ਅਫਗਾਨਿਸਤਾਨ ’ਚ ਫਸੇ ਹਿੰਦੂਆਂ ਅਤੇ ਸਿੱਖਾਂ ਨੂੰ ਲਿਆਵਾਂਗੇ ਭਾਰਤ – ਪੁਰੀ

ਭਾਰਤ ਨਿਰਮਾਣ ਤੋਂ ਲੈ ਕੇ ਰੱਖਿਆ ਤੱਕ ਆਤਮਨਿਰਭਰਤਾ ਵੱਲ ਤੇਜ਼ੀ ਨਾਲ ਵਧ ਰਿਹਾ ਹੈ।

ਨਵੀਂ ਦਿੱਲੀ – ਅਫਗਾਨਿਸਤਾਨ ਵਿਚ ਤਾਲਿਬਾਨ ਇਕ ਵਾਰ ਫਿਰ ਤੋਂ ਸੱਤਾ ਵਿਚ ਪਰਤ ਆਇਆ ਹੈ। ਤਾਲਿਬਾਨ ਰਾਜ ਦੀ ਸ਼ੁਰੂਆਤ ਹੁੰਦੇ ਹੀ ਕਈ ਥਾਂ ਹਿੰਸਕ ਘਟਨਾਵਾਂ ਸਾਹਮਣੇ ਆਈ ਹੈ। ਲੋਕ ਦੇਸ਼ ਛੱਡ ਕੇ ਦੂਜੀ ਥਾਂ ਜਾ ਰਹੇ ਹਨ, ਜਿਸ ਕਾਰਨ ਕਾਬੁਲ ਏਅਰਪੋਰਟ ’ਤੇ ਭਾਰੀ ਭੀਡ਼ ਇਕੱਠੀ ਹੋ ਗਈ। ਇਸ ਦੌਰਾਨ ਅਫ਼ਗਾਨਿਸਤਾਨ ਵਿਚ ਰਹਿ ਰਹੇ ਕਈ ਹਿੰਦੂ ਅਤੇ ਸਿੱਖਾਂ ਨੂੰ ਲੈ ਕੇ ਵੀ ਸਰਕਾਰ ਨੂੰ ਚਿੰਤਾ ਹੋਣ ਲੱਗੀ ਹੈ। ਇਸ ’ਤੇ ਕੇਂਦਰ ਸਰਕਾਰ ਵੱਲੋਂ ਪ੍ਰਤੀਕਿਰਿਆ ਆਈ ਹੈ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਅਫ਼ਗਾਨ ਵਿਚ ਰਹਿਣ ਵਾਲੇ ਹਿੰਦੂਆਂ ਅਤੇ ਸਿੱਖਾਂ ਨੂੰ ਬਾਹਰ ਕੱਢਣ ਲਈ ਵਿਦੇਸ਼ ਮੰਤਰਾਲੇ ਅਤੇ ਹੋਰ ਵਿਭਾਗ ਸਾਰੇ ਲੋੜੀਂਦੇ ਪ੍ਰਬੰਧ ਕਰਨਗੇ। ਪੁਰੀ ਨੇ ਇਹ ਜਵਾਬ ਉਸ ਗੱਲ ’ਤੇ ਦਿੱਤਾ, ਜਿਸ ਵਿਚ ਉਨ੍ਹਾਂ ਨਾਲ ਅਫਗਾਨਿਸਤਾਨ ਤੋਂ ਸਿੱਖਾਂ ਅਤੇ ਹਿੰਦੂਆਂ ਨੂੰ ਕੱਢਣ ਨੂੰ ਲੈ ਕੇ ਸਵਾਲ ਕੀਤਾ ਗਿਆ।

Related posts

ਤੇਲ ਲਈ ਨਵੇਂ ਨਿਯਮ : ਹੁਣ ਇੱਕ ਗੱਡੀ ਰੋਜ਼ਾਨਾ ਸਿਰਫ਼ 200 ਲੀਟਰ ਤੇਲ ਲੈ ਸਕੇਗੀ

ਹਰਿਆਣਾ ਸਰਕਾਰ ਵਲੋਂ ਅੱਤਵਾਦ ਵਿਰੋਧੀ ਦਸਤੇ ਦਾ ਗਠਨ

ਭਾਰਤ ਦੇ 70 ਕਰੋੜ ਨੌਜਵਾਨ ਦੇਸ਼ ਦਾ ਸਰਮਾਇਆ – ਪ੍ਰਧਾਨ ਮੰਤਰੀ ਮੋਦੀ