ਪੰਜਾਬ ਵਿੱਚ ਉਰਦੂ ਦੀ ਬੱਲੇ-ਬੱਲੇ ਪਰ ਪੰਜਾਬੀ ਤੇ ਅੰਗਰੇਜ਼ੀ ਦੀ ਥੱਲੇ-ਥੱਲੇ !

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜੇ।

ਚੰਡੀਗੜ੍ਹ – ਪੰਜਾਬ ਦੇ ਵਿੱਚ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਦੇ ਵਿੱਚ ਉਰਦੂ ਵਿਸ਼ੇ ਦਾ ਨਤੀਜਾ ਲਗਾਤਾਰ ਦੂਜੇ ਸਾਲ ਸੌ ਫੀਸਦੀ ਰਿਹਾ ਹੈ, ਜਦਕਿ ਅੰਗਰੇਜ਼ੀ ਅਤੇ ਪੰਜਾਬੀ ਵਿਸ਼ਿਆਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਦਿਆਰਥੀ ਫੇਲ ਹੋ ਗਏ ਹਨ ਜੋ ਕਿ ਇੱਕ ਚਿੰਤਾਜਨਕ ਰੁਝਾਨ ਹੈ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਨਤੀਜਿਆਂ ਦੇ ਅਨੁਸਾਰ ਉਰਦੂ ਵਿਸ਼ੇ ਦਾ ਨਤੀਜਾ ਲਗਾਤਾਰ ਦੂਜੇ ਸਾਲ ਸ਼ਾਨਦਾਰ (100%) ਰਿਹਾ, ਜਿੱਥੇ ਪ੍ਰੀਖਿਆ ਵਿੱਚ ਬੈਠੇ ਸਾਰੇ 148 ਵਿਦਿਆਰਥੀ ਪਾਸ ਹੋਏ। ਜਦਕਿ ਸੰਸਕ੍ਰਿਤ ਵਿੱਚ ਸਿਰਫ਼ ਛੇ ਵਿਦਿਆਰਥੀ ਫੇਲ੍ਹ ਹੋਏ। ਪੰਜਾਬੀ ਜਨਰਲ ਵਿੱਚ 3,791 ਵਿਦਿਆਰਥੀ ਫੇਲ੍ਹ ਹੋਏ, ਜਦੋਂ ਕਿ ‘ਪੰਜਾਬੀ ਇਲੈਕਟਿਵ’ ਦੀ ਪ੍ਰੀਖਿਆ ਵਿੱਚ 1,361 ਵਿਦਿਆਰਥੀ ਪਾਸ ਨਹੀਂ ਹੋ ਸਕੇ। ਪੰਜਾਬੀ ਜਨਰਲ ਵਿੱਚ 2,65,040 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਅਤੇ 2,61,249 ਪਾਸ ਹੋਏ। ਇਸ ਸਾਲ ਅੰਗਰੇਜ਼ੀ ਵਿੱਚ 12,459 ਵਿਦਿਆਰਥੀ ਫੇਲ੍ਹ ਹੋਏ ਹਨ ਜੋ ਕਿ ਸਾਰੇ ਮੁੱਖ ਵਿਸ਼ਿਆਂ ਵਿੱਚੋਂ ਸਭ ਤੋਂ ਵੱਧ ਹੈ। ਕੁੱਲ 2,65,417 ਵਿਦਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ, ਜਿਨ੍ਹਾਂ ਵਿੱਚੋਂ 2,52,958 ਪਾਸ ਹੋਏ, ਜਿਸ ਨਾਲ ਇਸ ਵਿਸ਼ੇ ਦੀ ਪਾਸ ਪ੍ਰਤੀਸ਼ਤਤਾ 95.30 ਫੀਸਦੀ ਰਹੀ। ਪਿਛਲੇ ਸਾਲ ਅੰਗਰੇਜ਼ੀ ਵਿੱਚ 10,274 ਵਿਦਿਆਰਥੀ ਫੇਲ੍ਹ ਹੋਏ ਸਨ। ਇਤਿਹਾਸ ਵੀ ਪ੍ਰੀਖਿਆ ਦੇਣ ਵਾਲੇ 1,15,086 ਵਿਦਿਆਰਥੀਆਂ ਵਿੱਚੋਂ 7,260 ਫੇਲ੍ਹ ਹੋ ਗਏ, ਜਦੋਂ ਕਿ 1,07,826 ਵਿਦਿਆਰਥੀ ਪਾਸ ਹੋਣ ਵਿੱਚ ਸਫਲ ਰਹੇ। ਗਣਿਤ ਵਿੱਚ ਪਿਛਲੇ ਸਾਲ ਦੇ 1,116 ਦੇ ਮੁਕਾਬਲੇ ਇਸ ਵਾਰ ਸਿਰਫ਼ 753 ਵਿਦਿਆਰਥੀ ਫੇਲ੍ਹ ਹੋਏ। ਗਣਿਤ ਵਿੱਚ ਬੈਠੇ 40,260 ਵਿਦਿਆਰਥੀਆਂ ਵਿੱਚੋਂ 39,507 ਪਾਸ ਹੋਏ। ਰਾਜਨੀਤੀ ਸ਼ਾਸਤਰ ਵਿੱਚ ਪਿਛਲੇ ਸਾਲ ਦੇ 1,361 ਦੇ ਮੁਕਾਬਲੇ ਇਸ ਵਾਰ 738 ਵਿਦਿਆਰਥੀ ਫੇਲ੍ਹ ਹੋਏ। ਜਦਕਿ ਅਰਥ ਸ਼ਾਸਤਰ ਦਾ ਪ੍ਰਦਰਸ਼ਨ ਸਭ ਤੋਂ ਵਧੀਆ ਰਿਹਾ, ਜਿਸ ਵਿੱਚ ਪ੍ਰੀਖਿਆ ਦੇਣ ਵਾਲੇ ਵਿਦਿਆਰਥੀਆਂ ਵਿੱਚੋਂ ਸਿਰਫ਼ 424 ਹੀ ਫੇਲ੍ਹ ਹੋਏ।

Related posts

ਦਿਲਜੀਤ ਦੋਸਾਂਝ ਦੇ ਸ਼ੋਅ ਦੀਆਂ ਟਿਕਟਾਂ ‘ਤੇ ਧੋਖਾਧੜੀ : ਮਾਸਟਰਮਾਈਂਂਡ ਗ੍ਰਿਫਤਾਰ

ਸੱਚ ਜਾਂ ਝੂਠ : ਪੰਜਾਬੀ ਗਾਇਕ ਦਿਲਜੀਤ ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕੰਗ ਦੇ ਘਰ ‘ਤੇ ਗੋਲੀਬਾਰੀ ?

ਪੰਜਾਬ ਕੈਬਨਿਟ ਵਿੱਚ ਫੇਰਬਦਲ : ਤਿੰਨ ਮੰਤਰੀਆਂ ਨੂੰ ਨਵੇਂ ਵਿਭਾਗ ਸੌਂਪੇ