2027 ‘ਚ ਮੈਲਟਨ ਲਾਈਨ ‘ਤੇ ਨੌਂ-ਕਾਰਾਂ ਵਾਲੀਆਂ ਇਲੈਕਟ੍ਰਿਕ ਟ੍ਰੇਨਾਂ ਦੌੜਣਗੀਆਂ !

ਕੈਥਰੀਨ ਕਿੰਗ, ਆਸਟ੍ਰੇਲੀਆ ਦੀ ਬੁਨਿਆਦੀ ਢਾਂਚਾ, ਆਵਾਜਾਈ, ਖੇਤਰੀ ਵਿਕਾਸ ਅਤੇ ਸਥਾਨਕ ਸਰਕਾਰਾਂ ਲਈ ਫੈਡਰਲ ਮੰਤਰੀ ਅਤੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਆ ਦੀ ਐਲਨ ਅਤੇ ਆਸਟ੍ਰੇਲੀਆ ਦੀ ਫੈਡਰਲ ਐਲਬਨੀਜ਼ ਸਰਕਾਰਾਂ ਮਿਲ ਕੇ, ਮੈਲਟਨ ਰੇਲਵੇ ਲਾਈਨ ਦੇ ਭਵਿੱਖੀ ਬਿਜਲੀਕਰਨ ਵਿੱਚ ਸਮਰਥਨ ਕਰਨ ਦੇ ਲਈ ਜ਼ਰੂਰੀ ਵਿਕਾਸ ਦੇ ਕੰਮ ਕਰਨਗੀਆਂ। ਇਹ 152.7 ਮਿਲੀਅਨ ਡਾਲਰ ਦਾ ਨਿਵੇਸ਼, ਜਿਸ ਨੂੰ ਬਰਾਬਰ ਫੰਡ ਦਿੱਤਾ ਜਾਵੇਗਾ, ਭਵਿੱਖ ਦੀ ਡਿਲੀਵਰੀ ਦੇ ਲਈ ਡਿਜ਼ਾਈਨ, ਦਾਇਰੇ ਅਤੇ ਲਾਗਤ ਨੂੰ ਅੰਤਿਮ ਰੂਪ ਦੇਵੇਗਾ।

ਇਹ ਫੰਡਿੰਗ ਹੇਠ ਲਿਖੇ ਕੰਮਾਂ ਨੂੰ ਅੱਗੇ ਵਧਾਏਗੀ:

  • ਸਾਈਟ ਜਾਂਚ
  • ਵਾਤਾਵਰਣ ਦਾ ਮੁਲਾਂਕਣ
  • ਯੋਜਨਾ ਨੂੰ ਮਨਜ਼ੂਰੀ

ਇਸ ਵਿੱਚ ਭਵਿੱਖ ਦੀ ਇਲੈਕਟ੍ਰੀਫਾਈਡ ਲਾਈਨ ਦੇ ਲਈ ਬਿਜਲੀ ਸਪਲਾਈ ਸੁਰੱਖਿਅਤ ਕਰਨਾ ਅਤੇ ਡਿਲੀਵਰੀ ਸਾਥੀ ਦੇ ਨਾਲ ਵਿਸਤ੍ਰਿਤ ਡਿਜ਼ਾਈਨ ਅਤੇ ਲਾਗਤ ਤੈਅ ਕਰਨਾ ਸ਼ਾਮਿਲ ਹੋਵੇਗਾ। ਮੈਲਬੌਰਨ ਏਅਰਪੋਰਟ ਰੇਲ ਸਟੇਜ 1 ਦੇ ਕੰਮ ਪਹਿਲਾਂ ਤੋਂ ਹੀ ਸਨਸ਼ਾਈਨ ਵਿੱਚ ਇਲੈਕਟ੍ਰੀਫਾਈਡ ਟਰੈਕ ਲਈ ਜਗ੍ਹਾ ਬਣਾ ਰਹੇ ਹਨ ਅਤੇ ਮੈਟਰੋਪੋਲੀਟਨ ਟ੍ਰੇਨਾਂ ਦੇ ਲਈ ਕੋਬਲਬੈਂਕ ਵਿਖੇ ਵਾਧੂ ਸਟੈਬਲੰਿਗ ਸਮਰੱਥਾ ਬਣਾਈ ਜਾ ਰਹੀ ਹੈ।

