ਪਰਮਜੀਤ ਕੌਰ

ਹੂਕ

ਮਰ ਚੁੱਕੇ ਅਹਿਸਾਸਾਂ

ਨੂੰ ਨਾ ਫਰੋਲੀ

ਜਿਵੇਂ ਬੰਜਰ ਜ਼ਮੀਨ ‘ਚ

ਕਦੇ ਕੁੱਝ ਨਹੀਂ ਉੱਗਦਾ

ਅਹਿਸਾਸਾਂ ਦੀ ਕਬਰ

ਸੁੰਨੀ ਰਹਿੰਦੀ

ਜਦੋਂ ਸੁਨਹਿਰੀ ਸੁਪਨੇ

ਮਨ ਦੇ ਵੀਰਾਨੇ ਚ ਦਫ਼ਨ ਹੋ ਜਾਂਦੇ

ਫਿਰ ਰਹਿ ਜਾਂਦੀ

ਇੱਕ “ਹੂਕ”

ਜੋ ਨਾਸੂਰ ਚੀਸ ਬਣ

ਜਿਊਂਦੇ ਹੋਣ ਦਾ ਹਲੂਣਾ ਦੇ ਜਾਂਦੀ।

Related posts

ਕੁਲਦੀਪ ਸਿੰਘ ਢੀਂਗੀ !

ਰਵਿੰਦਰ ਸਿੰਘ ਸੋਢੀ, ਕੈਲਗਰੀ ਕੈਨੇਡਾ

ਪ੍ਰੋ: ਨਵ ਸੰਗੀਤ ਸਿੰਘ, ਪਟਿਆਲਾ ਇੰਡੀਆ