ਭਾਰਤ ਸਰਕਾਰ ਦੇਸ਼ ਦੇ ਪਛੜੇ ਖੇਤਰਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਦਾ ਲਾਭ ਦੇ ਰਹੀ ਹੈ। ‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਅਸੰਗਠਿਤ ਕਾਮਿਆਂ ਦੇ ਲਈ ਬੁਢਾਪੇ ਦੇ ਵਿੱਚ ਸੁਰੱਖਿਆ ਅਤੇ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਵਰਤਮਾਨ ਦੇ ਵਿੱਚ ਚੱਲ ਰਹੀ ਇੱਕ ਸਰਕਾਰੀ ਯੋਜਨਾ ਹੈ। ਇਹ ਬੁਢਾਪੇ ਵਿੱਚ ਮਹੀਨੇਵਾਰ ਆਮਦਨ ਦਾ ਸਾਧਨ ਪ੍ਰਦਾਨ ਕਰਦੀ ਹੈ। ਸਰਕਾਰ ਦੁਆਰਾ ਅਸੰਗਠਿਤ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਕਾਮਿਆਂ ਦੇ ਲਈ ਹੀ ਇਸ ਸੋਸ਼ਲ ਸਕਿਉਰਿਟੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ।
‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਨੂੰ ਅਧਿਕਾਰਤ ਤੌਰ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਫਰਵਰੀ 2019 ਵਿੱਚ ਸ਼ੁਰੂ ਕੀਤਾ ਗਿਆ ਸੀ। ਇਹ ਯੋਜਨਾ 60 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ 3,000 ਰੁਪਏ ਮਹੀਨਾ ਪੈਨਸ਼ਨ ਪ੍ਰਦਾਨ ਕਰਦੀ ਹੈ। ਇਹ ਯੋਜਨਾ 18-40 ਸਾਲ ਦੀ ਉਮਰ ਦੇ ਯੋਗ ਵਿਅਕਤੀਆਂ ਦੇ ਲਈ ਉਪਲਬਧ ਹੈ। ਇਸ ਯੋਜਨਾ ਦੇ ਵਿੱਚ ਗਲੀ-ਮੁਹੱਲੇ ਵਾਲੇ, ਰਿਕਸ਼ਾ ਚਾਲਕ, ਉਸਾਰੀ ਕਾਮੇ ਅਤੇ ਅਸੰਗਠਿਤ ਖੇਤਰ ਦੇ ਹੋਰ ਕਾਮੇ ਸ਼ਾਮਲ ਹਨ। ਇਸ ਯੋਜਨਾ ਦਾ ਅਸੰਗਠਿਤ ਖੇਤਰ ਜਾਣੀ ਕਿ ਘਰੇਲੂ ਕਾਮੇ, ਗਲੀ ਵਿਕਰੇਤਾ, ਡਰਾਈਵਰ, ਪਲੰਬਰ, ਦਰਜ਼ੀ, ਮਿਡ-ਡੇਅ ਮੀਲ ਵਰਕਰ, ਰਿਕਸ਼ਾ ਚਾਲਕ, ਉਸਾਰੀ ਕਾਮੇ, ਕੂੜਾ ਚੁੱਕਣ ਵਾਲੇ, ਬੀੜੀ ਬਣਾਉਣ ਵਾਲੇ, ਹੱਥਖੱਡੀ ਵਾਲੇ ਕਾਮੇ, ਖੇਤੀਬਾੜੀ ਕਾਮੇ, ਮੋਚੀ, ਧੋਬੀ ਅਤੇ ਚਮੜੇ ਆਦਿ ਦਾ ਕੰਮ ਕਰਨ ਵਾਲੇ ਅਤੇ ਜਿਹਨਾਂ ਨੇ ਹਾਲੇ ਤੱਕ ਪੈਨਸ਼ਨ ਯੋਜਨਾ ਨਹੀਂ ਲਈ ਹੈ, ਤਾਂ ਇਹ ਸਾਰੇ ‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਦਾ ਲਾਭ ਲੈ ਸਕਦੇ ਹਨ।
‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਦਾ ਲਾਭ ਲੈਣ ਦੇ ਲਈ ਵਰਕਰ ਦੀ ਆਮਦਨ 15,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਯੋਜਨਾ ਦਾ ਲਾਭ ਲੈਣ ਲਈ ਇੱਕ ਬਚਤ ਬੈਂਕ ਖਾਤਾ ਜਾਂ ਜਨ ਧਨ ਖਾਤਾ, ਪਾਸਪੋਰਟ ਅਤੇ ਆਧਾਰ ਨੰਬਰ ਦੇ ਨਾਲ ਰੱਖਣਾ ਲਾਜ਼ਮੀ ਹੈ। ਉਮਰ 18 ਸਾਲ ਤੋਂ ਘੱਟ ਅਤੇ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਹਨਾਂ ਨੂੰ ਪਹਿਲਾਂ ਕਿਸੇ ਹੋਰ ਕੇਂਦਰ ਸਰਕਾਰ ਦੀ ਪੈਨਸ਼ਨ ਯੋਜਨਾ ਤੋਂ ਲਾਭ ਲੈਂਦੇ ਨਹੀਂਂ ਹੋਣਾ ਚਾਹੀਦਾ।
‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਅਧੀਨ ਕਿਸ਼ਤ ਦੇਣ ਵਿੱਚ ਡਿਫਾਲਟ ਹੋਣ ਦੀ ਸਥਿਤੀ ਵਿੱਚ ਯੋਗ ਮੈਂਬਰ ਵਿਆਜ ਸਮੇਤ ਬਕਾਇਆ ਰਕਮ ਦਾ ਭੁਗਤਾਨ ਕਰਕੇ ਇਸਨੂੰ ਦੁਬਾਰਾ ਸ਼ੁਰੂ ਕਰ ਸਕਦੇ ਹਨ। ਜੇ ਤੁਸੀਂ ਸ਼ਾਮਲ ਹੋਣ ਦੀ ਮਿਤੀ ਤੋਂ 10 ਸਾਲਾਂ ਦੇ ਅੰਦਰ ਯੋਜਨਾ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਤੁਹਾਡਾ ਯੋਗਦਾਨ ਬਚਤ ਬੈਂਕ ਵਿਆਜ ਦਰ ‘ਤੇ ਵਾਪਸ ਕੀਤਾ ਜਾਵੇਗਾ। ਜੇ ਕੋਈ ਪੈਨਸ਼ਨਰ 10 ਸਾਲ ਬਾਅਦ ਪਰ 60 ਸਾਲ ਦੀ ਉਮਰ ਤੋਂ ਪਹਿਲਾਂ ਇਸ ਸਕੀਮ ਤੋਂ ਬਾਹਰ ਨਿਕਲ ਜਾਂਦਾ ਹੈ ਤਾਂ ਉਸਦਾ ਯੋਗਦਾਨ ਪੈਨਸ਼ਨ ਸਕੀਮ ਵਿੱਚ ਪ੍ਰਾਪਤ ਵਿਆਜ ਦੇ ਨਾਲ ਵਾਪਸ ਕਰ ਦਿੱਤਾ ਜਾਵੇਗਾ। ਕਿਸੇ ਮੈਂਬਰ ਦੀ ਮੌਤ ਹੋਣ ਦੀ ਸੂਰਤ ਵਿੱਚ ਜੀਵਨ ਸਾਥੀ ਕੋਲ ਸਕੀਮ ਜਾਰੀ ਰੱਖਣ ਦਾ ਬਦਲ ਹੁੰਦਾ ਹੈ। ਜੇ ਕੋਈ ਪੈਨਸ਼ਨਰ 60 ਸਾਲ ਦੀ ਉਮਰ ਤੋਂ ਬਾਅਦ ਮਰ ਜਾਂਦਾ ਹੈ ਤਾਂ ਉਸਦੇ ਨਾਮਜ਼ਦ ਵਿਅਕਤੀ ਨੂੰ ਪੈਨਸ਼ਨ ਦਾ 50 ਫੀਸਦੀ ਮਿਲੇਗਾ।
ਇਸ ਸਕੀਮ ਦੇ ਤਹਿਤ ਐਨਪੀਐਸ, ਈਐਸਆਈਸੀ ਅਤੇ ਈਪੀਐਫ਼ਓ ਆਦਿ ਸਕੀਮ ਅਧੀਨ ਆਉਂਦੇ ਕਰਮਚਾਰੀਆਂ ਨੂੰ ਇਸ ਸਕੀਮ ਦਾ ਲਾਭ ਨਹੀਂਂ ਮਿਲੇਗਾ। ਇਸ ਤੋਂ ਇਲਾਵਾ ਆਮਦਨ ਕਰ ਦੇ ਅਧੀਨ ਟੈਕਸਦਾਤਾ ਵੀ ਇਸ ਸਕੀਮ ਦਾ ਲਾਭ ਨਹੀਂਂ ਲੈ ਸਕਦੇ।
‘ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨਧਨ ਪੈਨਸ਼ਨ ਯੋਜਨਾ’ ਦੇ ਲਈ ਆਪਣੇ ਨੇੜੇ ਦੇ ਕੌਮਨ ਸਰਵਿਸ ਸੈਂਟਰ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਸ ਯੋਜਨਾ ਸਬੰਧੀ ਹੋਰ ਜਾਣਕਾਰੀ ਹੇਠਾਂ ਦਿੱਤੇ ਸੰਪਰਕ ਸਾਧਨਾਂ ਰਾਹੀਂ ਲੈ ਸਕਦੇ ਹੋ:-
ਟੋਲ-ਫ੍ਰੀ ਨੰਬਰ: 1800 267 6888
Email: vyapari@gov.in;shramyogi@nic.in
Website: https://web.umang.gov.in/landing/department/maandhan