ਅਦਾਕਾਰੀ ਤੋਂ ਦੂਰ ਪਰ ਫਿਰ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ ਅਨੁਸ਼ਕਾ ਸ਼ਰਮਾ !

ਅਨੁਸ਼ਕਾ ਸ਼ਰਮਾ ਨੇ 1 ਮਈ ਨੂੰ ਆਪਣਾ ਜਨਮਦਿਨ ਮਨਾਇਆ ਹੈ।

ਅਨੁਸ਼ਕਾ ਸ਼ਰਮਾ ਨੇ ਥੋੜ੍ਹੇ ਦਿਨ ਪਹਿਲਾਂ ਹੀ ਆਪਣਾ 37ਵਾਂ ਜਨਮਦਿਨ ਮਨਾਇਆ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਹਨ। ਅਨੁਸ਼ਕਾ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ, ਪਰ ਉਹ ਬ੍ਰਾਂਡ ਐਡੋਰਸਮੈਂਟ ਅਤੇ ਆਪਣੀ ਪ੍ਰੋਡਕਸ਼ਨ ਕੰਪਨੀ ਤੋਂ ਚੰਗੀ ਕਮਾਈ ਕਰਦੀ ਹੈ।

‘ਰਬ ਨੇ ਬਨਾ ਦੀ ਜੋੜੀ’ ਫਿਲਮ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਅਨੁਸ਼ਕਾ ਸ਼ਰਮਾ ਨੇ 1 ਮਈ ਨੂੰ ਆਪਣਾ ਜਨਮਦਿਨ ਮਨਾਇਆ ਹੈ। ਅਨੁਸ਼ਕਾ ਦਾ ਇਹ 37ਵਾਂ ਜਨਮਦਿਨ ਸੀ। ਜਦੋਂ ਤੋਂ ਉਹ ਫਿਲਮ ਇੰਡਸਟਰੀ ਵਿੱਚ ਆਈ ਹੈ, ਉਹ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦੀ ਪਸੰਦੀਦਾ ਅਦਾਕਾਰਾ ਬਣ ਗਈ ਹੈ। ਉਸਨੇ ‘ਜਬ ਤੱਕ ਹੈ ਜਾਨ’, ‘ਪੀਕੇ’, ‘ਸੁਲਤਾਨ’ ਅਤੇ ‘ਐ ਦਿਲ ਹੈ ਮੁਸ਼ਕਲ’ ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਪ੍ਰਦਰਸ਼ਨ ਕੀਤੇ, ਪਰ ਹੁਣ ਉਹ ਲੰਬੇ ਸਮੇਂ ਤੋਂ ਫਿਲਮਾਂ ਤੋਂ ਦੂਰ ਹੈ। ਭਾਵੇਂ ਉਹ ਅਦਾਕਾਰੀ ਤੋਂ ਦੂਰ ਹੈ ਪਰ ਹਾਲੇ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ।

ਅਨੁਸ਼ਕਾ ਸ਼ਰਮਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲੰਿਗ ਨਾਲ ਕੀਤੀ, ਜਿਸਦੀ ਸ਼ੁਰੂਆਤ 2007 ਵਿੱਚ ਲੈਕਮੇ ਫੈਸ਼ਨ ਵੀਕ ਨਾਲ ਹੋਈ ਸੀ। ਇਸ ਤੋਂ ਬਾਅਦ ਸਾਲ 2008 ਵਿੱਚ ਫਿਲਮ ‘ਰਬ ਨੇ ਬਣਾ ਦੀ ਜੋੜੀ’ ਦੀ ਪੇਸ਼ਕਸ਼ ਹੋਈ ਅਤੇ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਨਾਲ ਉਸਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ। ਚਰਚਾ ਹੈ ਕਿ ਅਨੁਸ਼ਕਾ ਨੇ ਇਸ ਫਿਲਮ ਲਈ 25 ਲੱਖ ਰੁਪਏ ਚਾਰਜ ਕੀਤੇ ਸਨ।

ਇਸ ਵੇਲੇ ਅਨੁਸ਼ਕਾ ਫਿਲਮਾਂ ਤੋਂ ਦੂਰ ਹੈ ਅਤੇ ਇਸ ਲੰਬੇ ਬ੍ਰੇਕ ਤੋਂ ਪਹਿਲਾਂ, ਉਹ ਆਖਰੀ ਵਾਰ 2018 ਵਿੱਚ ਰਿਲੀਜ਼ ਹੋਈ ਫਿਲਮ ‘ਜ਼ੀਰੋ’ ਵਿੱਚ ਨਜ਼ਰ ਆਈ ਸੀ। ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਹੁਣ ਕੁਝ ਨਹੀਂ ਕਰ ਰਹੀ, ਉਹ ਅਜੇ ਵੀ ਕਰੋੜਾਂ ਦੀ ਕਮਾਈ ਕਰ ਰਹੀ ਹੈ।

