ਗਜ਼ਲ     

ਗਜ਼ਲ

ਦਿੱਲ  ਕਰਦਾ ਤੇਰੇ ਲੇਖੇ ਲਾਵਾਂ ਅੱਜ ਦੀ ਸ਼ਾਮ

ਹੋਰ ਸੱਭ ਕੁਛ ਹੀ ਭੁਲ ਜਾਵਾਂ ਅੱਜ ਦੀ ਸ਼ਾਮ

ਕਰਮ ਜਿਨਾਂ ਦੇ ਚੰਗੇ ਤੇ ਕੰਮ ਨਾਂ ਕਰਦੇ ਮੰਦੇ

ਸਭ ਕੁਝ ਉਹਦੀ ਝੋਲੀ ਪਾਵਾਂ ਅੱਜ ਦੀ ਸ਼ਾਮ

ਜਿਸ ਤੇ ਨਜ਼ਰ ਸਵੱਲੀ ਉਹਦੇ ਵਾਰੇ ਨਿਆਰੇ

ਉਸ ਦੀ ਮਿਹਰ ਦੇ ਗੁਣ ਗਾਵਾਂ ਅੱਜ ਦੀ ਸ਼ਾਮ

ਇਸ ਜਨਮ ਦਾ ਜਾਂ ਪਿਛਲੇ ਜਨਮ ਦਾ ਫੱਲ ਹੈ

ਵੇਖੋ ਕੀ ਕੀ ਹੁਣ ਗੁਣ ਗਿਨਾਵਾਂ ਅੱਜ ਦੀ ਸ਼ਾਮ

ਹੁਣ ਵੀ ਅਜੇ ਅਸਾਂ ਕਵਾੜ ਅਪਣੇ ਖੁਲੇ ਰਖੇ

ਆਵੇ ਤਾਂ ਅਪਣਾਂ ਆਪ ਲੁਟਾਵਾਂ ਅੱਜ ਦੀ ਸ਼ਾਮ

ਸੁਣਿਆਂ ਉਹ ਹਰ ਇਕ ਦੀ ਝੋਲੀ ਪਾਉਦਾ ਖੈਰ

ਉਹਦੀ ਮਿਹਰ ਦੀ ਖੈਰ ਪਵਾਵਾਂ ਅੱਜ ਦੀ ਸ਼ਾਮ

ਸਾਰੇ ਪੁੰਨਾਂ ਦਾ ਲੇਖਾ ਜੋਖਾ ਕਰਕੇ ਆ ਮਿਲ

ਥਿੰਦ”ਕੋਲ ਹੈ ਬਸ ਐ ਸ਼ਾਮਾਂ ਅੱਜ ਦੀ ਸ਼ਾਮ

———————00000———————

  ਗਜ਼ਲ

ਲਿਖਿਆ ਕੰਧਾਂ ਤੇ ਸੱਚ ਹੈ ਪਰ ਕੰਧਾਂ ਨੇ ਸੱਭੇ ਕੱਚੀਆਂ

ਸੱਚ ਵੀ ਝੂਠ ਬਣ ਦਿਸੇਗਾ ਜੇ ਕੰਧਾਂ ਨਾਂ ਹੋਣ ਪਕੀਆਂ

ਵਿਓਂਤਾਂ ਬਣਾਕੇ ਰੱਖਨਾ ਜੇ ਸੱਚ ਨੂੰ ਹੈ ਤੁਸਾਂ ਪਰਖਣਾਂ

ਅਗ਼ੇਤਾ ਸੋਚ ਰਖਣਾ ਬੁਝਾਵਾਂ ਗੈ ਕਿਵੇਂ ਅੱਗਾਂ ਲਗੀਆਂ

ਮਿਟੀ ਦੇ ਖਡੌਣਿਆਂ ਨਾਲ ਕਿਨਾ ਕੁ ਚਿਰ ਖੇਡੋਗੇ ਏਦਾਂ

ਅੰਤ ਇਹਨਾ ਟੁਟਨਾ ਗਲਾਂ ਕਹਿ ਗੈ ਸਿਆਨੇ ਸਚੀਆਂ

ਇਹਨ ਮਹਬਤਾਂ ਆਖਰ ਤਾਂ ਜੱਗ ਜ਼ਾਹਰ ਹੋ ਹੀ ਜਾਣਾ

ਕਦੋਂ ਤਕ ਰਿਝਨਗੀਆਂ ਇਹ ਬੁਕਲ ਵਿਚ ਢਕੀਆਂ

ਅਜੇ ਹੈ ਬਹੁਤ ਵੇਲਾ ਕੋਈ ਪੁਨ ਦੇ ਚੰਗੇ ਕੰਮ ਕਰ ਲੈ

“ਥਿੰਦ” ਨਹੀ ਤਾਂ ਧਰਮਰਾਜ ਦੇ ਜਾ ਪੀਸੇਂਗਾ ਚਕੀਆਂ

ਇੰਜ:ਜੋਗਿੰਦਰ  ਸਿੰਘ “ਥਿੰਦ”, ਸਿਡਨੀ

———————00000———————

Related posts

ਕੁਲਦੀਪ ਸਿੰਘ ਢੀਂਗੀ !

ਰਵਿੰਦਰ ਸਿੰਘ ਸੋਢੀ, ਕੈਲਗਰੀ ਕੈਨੇਡਾ

ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