ਮੈਲਟਨ ਲਾਈਨ ਅੱਪਗ੍ਰੇਡ ‘ਤੇ ਕੰਮ ਜਿਸ ਨੂੰ ਫੈਡਰਲ ਅਤੇ ਵਿਕਟੋਰੀਆ ਦੀਆਂ ਸਰਕਾਰਾਂ ਦੁਆਰਾ ਸਾਂਝੇ ਤੌਰ ‘ਤੇ ਫੰਡ ਦਿੱਤਾ ਗਿਆ ਹੈ, ਅੱਗੇ ਵਧ ਰਿਹਾ ਹੈ ਅਤੇ ਅਗਲੇ ਸਾਲ ਤੱਕ ਮੈਲਟਨ ਲਾਈਨ ‘ਤੇ ਨੌਂ-ਕਾਰਾਂ ਵਾਲੀਆਂ ਟ੍ਰੇਨਾਂ ਨੂੰ ਚਲਾਉਣ ਦੇ ਯੋਗ ਬਣਾ ਦੇਵੇਗਾ ਜਿਸ ਨਾਲ ਸਮਰੱਥਾ 50 ਪ੍ਰਤੀਸ਼ਤ ਵਧ ਜਾਵੇਗੀ। ਬਿਜਲੀਕਰਨ ਨਾਲ ਮੈਲਟਨ ਕੋਰੀਡੋਰ ‘ਤੇ ਹੋਰ ਰੇਲਗੱਡੀਆਂ ਚੱਲਣਗੀਆਂ ਅਤੇ ਇਸ ਖੇਤਰੀ ਵਲੌਸਿਟੀ ਫਲੀਟ ਨੂੰ ਹੋਰ ਉੱਚ-ਮੰਗ ਵਾਲੇ ਕੋਰੀਡੋਰਾਂ ‘ਤੇ ਮੁੜ ਤਾਇਨਾਤ ਕੀਤਾ ਜਾ ਸਕੇਗਾ। ਵਿਕਾਸ ਕਾਰਜ ਇਸ ਸਾਲ ਸ਼ੁਰੂ ਹੋਣ ਅਤੇ 2027 ਤੱਕ ਪੂਰੇ ਹੋਣ ਦੀ ਉਮੀਦ ਹੈ ਅਤੇ ਕੰਮ ਦਾ ਇਹ ਪੜਾਅ ਬਿਜਲੀਕਰਨ ਪ੍ਰੋਜੈਕਟ ਦੇ ਨਿਰਮਾਣ ਸੰਬੰਧੀ ਭਵਿੱਖ ਦੇ ਫੰਡਿੰਗ ਫੈਸਲਿਆਂ ਨੂੰ ਵੀ ਦਰਸਾਏਗਾ। ਇਸ ਪ੍ਰੋਜੈਕਟ ਲਈ ਫੰਡਿੰਗ 2026-27 ਦੇ ਫੈਡਰਲ ਬਜਟ ਵਿੱਚ ਦਿਖਾਈ ਦੇਵੇਗੀ।