ਅਨੁਸ਼ਕਾ ਸ਼ਰਮਾ ਬ੍ਰਾਂਡ ਐਡੋਰਸਮੈਂਟ ਤੋਂ ਬਹੁਤ ਕਮਾਈ ਕਰ ਰਹੀ ਹੈ। ਇਸ ਦੇ ਨਾਲ ਉਹ ਆਪਣੀ ਪ੍ਰੋਡਕਸ਼ਨ ਕੰਪਨੀ ਚਲਾਉਂਦੀ ਹੈ, ਜਿਸਦਾ ਨਾਮ ਕਲੀਨ ਸਲੇਟ ਫਿਲਮਜ਼ ਹੈ। ਇਸ ਪ੍ਰੋਡਕਸ਼ਨ ਕੰਪਨੀ ਦੇ ਅਧੀਨ ਵ ਿਐਨ ਐਚ 10, ‘ਪਾਤਾਲ ਲੋਕ’ ਅਤੇ ‘ਬੁਲਬੁਲ’ ਸਮੇਤ ਕਈ ਹੋਰ ਫਿਲਮਾਂ ਦਾ ਨਿਰਮਾਣ ਕੀਤਾ ਗਿਆ ਹੈ। ਅਨੁਸ਼ਕਾ ਸ਼ਰਮਾ ਦੀ ਕੁੱਲ ਜਾਇਦਾਦ ਲਗਭਗ 255 ਕਰੋੜ ਰੁਪਏ ਹੈ। ਉਸਨੇ ਇਹ ਸਭ ਕੁਝ ਅਦਾਕਾਰੀ, ਬ੍ਰਾਂਡ ਐਡੋਰਸਮੈਂਟ ਅਤੇ ਆਪਣੀ ਪ੍ਰੋਡਕਸ਼ਨ ਤੋਂ ਕਮਾਇਆ ਹੈ। ਅਨੁਸ਼ਕਾ ਨੂੰ 2018 ਅਤੇ 2019 ਵਿੱਚ ਫੋਰਬਸ ਇੰਡੀਆ ਦੀ 30 ਅੰਡਰ 30 ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਇੰਨਾ ਹੀ ਨਹੀਂ ਅਦਾਕਾਰਾ ਨੂੰ ਫੋਰਬਸ ਇੰਡੀਆ ਦੀ ਸੈਲੇਬ 100 ਸੂਚੀ ਵਿੱਚ ਵੀ ਸ਼ਾਮਲ ਕੀਤਾ ਜਾ ਚੁੱਕਾ ਹੈ।

ਅਨੁਸ਼ਕਾ ਸ਼ਰਮਾ ਸਾਲ 2012 ਵਿੱਚ ਜਦੋਂ ਸਿਰਫ਼ 23 ਸਾਲ ਦੀ ਸੀ, ਉਸਨੇ ਮੁੰਬਈ ਦੇ ਵਰਸੋਵਾ ਵਿੱਚ ਇੱਕ ਆਲੀਸ਼ਾਨ ਇਮਾਰਤ, ਬਦਰੀਨਾਥ ਟਾਵਰਸ ਦੀ 20ਵੀਂ ਮੰਜ਼ਿਲ ‘ਤੇ ਤਿੰਨ ਫਲੈਟ ਖਰੀਦੇ ਸਨ। ਇਹ ਫਲੈਟ ਕੁੱਲ 6,000 ਵਰਗ ਫੁੱਟ ਦੇ ਖੇਤਰ ਵਿੱਚ ਫੈਲੇ ਹੋਏ ਸਨ ਅਤੇ ਕਥਿਤ ਤੌਰ ‘ਤੇ 10 ਕਰੋੜ ਰੁਪਏ ਦੇ ਸਨ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਉਹ ਅਜੇ ਵੀ ਇਨ੍ਹਾਂ ਜਾਇਦਾਦਾਂ ਦੀ ਮਾਲਕਣ ਹੈ ਜਾਂ ਨਹੀਂ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਸਾਂਝੀ ਜਾਇਦਾਦ ਕਈ ਹਜ਼ਾਰ ਕਰੋੜ ਰੁਪਏ ਦੀ ਹੈ। ਦੋਵਾਂ ਕੋਲ ਬਹੁਤ ਸਾਰੇ ਆਲੀਸ਼ਾਨ ਘਰ ਹਨ। ਇਸ ਜੋੜੇ ਨੇ ਪਿਛਲੇ ਸਾਲ ਅਲੀਬਾਗ ਵਿੱਚ ਇੱਕ ਘਰ ਖਰੀਦਿਆ ਸੀ, ਜੋ ਕਿ 10,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !