ਸਿਖਲਾਈ ਨੂੰ ਪਰਵਾਨ ਕਰ ਲਿਆ ਹੈ। ਸਰਕਾਰਾਂ ਤੇ ਸ਼ਰੋਮਨੀ ਕਮੇਟੀ ਨੂੰ ਬਾਹਰ ਸਿੱਖਾ ਦੀ ਨੁਮਾਇਦਗੀ ਕਰ ਰਹੀਆ ਸਿੱਖ ਜਥੇਬੰਦੀਆ ਨੂੰ ਇਸ ਨੂੰ ਉਲੰਪਕ ਗੇਮਾਂ ਵਿੱਚ ਸ਼ਾਮਲ ਕਰਣ ਲਈ ਕੇਂਦਰ ਸਰਕਾਰ ਅੱਗੇ ਪ੍ਰਸਤਾਵ ਰੱਖਣਾ ਚਾਹੀਦਾ ਹੈ।

– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਿਸਟਰੇਸਨ

Related posts

ਸਾਡੇ ਪ੍ਰਧਾਨ ਮੰਤਰੀ ਦਾ ਵਿਆਹ: ਆਸਟ੍ਰੇਲੀਅਨ ਲੋਕਾਂ ਨੂੰ ਚੜ੍ਹਿਆ ਚਾਅ !

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