ਆਸਟ੍ਰੇਲੀਆ ਦੀ ਬੁਨਿਆਦੀ ਢਾਂਚਾ, ਆਵਾਜਾਈ, ਖੇਤਰੀ ਵਿਕਾਸ ਅਤੇ ਸਥਾਨਕ ਸਰਕਾਰਾਂ ਲਈ ਫੈਡਰਲ ਮੰਤਰੀ ਕੈਥਰੀਨ ਕਿੰਗ ਨੇ ਦੱਸਿਆ ਹੈ ਕਿ, “ਫੈਡਰਲ ਐਲਬਨੀਜ਼ ਅਤੇ ਵਿਕਟੋਰੀਅਨ ਦੀ ਐਲਨ ਸਰਕਾਰਾਂ ਸਾਡੇ ਆਵਾਜਾਈ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ ਕਿ ਮੈਲਬੌਰਨ ਦੇ ਵਧਦੇ ਵੈਸਟ ਦੇ ਲਈ ਸਾਡੇ ਰੇਲ ਨੈੱਟਵਰਕ ਭਰੋਸੇਯੋਗ ਅਤੇ ਲਚਕੀਲੇ ਹੋਣ। ਇਹ ਨਵੀਂ ਫੰਡਿੰਗ ਵਚਨਬੱਧਤਾ ਮੈਲਟਨ ਲਾਈਨ ਬਿਜਲੀਕਰਨ ‘ਤੇ ਭਵਿੱਖ ਦੇ ਪ੍ਰੋਜੈਕਟ ਨਿਵੇਸ਼ ਫੈਸਲਿਆਂ ਨੂੰ ਦੱਸਣ ਦੇ ਲਈ ਜ਼ਰੂਰੀ ਹੈ। 2027 ਤੋਂ ਆਧੁਨਿਕ ਅਤੇ ਸੁਚਾਰੂ ਢੰਗ ਨਾਲ ਚੱਲਣ ਵਾਲੀਆਂ ਨੌਂ-ਕਾਰਾਂ ਵਾਲੀਆਂ ਵਲੌਸਿਟੀ ਟ੍ਰੇਨਾਂ ਤੈਅ ਸਮੇਂ ਤੋਂ ਇੱਕ ਸਾਲ ਪਹਿਲਾਂ ਚੱਲਣਗੀਆਂ, ਜਿਸ ਨਾਲ ਭਵਿੱਖ ਦੇ ਬਿਜਲੀਕਰਨ ਪ੍ਰੋਜੈਕਟਾਂ ਦੇ ਲਈ ਰਾਹ ਪੱਧਰ ਹੋਵੇਗਾ।”

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਸਬੰਧੀ ਦੱਸਿਆ ਹੈ ਕਿ, “ਐਲਬਨੀਜ਼ ਸਰਕਾਰ ਵਿੱਚ, ਕੈਨਬਰਾ ਵਿੱਚ ਸਾਡਾ ਇੱਕ ਸਾਥੀ ਹੈ ਜੋ ਸਾਡੇ ਵਧ ਰਹੇ ਸੂਬੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਮੈਲਟਨ ਬਿਜਲੀਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਨਾਲ ਵੈਸਟ ਵੱਲ ਤੇਜ਼ ਰੇਲਗੱਡੀਆਂ ਚੱਲਣਗੀਆਂ ਅਤੇ ਪ੍ਰੀਵਾਰ ਜਲਦੀ ਘਰ ਪਹੁੰਚਣਗੇ।”

ਵਿਕਟੋਰੀਆ ਦੀ ਟਰਾਂਸਪੋਰਟ ਬੁਨਿਆਦੀ ਢਾਂਚਾ ਮੰਤਰੀ ਗੈਬਰੀੲੈਲ ਵਿਲੀਅਮਜ਼ ਨੇ ਇਸ ਸਬੰਧੀ ਕਿਹਾ ਹੈ ਕਿ, “ਅਗਲੇ ਸਾਲ ਤੋਂ ਮੈਲਟਨ ਕੋਰੀਡੋਰ ‘ਤੇ ਨੌਂ-ਕਾਰਾਂ ਵਾਲੀਆਂ ਰੇਲਗੱਡੀਆਂ ਚੱਲ ਸਕਣਗੀਆਂ ਅਤੇ ਅਸੀਂ ਲਾਈਨਾਂ ਨੂੰ ਬਿਜਲੀਕਰਨ ਕਰਨ ਦਾ ਕੰਮ ਸ਼ੁਰੂ ਕਰਨ ਦੇ ਲਈ ਤਿਆਰ ਹੋ ਰਹੇ ਹਾਂ।”

ਹਾਕ ਦੇ ਫੈਡਰਲ ਮੈਂਬਰ ਸੈਮ ਰੇਅ ਨੇ ਕਿਹਾ ਹੈ ਕਿ, “ਮੈਲਟਨ ਆਸਟ੍ਰੇਲੀਆ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ। ਸਾਨੂੰ ਨਿਵੇਸ਼ ਜਾਰੀ ਰੱਖਣਾ ਹੋਵੇਗਾ ਅਤੇ ਇਸ ਤਰ੍ਹਾਂ ਦਾ ਬੁਨਿਆਦੀ ਢਾਂਚਾ ਪ੍ਰਦਾਨ ਕਰਨਾ ਹੋਵੇਗਾ ਜਿਸ ਨਾਲ ਲੋਕ ਕੰਮ ‘ਤੇ ਜਾ ਸਕਣ ਅਤੇ ਆਪਣੇ ਪ੍ਰੀਵਾਰਾਂ ਦੇ ਕੋਲ ਘਰ ਪਹੁੰਚ ਸਕਣ।”

ਗੋਰਟਨ ਦੇ ਫੈਡਰਲ ਮੈਂਬਰ ਐਲਿਸ ਜੌਰਡਨ ਬੇਅਰਡ ਨੇ ਕਿਹਾ ਹੈ ਕਿ, “ਮੈਲਟਨ ਲਾਈਨ ਨੂੰ ਬਿਜਲੀਕਰਨ ਕਰਨ ਨਾਲ ਟਰੈਵਲ ਕਨੈਕਸ਼ਨਾਂ ਵਿੱਚ ਸੁਧਾਰ ਹੋਵੇਗਾ ਅਤੇ ਵੈਸਟ ਦੇ ਲੋਕ ਜਿੱਥੇ ਰਹਿੰਦੇ ਹਨ ਅਤੇ ਕੰਮ ਕਰਦੇ ਹਨ, ਉਹਨਾਂ ਥਾਵਾਂ ਨਾਲ ਬਿਹਤਰ ਢੰਗ ਨਾਲ ਜੁੜ ਸਕਣਗੇ।”

ਮੈਲਟਨ ਦੇ ਵਿਕਟੋਰੀਅਨ ਮੈਂਬਰ ਸਟੀਵ ਮੈਕਗੀ ਨੇ ਕਿਹਾ ਹੈ ਕਿ, “ਇਹ ਅਪਗ੍ਰੇਡ ਸੱਚਮੁੱਚ ਮੈਲਟਨ ਭਾਈਚਾਰੇ ਵਿੱਚ ਸੱਚਮੁੱਚ ਬਹੁਤ ਵੱਡਾ ਬਦਲਾਅ ਲਿਆਵੇਗਾ ਜਿਸ ਨਾਲ ਸਾਡੇ ਭਾਈਚਾਰੇ ਨੂੰ ਆਧੁਨਿਕ ਸਟੇਸ਼ਨ, ਲੰਬੀਆਂ ਰੇਲਗੱਡੀਆਂ ਅਤੇ ਸੁਰੱਖਿਅਤ ਯਾਤਰਾਵਾਂ ਮਿਲਣਗੀਆਂ।”

ਕੋਰੋਰੋਇਟ ਦੇ ਵਿਕਟੋਰੀਅਨ ਮੈਂਬਰ ਲੂਬਾ ਗ੍ਰੀਗੋਰੋਵਿਜ਼ ਨੇ ਕਿਹਾ ਹੈ ਕਿ, “ਇਹ ਸਾਡੇ ਵਧ ਰਹੇ ਵੈਸਟਰਨ ਉਪਨਗਰਾਂ ਦੇ ਲਈ ਇੱਕ ਗੇਮ ਚੇਂਜਰ ਹੋਵੇਗਾ ਜੋ ਭਰੋਸੇਮੰਦ ਅਤੇ ਲਗਾਤਾਰ ਰੇਲ ਸਰਵਿਸ ਦੇਣ ਦੀ ਸਮਰੱਥਾ ਨੂੰ ਖੋਲ੍ਹੇਗਾ।”

Related posts

ਚੋਣ ਨਤੀਜੇ ਅੱਜ ਆਉਣਗੇ : 4 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਤ ਸੂਬੇ ‘ਚ ਪਈਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ

ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 23 ਮਈ ਨੂੰ ਖੁੱਲ੍ਹਣਗੇ !

ਲਤਾ ਮੰਗੇਸ਼ਕਰ ਦਾ ਕ੍ਰਿਕਟ ਨਾਲ ਕਿਉਂ ਸੀ ਪ੍ਰੇਮ ਤੇ ਸਾਰੀ ਉਮਰ ਕੁਆਰੀ ਕਿਉਂ ਰਹੀ ?